ਹਰੇਕ ਐਤਵਾਰ ਪੂਰੇ ਸਰੀਰ ਦੇ ਟੈੱਸਟ ਲਾਗਤ ਕੀਮਤ ’ਤੇ ਕੀਤੇ ਜਾਣਗੇ-ਹਰਵਿੰਦਰ ਅਜਨੋਹਾ
ਹੁਸ਼ਿਆਰਪੁਰ, 26 ਸਤੰਬਰ (ਨਰਿੰਦਰ ਸਿੰਘ ਬੱਡਲਾ)-ਗ਼ਰੀਬ ਦਾ ਮੂੰਹ ਗੁਰੂ ਦੀ ਗੋਲਕ ਸੰਸਥਾ ਅਜਨੋਹਾ ਵਲੋਂ ਐਨ. ਆਰ.
ਹੁਸ਼ਿਆਰਪੁਰ, 26 ਸਤੰਬਰ (ਨਰਿੰਦਰ ਸਿੰਘ ਬੱਡਲਾ)-ਗ਼ਰੀਬ ਦਾ ਮੂੰਹ ਗੁਰੂ ਦੀ ਗੋਲਕ ਸੰਸਥਾ ਅਜਨੋਹਾ ਵਲੋਂ ਐਨ. ਆਰ. ਆਈ. ਵੀਰਾਂ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਨਰੂੜ (ਪਾਂਛਟਾ) ’ਚ ਚਲਾਈ ਜਾ ਰਹੀ ਸ੍ਰੀ ਗੁਰੂ ਨਾਨਕ ਡਿਸਪੈਂਸਰੀ ਤੇ ਲੈਬਾਰਟਰੀ ’ਚ ਹਰੇਕ ਐਤਵਾਰ ਪੂਰੇ ਸਰੀਰ ਦੇ ਟੈੱਸਟ ਸਿਰਫ਼ 500 ਰੁਪਏ ’ਚ ਕੀਤੇ ਜਾਂਦੇ ਹਨ। ਇਸ ਸੰਬੰਧੀ ਪ੍ਰਬੰਧਕ ਹਰਵਿੰਦਰ ਸਿੰਘ ਖ਼ਾਲਸਾ ਅਜਨੋਹਾ ਨੇ ਦੱਸਿਆ ਕਿ ਲੋੜਵੰਦ ਮਰੀਜ਼ਾਂ ਦੀ ਮਦਦ ਲਈ ਇਨ੍ਹਾਂ ਟੈੱਸਟਾਂ ’ਚ ਭਾਰੀ ਛੋਟ ਦਿੱਤੀ ਗਈ ਹੈ ਤੇ ਪੂਰੇ ਸਰੀਰ ਦੇ ਟੈੱਸਟਾਂ ’ਚ 44 ਤਰ੍ਹਾਂ ਦੇ ਟੈੱਸਟ ਸ਼ਾਮਿਲ ਕੀਤੇ ਗਏ ਹਨ, ਜਿਨ੍ਹਾਂ ਦੀ ਕੀਮਤ ਸਿਰਫ਼ ਲਾਗਤ ਹੀ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦਾ ਮਕਸਦ ਲੋੜਵੰਦ ਤੇ ਗ਼ਰੀਬ ਮਰੀਜ਼ਾਂ ਦੀ ਵੱਧ ਤੋਂ ਵੱਧ ਮਦਦ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਸੰਸਥਾ ਵਲੋਂ ਹੋਰ ਵੀ ਅਨੇਕਾਂ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਆਮ ਦਿਨਾਂ ’ਚ ਮਰੀਜ਼ਾਂ ਨੂੰ ਵੱਖ-ਵੱਖ ਬਿਮਾਰੀਆਂ ਸੰਬੰਧੀ ਟੈੱਸਟ ਕਰਵਾਉਣ ਲਈ ਵਾਜਬ ਰਾਸ਼ੀ ਹੀ ਲਈ ਜਾਂਦੀ ਹੈ।