24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਾਰਨ ਹੁਸ਼ਿਆਰਪੁਰ ਸ਼ਹਿਰ ਬਰਸਾਤੀ ਮੌਸਮ ’ਚ ਘਿਰ ਜਾਂਦਾ ਹੈ ਪਾਣੀ ਨਾਲ

ਹੁਸ਼ਿਆਰਪੁਰ, 24 ਸਤੰਬਰ (ਹਰਪ੍ਰੀਤ ਕੌਰ)-ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਸਿਸਟਮ ਨਾ ਹੋਣ ਕਾਰਨ ਸ਼ਹਿਰ ’ਚ ਹਰ ਮੌਨਸੂਨ ਦੇ ਮੌਸਮ ’ਚ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਜਾਂਦੇ ਹਨ ਜਿਸ ਕਰਕੇ ਨਾ ਕੇਵਲ ਇਮਾਰਤਾਂ ਦਾ ਨੁਕਸਾਨ ਹੁੰਦਾ ਹੈ, ਸਗੋਂ ਸੜਕੀ ਹਾਦਸੇ ਵੀ ਵਾਪਰਦੇ ਹਨ। ਸ਼ਹਿਰ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਉੱਤਰ ਪੂਰਬੀ ਤੋਂ ਦੱਖਣ ਪੱਛਮੀ ਦਿਸ਼ਾ ਵੱਲ ਤਿੱਖੀ ਢਲਾਣ ਹੈ ਜਿਸ ਕਾਰਨ ਬਰਸਾਤ ਦਾ ਪਾਣੀ ਨੀਵੇਂ ਇਲਾਕਿਆਂ ’ਚ ਭਰ ਜਾਂਦਾ ਹੈ।

Ad Position 21
No active advertisement
ਹੁਸ਼ਿਆਰਪੁਰ ਸ਼ਹਿਰ ’ਚ ਬਰਸਾਤ ਕਾਰਨ ਹੋਈ ਜਲਥਲ ਦੀ ਪਾਈਲ ਫੋਟੋ। ਤਸਵੀਰ : ਹਰਪ੍ਰੀਤ ਕੌਰ 25-09-2026
ਹੁਸ਼ਿਆਰਪੁਰ, 24 ਸਤੰਬਰ (ਹਰਪ੍ਰੀਤ ਕੌਰ)-ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਸਿਸਟਮ ਨਾ ਹੋਣ ਕਾਰਨ ਸ਼ਹਿਰ ’ਚ ਹਰ ਮੌਨਸੂਨ ਦੇ ਮੌਸਮ ’ਚ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਜਾਂਦੇ ਹਨ ਜਿਸ ਕਰਕੇ ਨਾ ਕੇਵਲ ਇਮਾਰਤਾਂ ਦਾ ਨੁਕਸਾਨ ਹੁੰਦਾ ਹੈ, ਸਗੋਂ ਸੜਕੀ ਹਾਦਸੇ ਵੀ ਵਾਪਰਦੇ ਹਨ। ਸ਼ਹਿਰ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਉੱਤਰ ਪੂਰਬੀ ਤੋਂ ਦੱਖਣ ਪੱਛਮੀ ਦਿਸ਼ਾ ਵੱਲ ਤਿੱਖੀ ਢਲਾਣ ਹੈ ਜਿਸ ਕਾਰਨ ਬਰਸਾਤ ਦਾ ਪਾਣੀ ਨੀਵੇਂ ਇਲਾਕਿਆਂ ’ਚ ਭਰ ਜਾਂਦਾ ਹੈ। ਭਾਵੇਂ ਕਈ ਇਲਾਕੇ ਪਾਣੀ ਦੀ ਮਾਰ ਹੇਠ ਆ ਜਾਂਦੇ ਹਨ ਪਰ ਸ਼ਿਮਲਾ ਪਹਾੜੀ ਚੋਂਕ ਅਤੇ ਪ੍ਰਭਾਤ ਚੋਂਕ ਵਿਚ ਹੜ੍ਹਾਂ ਵਰਗੀ ਸਥਿਤੀ ਬਣ ਜਾਂਦੀ ਹੈ। ਕਈ ਸਾਲ ਪਹਿਲਾਂ ਸਟੋਰਮ ਵਾਟਰ (ਬਰਸਾਤੀ ਪਾਣੀ) ਸੀਵਰ ਪਾਉਣ ਦਾ ਪ੍ਰਾਜੈਕਟ ਤਿਆਰ ਕੀਤਾ ਗਿਆ ਸੀ ਪਰ ਅਨੁਮਾਨਿਤ ਖਰਚਾ ਇੰਨਾ ਜ਼ਿਆਦਾ ਸੀ ਕਿ ਪ੍ਰਾਜੈਕਟ ਸ਼ੁਰੂ ਹੀ ਨਹੀਂ ਕੀਤਾ ਗਿਆ। ਕੁਦਰਤੀ ਬਰਸਾਤੀ ਨਾਲੇ ਬੰਦ ਹੋਣ ਕਾਰਨ ਪਾਣੀ ਦੀ ਨਿਕਾਸੀ ਦੀ ਸਮੱਸਿਆ ਹੋਰ ਵੀ ਗੰਭੀਰ ਹੋ ਗਈ ਹੈ। ਅਣਅਧਿਕਾਰਤ ਕਬਜਿਆਂ ਅਤੇ ਬੇਤਰਤੀਬੀ ਉਸਾਰੀ ਕਾਰਨ ਪਾਣੀ ਦੇ ਨਿਕਾਸ ਲਈ ਕੋਈ ਰਸਤਾ ਹੀ ਨਹੀਂ ਰਹਿ ਜਾਂਦਾ। ਸ਼ਿਮਲਾ ਪਹਾੜੀ ਚੋਂਕ ਜੋ ਕਿਸੇ ਵੇਲੇ ਸ਼ਹਿਰ ਦੀ ਸ਼ਾਨ ਕਿਹਾ ਜਾਂਦਾ ਸੀ, ਪਾਣੀ ਦੀ ਸਮੱਸਿਆ ਕਾਰਨ ਸਿਰਦਰਦੀ ਬਣ ਗਿਆ ਹੈ। ਇਹ ਚੋਂਕ ਮਾਲ ਰੋਡ ਦਾ ਹਿੱਸਾ ਹੈ ਜੋ ਚੰਡੀਗੜ੍ਹ ਰੋਡ ਨੂੰ ਚਿੰਤਪੂਰਨੀ ਅਤੇ ਪਠਾਨਕੋਟ ਜਾਣ ਵਾਲੀਆਂ ਸੜਕਾਂ ਨਾਲ ਜੋੜਦੀ ਹੈ। ਇਸ ਚੋਂਕ ’ ਚ ਉਂਜ ਹੀ ਟਰੈਫ਼ਿਕ ਦੀ ਸਮੱਸਿਆ ਬਣੀ ਰਹਿੰਦੀ ਹੈ। ਜਦੋਂ ਬਰਸਾਤ ਹੁੰਦੀ ਤਾਂ ਕੁੱਝ ਮਿੰਟਾਂ ਵਿਚ ਹੀ ਇਹ ਚੋਂਕ ਦਰਿਆ ਦਾ ਰੂਪ ਧਾਰਨ ਕਰ ਲੈਂਦਾ ਹੈ। ਪਾਣੀ ਦੀ ਨਿਕਾਸੀ ਲਈ ਸੀਵਰੇਜ ਬੋਰਡ ਵਲੋਂ ਕਰੀਬ 1.58 ਕਰੋੜ ਰੁਪਏ ਦੀ ਲਾਗਤ ਨਾਲ ਇੰਟਰਮੀਡੀਏਟ ਪੰਪਿੰਗ ਸਟੇਸ਼ਨ ਬਣਾਇਆ ਸੀ ਜਿਸ ਰਾਹੀਂ ਚੋਂਕ ’ਚ ਇਕੱਠਾ ਹੋਇਆ ਪਾਣੀ ਭੰਗੀ ਚੋਅ ’ਚ ਪਾਇਆ ਜਾਵੇਗਾ। ਲੋਕਾਂ ਨੇ ਇਸ ਪ੍ਰਾਜੈਕਟ ਦੇ ਪੂਰਾ ਹੋਣ ਦਾ ਕਈ ਚਿਰ ਇੰਤਜ਼ਾਰ ਕੀਤਾ ਅਤੇ ਸੜਕ ਦੀ ਪੁਟਾਈ ਕਾਰਨ ਪ੍ਰੇਸ਼ਾਨੀ ਵੀ ਉਠਾਈ ਪਰ ਇਹ ਸਿਸਟਮ ਸਮੱਸਿਆ ਦਾ ਪੂਰੀ ਤਰਾਂ ਹੱਲ ਨਹੀਂ ਕਰ ਪਾਇਆ। ਪ੍ਰਾਜੈਕਟ ਵਿਚਲੀਆਂ ਖਾਮੀਆਂ ਦੇ ਨਗਰ ਨਿਗਮ ਅਤੇ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਇਕ-ਦੂਜੇ ਨੂੰ ਜਿੰਮੇਵਾਰ ਦੱਸਦੇ ਹਨ। ਅਧਿਕਾਰੀਆਂ ਦਾ ਅਤੇ ਸਿਆਸੀ ਆਗੂਆਂ ਦਾ ਇਹੀ ਕਹਿਣਾ ਹੈ ਕਿ ਸਟੋਰਮ ਵਾਟਰ ਪ੍ਰਾਜੈਕਟ ਦਾ ਬਜਟ ਇੰਨਾ ਜ਼ਿਆਦਾ ਹੈ ਕਿ ਇਸ ਨੂੰ ਅਮਲੀ ਰੂਪ ਨਹੀਂ ਦਿੱਤਾ ਜਾ ਸਕਦਾ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਪਾਣੀ ਦੀ ਨਿਕਾਸੀ ਲਈ ਜਿਹੜੇ ਵੀ ਬਦਲਵੇਂ ਪ੍ਰਬੰਧ ਕੀਤੇ ਜਾ ਸਕਦੇ ਹਨ, ਕੀਤੇ ਜਾਣ ਕਿਉਂਕਿ ਸਮੱਸਿਆ ਸਮੇਂ ਦੇ ਨਾਲ ਵਧਦੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਵੇਟ ਲਿਫ਼ਟਿੰਗ ਮੁਕਾਬਲਿਆਂ ’ਚ ਹੁਸ਼ਿਆਰਪੁਰ ਬਣਿਆ ਓਵਰਆਲ ਚੈਂਪੀਅਨ ਅਗਲੀ ਖ਼ਬਰ ਮੋਦੀ ਦੀ ਅਗਵਾਈ ਹੇਠ ਭਾਜਪਾ 6 ਮਹੀਨਿਆਂ ’ਚ ਕਰੇਗੀ ਪੰਜਾਬ ਨੂੰ ਨਸ਼ਾ ਮੁਕਤ-ਠਾਕੁਰ ਜੈ ਰਾਮ
Ad Position 24