ਮੋਦੀ ਦੀ ਅਗਵਾਈ ਹੇਠ ਭਾਜਪਾ 6 ਮਹੀਨਿਆਂ ’ਚ ਕਰੇਗੀ ਪੰਜਾਬ ਨੂੰ ਨਸ਼ਾ ਮੁਕਤ-ਠਾਕੁਰ ਜੈ ਰਾਮ
ਗੜ੍ਹਸ਼ੰਕਰ, 24 ਸਤੰਬਰ (ਧਾਲੀਵਾਲ)- ਨਸ਼ਾ ਪੰਜਾਬ ਦੀ ਮੁੱਖ ਸਮੱਸਿਆ ਹੈ ਤੇ ਭਾਰਤੀ ਜਨਤਾ ਪਾਰਟੀ ਸੂਬੇ ’ਚ ਸਰਕਾਰ ਬਣਨ ‘ਤੇ 6 ਮਹੀਨਿਆਂ ’ਚ ਪੰਜਾਬ ਨੂੰ ਨਸ਼ਾ ਮੁਕਤ ਕਰੇਗੀ। ਕਸ਼ਮੀਰ ’ਚ ਅੱਤਵਾਦ ਦਾ ਖ਼ਾਤਮਾ ਤੇ ਦੇਸ਼ ਦੇ ਕਈ ਸੂਬਿਆਂ ’ਚੋਂ ਨਕਸਲਵਾਦ ਨੂੰ ਖ਼ਤਮ ਕਰਨ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਪੰਜਾਬ ਨੂੰ ਨਸ਼ਾ ਮੁਕਤ ਕਰ ਸਕਦੇ ਹਨ।
ਗੜ੍ਹਸ਼ੰਕਰ, 24 ਸਤੰਬਰ (ਧਾਲੀਵਾਲ)- ਨਸ਼ਾ ਪੰਜਾਬ ਦੀ ਮੁੱਖ ਸਮੱਸਿਆ ਹੈ ਤੇ ਭਾਰਤੀ ਜਨਤਾ ਪਾਰਟੀ ਸੂਬੇ ’ਚ ਸਰਕਾਰ ਬਣਨ ‘ਤੇ 6 ਮਹੀਨਿਆਂ ’ਚ ਪੰਜਾਬ ਨੂੰ ਨਸ਼ਾ ਮੁਕਤ ਕਰੇਗੀ। ਕਸ਼ਮੀਰ ’ਚ ਅੱਤਵਾਦ ਦਾ ਖ਼ਾਤਮਾ ਤੇ ਦੇਸ਼ ਦੇ ਕਈ ਸੂਬਿਆਂ ’ਚੋਂ ਨਕਸਲਵਾਦ ਨੂੰ ਖ਼ਤਮ ਕਰਨ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਪੰਜਾਬ ਨੂੰ ਨਸ਼ਾ ਮੁਕਤ ਕਰ ਸਕਦੇ ਹਨ। ਇਹ ਪ੍ਰਗਟਾਵਾ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਠਾਕੁਰ ਜੈ ਰਾਮ ਨੇ ਭਾਰਤੀ ਜਨਤਾ ਪਾਰਟੀ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ ਪਦਰਾਣਾ ਦੇ ਇਕ ਪੈਲੇਸ ਵਿਚ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਦੀ ਅਗਵਾਈ ਹੇਠ ਕਰਵਾਈ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਠਾਕੁਰ ਜੈ ਰਾਮ ਨੇ ਕਿਹਾ ਕਿ 2022 ਤੋਂ 2024 ਤੱਕ ਪੰਜਾਬ ਵਿਚ ਨਸ਼ੇ ਦੇ 33 ਹਜ਼ਾਰ ਮਾਮਲੇ ਸਾਹਮਣੇ ਆਏ ਹਨ । ਉਨ੍ਹਾਂ ਪੰਜਾਬ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਜਿਸ ਪਾਰਟੀ ਦਾ ਜਨਮ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਹੋਇਆ ਸੀ, ਉਹ ਖ਼ੁਦ ਭ੍ਰਿਸ਼ਟਾਚਾਰ ਵਿਚ ਲਿਪਤ ਹੈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨਸ਼ੇ ਵਿਚ ਡੁੱਬ ਰਹੀ ਹੈ ਤੇ ਨਸ਼ਾ ਪੰਜਾਬ ਦੇ ਹਰ ਘਰ ਦੀ ਸਮੱਸਿਆ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਆਏ ਠੱਗਾਂ ਨੇ ਇਕ ਮੌਕੇ ਦੇ ਨਾਂਅ ਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ। ਉਨ੍ਹਾਂ ਕਿਹਾ ਕਿ ਜਿਹੜਾ ਮੁੱਖ ਮੰਤਰੀ ਖ਼ੁਦ ਨਸ਼ੇ ‘ਚ ਟੁੰਨ ਰਹਿੰਦਾ, ਉਹ ਪੰਜਾਬ ਦੀ ਜਵਾਨੀ ਨੂੰ ਨਸ਼ੇ ਤੋਂ ਕਿਵੇਂ ਬਚਾਅ ਸਕਦਾ ਹੈ। ਇਸ ਮੌਕੇ ਭਾਜਪਾ ਦੀ ਹਲਕਾ ਇੰਚਾਰਜ ਤੇ ਰੈਲੀ ਪ੍ਰਬੰਧਕ ਨਿਮਿਸ਼ਾ ਮਹਿਤਾ ਨੇ ਸਾਬਕਾ ਮੁੱਖ ਮੰਤਰੀ, ਸਾਬਕਾ ਸੂਬਾ ਪ੍ਰਧਾਨ ਸਮੇਤ ਸਮੁੱਚੀ ਲੀਡਰਸ਼ਿਪ ਦਾ ਸਵਾਗਤ ਕਰਦਿਆਂ ਹਲਕੇ ਦੇ ਨਸ਼ਿਆਂ, ਧੱਕੇਸ਼ਾਹੀ ਅਤੇ ਨਾਜਾਇਜ਼ ਮਾਈਨਿੰਗ ਦੇ ਮੁੱਦੇ ਉਠਾਉਂਦੇ ਹੋਏ ਸੱਤਾਧਾਰੀਆਂ ਨੂੰ ਆੜੀ ਹੱਥੀ ਲਿਆ। ਨਿਮਿਸ਼ਾ ਮਹਿਤਾ ਨੇ ਹਲਕਾ ਵਿਧਾਇਕ ਖ਼ਿਲਾਫ਼ ਜੰਮ ਕੇ ਭੜਾਸ ਕੱਢਦੇ ਹੋਏ ਕਈ ਘਟਨਾਵਾਂ ਦਾ ਜ਼ਿਕਰ ਕੀਤਾ। ਇਸ ਮੌਕੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਸਾਬਕਾ ਐੱਮ.ਪੀ. ਸੋਮ ਪ੍ਰਕਾਸ਼, ਸੁਭਾਸ਼ ਸ਼ਰਮਾ, ਜ਼ਿਲ੍ਹਾ ਪ੍ਰਧਾਨ ਨਨੂੰ ਗੁਪਤਾ, ਸੁਸ਼ੀਲ ਸ਼ਰਮਾ ਇੰਚਾਰਜ ਹੁਸ਼ਿਆਰਪੁਰ, ਪਰਮਿੰਦਰ ਸਿੰਘ ਬਰਾੜ, ਮੀਨੂੰ ਸੇਠੀ ਤੇ ਵੱਡੀ ਗਿਣਤੀ ‘ਚ ਭਾਜਪਾ ਵਰਕਰ ਤੇ ਲੋਕ ਹਾਜ਼ਰ ਸਨ।