18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਬਟਵਾੜਾ ਦੇ ਛਿੰਝ ਮੇਲੇ ’ਚ ਅਦਿੱਤਿਆ ਸ਼ਰਮਾ ਮੁੱਖ ਮਹਿਮਾਨ ਵਜੋਂ ਪਹੁੰਚੇ

ਤਲਵਾੜਾ, 18 ਸਤੰਬਰ (ਮਹਿਤਾ)-ਬਲਾਕ ਤਲਵਾੜਾ ਦੇ ਪਿੰਡ ਬਟਵਾੜਾ ਦਾ ਸਾਲਾਨਾ ਛਿੰਝ ਮੇਲਾ ਸਮਾਪਤ ਹੁੰਦਾ ਹੋਇਆ ਆਪਣੀਆਂ ਅਮਿੱਟ ਯਾਦਾਂ ਛੱਡ ਗਿਆ। ਛਿੰਝ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਸ੍ਰੀ ਅਦਿੱਤਿਆ ਸ਼ਰਮਾ ਸਪੁੱਤਰ ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸੁਸ਼ੀਲ ਪਿੰਕੀ ਪਹੁੰਚੇ।

Ad Position 21
No active advertisement
ਅਜੀਤ ਡੈਸਕ 19-09-2026
ਤਲਵਾੜਾ, 18 ਸਤੰਬਰ (ਮਹਿਤਾ)-ਬਲਾਕ ਤਲਵਾੜਾ ਦੇ ਪਿੰਡ ਬਟਵਾੜਾ ਦਾ ਸਾਲਾਨਾ ਛਿੰਝ ਮੇਲਾ ਸਮਾਪਤ ਹੁੰਦਾ ਹੋਇਆ ਆਪਣੀਆਂ ਅਮਿੱਟ ਯਾਦਾਂ ਛੱਡ ਗਿਆ। ਛਿੰਝ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਸ੍ਰੀ ਅਦਿੱਤਿਆ ਸ਼ਰਮਾ ਸਪੁੱਤਰ ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸੁਸ਼ੀਲ ਪਿੰਕੀ ਪਹੁੰਚੇ। ਸਮੂਹ ਪ੍ਰਬੰਧਕੀ ਕਮੇਟੀ ਨੇ ਮੁੱਖ ਮਹਿਮਾਨ ਅਦਿੱਤਿਆ ਸ਼ਰਮਾ ਦਾ ਛਿੰਝ ਮੇਲੇ ਵਿਚ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ। ਛਿੰਝ ਮੇਲੇ ’ਚ ਆਖ਼ਿਰਕਾਰ ਰੁਮਾਲੀ ਦੀ ਕੁਸ਼ਤੀ ਪਹਿਲਵਾਨ ਰਿੰਕੂ ਸਵਾਰ ਤੇ ਪਹਿਲਵਾਨ ਜੋਨੀ ਅਟਾਰੀ ਦਰਮਿਆਨ ਹੋਈ ਜਿਸ ’ਚ ਪਹਿਲਵਾਨ ਰਿੰਕੂ ਸਵਾਰ ਜੇਤੂ ਰਿਹਾ। ਮੁੱਖ ਮਹਿਮਾਨ ਅਦਿੱਤਿਆ ਸ਼ਰਮਾ ਨੇ ਜੇਤੂ ਪਹਿਲਵਾਨਾਂ ਨੂੰ ਰੁਮਾਲੀ ਭੇਟ ਕੀਤੀ। ਮੁੱਖ ਮਹਿਮਾਨ ਸ੍ਰੀ ਅਦਿੱਤਿਆ ਸ਼ਰਮਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਕੈਪਟਨ ਬਚਿੱਤਰ, ਡਾ. ਧਰੁਵ, ਕੁਲਜੀਤ, ਰਮਨ ਕੌਲ, ਸੋਮ ਨਾਥ, ਅੰਕਿਤ ਪਠਾਨੀਆ, ਜੇ. ਈ. ਉਂਕਾਰ ਸਿੰਘ, ਕਿਸ਼ਨ ਸਿੰਘ, ਕੈਪ. ਸੁਰੇਸ਼ ਸਿੰਘ, ਕੈਪ. ਮਹਿੰਦਰ ਸਿੰਘ, ਸੂਬੇਦਾਰ ਤਰਸੇਮ ਸਿੰਘ, ਸਰਪੰਚ ਨਰੇਸ਼, ਪੰਚ ਸੁਭਾਸ਼, ਪ੍ਰੇਮ, ਯਸ਼ਪਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਅਨੂਪ ਸਿੰਘ ਤੇ ਸਿੱਖ ਵੈੱਲਫੇਅਰ ਸੁਸਾਇਟੀ ਨੇ ਵੱਖ-ਵੱਖ ਪਿੰਡਾਂ ’ਚ ਗੁਰਮਤਿ ਸਮਾਗਮ ਕਰਵਾਏ ਅਗਲੀ ਖ਼ਬਰ ਫਤਿਹਪੁਰ ਵਿਖੇ ਸ੍ਰੀ ਰਾਧਾ ਅਸ਼ਟਮੀ ਉਤਸਵ ਅੱਜ
Ad Position 24