16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਸੀ.ਐਚ.ਸੀ. ਹਸਪਤਾਲ ’ਚ ਮੈਡੀਕਲ ਕੈਂਪ ਲਗਾਇਆ

ਬੀਣੇਵਾਲ, 16 ਸਤੰਬਰ (ਬੈਜ ਚੌਧਰੀ)-ਸਿਵਲ ਸਰਜਨ ਡਾ. ਮਨਦੀਪ ਕਮਲ ਦੇ ਨਿਰਦੇਸ਼ਾਂ ਅਨੁਸਾਰ ਸੀ.

Ad Position 21
No active advertisement
ਅਜੀਤ ਡੈਸਕ 17-09-2026
ਬੀਣੇਵਾਲ, 16 ਸਤੰਬਰ (ਬੈਜ ਚੌਧਰੀ)-ਸਿਵਲ ਸਰਜਨ ਡਾ. ਮਨਦੀਪ ਕਮਲ ਦੇ ਨਿਰਦੇਸ਼ਾਂ ਅਨੁਸਾਰ ਸੀ.ਐਚ.ਸੀ. ਹਸਪਤਾਲ ਬੀਣੇਵਾਲ (ਝੁੰਗੀਆਂ) ‘ਚ ਡਾ. ਨਿਰਮਲ ਕੁਮਾਰ ਐਸ.ਐਮ.ਓ. ਬੀਣੇਵਾਲ/ਗੜ੍ਹਸ਼ੰਕਰ ਦੀ ਅਗਵਾਈ ‘ਚ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਵਿਚ ਅੱਖਾਂ ਦੇ ਮਾਹਿਰ, ਹੱਡੀਆਂ ਦੇ ਮਾਹਿਰ, ਈ.ਐਨ.ਟੀ. ਮਾਹਿਰ, ਸਰਜੀਕਲ ਮਾਹਿਰ, ਮਨੋਚਕਿਤਸਕ ਤੇ ਆਈਕਯੂ ਕੌਂਸਲਰ ਡਾਕਟਰਾਂ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ। ਕੈਪ ਦੌਰਾਨ ਵੱਖ-ਵੱਖ ਬਿਮਾਰੀਆਂ ਨਾਲ ਸਬੰਧਿਤ ਕੁੱਲ 313 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਨੂੰ ਲੋੜ ਅਨੁਸਾਰ ਸਲਾਹ, ਜਾਂਚ ਅਤੇ ਇਲਾਜ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਹੋਰ ਮਰੀਜ਼ਾਂ ਨੇ ਕੈਂਪ ਵਿਚ ਪਹੁੰਚ ਕੇ ਲਾਭ ਲਿਆ। ਇਸ ਤੋਂ ਇਲਾਵਾ 17 ਯੋਗ ਲਾਭਪਾਤਰੀਆਂ ਦੇ ਯੂ.ਡੀ.ਆਈ.ਡੀ ਕਾਰਡ ਵੀ ਬਣਾਏ ਗਏ। ਇਸ ਮੌਕੇ ਡਾ. ਨਿਰਮਲ ਕੁਮਾਰ ਨੇ ਕਿਹਾ ਕਿ ਅਜਿਹੇ ਕੈਂਪਾਂ ਦਾ ਮੁੱਖ ਉਦੇਸ਼ ਲੋਕਾਂ ਨੂੰ ਉਨ੍ਹਾਂ ਦੇ ਨੇੜੇ ਹੀ ਮਾਹਿਰ ਡਾਕਟਰੀ ਸੇਵਾਵਾਂ ਮੁਹੱਈਆ ਕਰਵਾਉਣਾ ਹੈ
Ad Position 22
No active advertisement
ਪਿਛਲੀ ਖ਼ਬਰ ਪਿੰਡ ਤਨੂੰਲੀ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਲਗਾਏ ਮੁਫ਼ਤ ਕਾਨੂੰਨੀ ਜਾਗਰੂਕਤਾ ਕੈਂਪ ਦਾ ਦ੍ਰਿਸ਼। ਮੁਫ਼ਤ... ਅਗਲੀ ਖ਼ਬਰ ਪੰਜਾਬ ਸੀਨੀਅਰ ਮਹਿਲਾ ਕੈਂਪ ਲਈ ਚੁਣੀਆਂ ਗਈਆਂ ਖਿਡਾਰਨਾਂ ਨਾਲ ਡਾ. ਰਮਨ ਘਈ, ਸਹਾਇਕ ਕੋਚ ਨਿਕਿਤਾ ਕੁਮਾਰੀ। ਪੰਜਾਬ ਸੀਨੀ...
Ad Position 24