16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਪੰਜਾਬ ਸੀਨੀਅਰ ਮਹਿਲਾ ਕੈਂਪ ਲਈ ਚੁਣੀਆਂ ਗਈਆਂ ਖਿਡਾਰਨਾਂ ਨਾਲ ਡਾ. ਰਮਨ ਘਈ, ਸਹਾਇਕ ਕੋਚ ਨਿਕਿਤਾ ਕੁਮਾਰੀ। ਪੰਜਾਬ ਸੀਨੀਅਰ ਮਹਿਲਾ ਕੈਂਪ ਲਈ ਹੁਸ਼ਿਆਰਪੁਰ ਦੀਆਂ 3 ਲੜਕੀਆਂ ਦੀ ਹੋਈ ਚੋਣ

ਹੁਸ਼ਿਆਰਪੁਰ, 16 ਸਤੰਬਰ (ਬਲਜਿੰਦਰਪਾਲ ਸਿੰਘ)-ਐਚ. ਡੀ.

Ad Position 21
No active advertisement
ਅਜੀਤ ਡੈਸਕ 17-09-2026
ਹੁਸ਼ਿਆਰਪੁਰ, 16 ਸਤੰਬਰ (ਬਲਜਿੰਦਰਪਾਲ ਸਿੰਘ)-ਐਚ.ਡੀ.ਸੀ.ਏ. ਦੀ ਸੀਨੀਅਰ ਮਹਿਲਾ ਕ੍ਰਿਕੇਟਰ ਪੂਜਾ, ਨਿਰੰਕਾ ਤੇ ਸੁਹਾਨਾ ਦੇ ਪੰਜਾਬ ਸੀਨੀਅਰ ਕੈਂਪ ਲਈ ਚੁਣੇ ਜਾਣ ’ਤੇ ਪੂਰੇ ਹੁਸ਼ਿਆਰਪੁਰ ਲਈ ਮਾਣ ਵਾਲੀ ਗੱਲ ਹੈ। ਐੱਚ.ਡੀ.ਸੀ.ਏ. ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਪੰਜਾਬ ਦੀ ਸੀਨੀਅਰ ਮਹਿਲਾ ਟੀਮ ਦੇ ਚੋਣ ’ਚ ਲਗਾਏ ਜਾਣ ਵਾਲੇ ਕੈਂਪ ਲਈ ਹੁਸ਼ਿਆਰਪੁਰ ਦੀਆਂ ਇਨ੍ਹਾਂ 3 ਹੋਣਹਾਰ ਖਿਡਾਰੀਆਂ ਦੇ ਚੋਣ ਨਾਲ ਹੋਰ ਨੌਜਵਾਨ ਮਹਿਲਾ ਕ੍ਰਿਕੇਟਰ ਵੀ ਮਿਹਨਤ ਨਾਲ ਕ੍ਰਿਕੇਟ ’ਚ ਸਖ਼ਤ ਅਭਿਆਸ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਟਿਆਲਾ ’ਚ ਚੱਲਣ ਵਾਲੇ ਇਸ ਕੈਂਪ ਲਈ ਪੰਜਾਬ ਦੇ 30 ਸੀਨੀਅਰ ਮਹਿਲਾ ਕ੍ਰਿਕੇਟ ਖਿਡਾਰੀਆਂ ਦਾ ਚੋਣ ਹੋਇਆ ਹੈ। ਕੈਂਪ ’ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਪੰਜਾਬ ਟੀਮ ’ਚ ਥਾਂ ਮਿਲੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮਹਿਲਾ ਕੋਚ ਦਵਿੰਦਰ ਕੌਰ ਕਲਿਆਣ, ਟ੍ਰੇਨਰ ਤੇ ਸਾਬਕਾ ਖਿਡਾਰੀ ਕੁਲਦੀਪ ਧਾਮੀ ਤੇ ਸਹਾਇਕ ਮਹਿਲਾ ਕੋਚ ਨਿਕਿਤਾ ਕੁਮਾਰੀ ਦੀ ਦੇਖ ਰੇਖ ’ਚ ਹੁਸ਼ਿਆਰਪੁਰ ਦੀਆਂ ਮਹਿਲਾ ਖਿਡਾਰੀ ਨਵੀਂਆਂ ਨਵੀਂਆਂ ਉਪਲਬਧੀਆਂ ਹਾਸਲ ਕਰ ਰਹੇ ਹਨ। ਪੂਜਾ, ਨਿਰੰਕ ਤੇ ਹਾਨਾ ਦਾ ਪੰਜਾਬ ਕੈਂਪ ਲਈ ਚੋਣ ਹੋਣ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਐੱਚ.ਡੀ.ਸੀ.ਏ. ਪ੍ਰਧਾਨ ਡਾ. ਦਲਜੀਤ ਖੇਲ੍ਹਾਂ, ਜ਼ਿਲ੍ਹਾ ਕੋਚ ਦਲਜੀਤ ਸਿੰਘ, ਸਹਾਇਕ ਕੋਚ ਅਸ਼ੋਕ ਕੁਮਾਰ, ਪ੍ਰਵੀਨ ਸਿੰਟੂ, ਪੰਕਜ ਪਿੰਕਾ ਆਦਿ ਨੇ ਵੀ ਖਿਡਾਰੀਆਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸੀ.ਐਚ.ਸੀ. ਹਸਪਤਾਲ ’ਚ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਪੰਚਾਇਤਾਂ ਨੂੰ ਗ੍ਰਾਂਟਾਂ ਦੇ ਚੈੱਕ ਸੌਂਪਦੇ ਹੋਏ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ। ਡਾ....
Ad Position 24