13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਰਮਦਾਸਪੁਰ ਤੋਂ ਚੱਲੇ ਖ਼ਾਲਸਾਈ ਮਾਰਚ ਉਪਰੰਤ ਕੀਤੀ ਸਮਾਗਮਾਂ ਦੀ ਆਰੰਭਤਾ

ਗੜ੍ਹਦੀਵਾਲਾ, 13 ਸਤੰਬਰ (ਚੱਗਰ)-ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਸਮੂਹ ਸੇਵਾਦਾਰਾਂ ਤੇ ਸੰਤ ਬਾਬਾ ਹਰਚਰਨ ਸਿੰਘ ਖ਼ਾਲਸਾ ਰਮਦਾਸਪੁਰ ਵਾਲਿਆਂ ਵਲੋਂ ਦੇਸ਼-ਵਿਦੇਸ਼ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਾਮਦਾਸ ਜੀ ਵਲੋਂ ਵਰੋਸਾਈ ਪਵਿੱਤਰ ਨਗਰੀ ‘ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ 450 ਸਾਲਾ ਸਥਾਪਨਾ ਦਿਵਸ’ ਨੂੰ ਸਮਰਪਿਤ ਆਰੰਭ ਕੀਤੀਆਂ ਜਾ ਰਹੀਆਂ ਮਹਾਨ ਕੀਰਤਨ ਤੇ ਢਾਡੀ ਦਰਬਾਰਾਂ ਦੀਆਂ ਲੜੀਆਂ ਤਹਿਤ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਰਮਦਾਸਪੁਰ ਤੋਂ ਸੰਗਤਾਂ ਦਾ ਭਾਰੀ ਕਾਫ਼ਲਾ ਖ਼ਾਲਸਾਈ ਮਾਰਚ ਦੇ ਰੂਪ ਵਿਚ ਕੀਰਤਨ ਤੇ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦਾ ਪਿੰਡ ਰਾਵਾਂ ਲਈ ਰਵਾਨਾ ਹੋਇਆ ਜਿਹੜਾ ਵੱਖ-ਵੱਖ ਪਿੰਡਾਂ ’ਚੋਂ ਹੁੰਦਾ ਹੋਇਆ 10 ਵਜੇ ਪਿੰਡ ਰਾਵਾਂ ਵਿਖੇ ਪਹੁੰਚਿਆ। ਜਿਥੇ ਬੀਬੀ ਗੁਰਸਹਿਜ ਕੌਰ, ਭਾਈ ਹਰਜੀਤ ਸਿੰਘ ਸੋਹਲਪੁਰ, ਭਾਈ ਮਨਜੀਤ ਸਿੰਘ ਦਸਮੇਸ਼ ਨਗਰ ਟਾਂਡਾ, ਭਾਈ ਹਰਦੀਪ ਸਿੰਘ ਸ੍ਰੀ ਫ਼ਤਹਿਗੜ੍ਹ ਸਾਹਿਬ, ਬੀਬੀ ਕਮਲਜੀਤ ਕੌਰ ਸ਼ਾਹਬਾਦ ਮਾਰਕੰਡਾ, ਭਾਈ ਸੁਖਰਾਜ ਸਿੰਘ ਪ੍ਰੀਤਮਪੁਰਾ, ਭਾਈ ਮਲਕੀਤ ਸਿੰਘ ਪਪਰਾਲੀ, ਡਾ.

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਗੜ੍ਹਦੀਵਾਲਾ, 13 ਸਤੰਬਰ (ਚੱਗਰ)-ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਸਮੂਹ ਸੇਵਾਦਾਰਾਂ ਤੇ ਸੰਤ ਬਾਬਾ ਹਰਚਰਨ ਸਿੰਘ ਖ਼ਾਲਸਾ ਰਮਦਾਸਪੁਰ ਵਾਲਿਆਂ ਵਲੋਂ ਦੇਸ਼-ਵਿਦੇਸ਼ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਾਮਦਾਸ ਜੀ ਵਲੋਂ ਵਰੋਸਾਈ ਪਵਿੱਤਰ ਨਗਰੀ ‘ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ 450 ਸਾਲਾ ਸਥਾਪਨਾ ਦਿਵਸ’ ਨੂੰ ਸਮਰਪਿਤ ਆਰੰਭ ਕੀਤੀਆਂ ਜਾ ਰਹੀਆਂ ਮਹਾਨ ਕੀਰਤਨ ਤੇ ਢਾਡੀ ਦਰਬਾਰਾਂ ਦੀਆਂ ਲੜੀਆਂ ਤਹਿਤ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਰਮਦਾਸਪੁਰ ਤੋਂ ਸੰਗਤਾਂ ਦਾ ਭਾਰੀ ਕਾਫ਼ਲਾ ਖ਼ਾਲਸਾਈ ਮਾਰਚ ਦੇ ਰੂਪ ਵਿਚ ਕੀਰਤਨ ਤੇ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦਾ ਪਿੰਡ ਰਾਵਾਂ ਲਈ ਰਵਾਨਾ ਹੋਇਆ ਜਿਹੜਾ ਵੱਖ-ਵੱਖ ਪਿੰਡਾਂ ’ਚੋਂ ਹੁੰਦਾ ਹੋਇਆ 10 ਵਜੇ ਪਿੰਡ ਰਾਵਾਂ ਵਿਖੇ ਪਹੁੰਚਿਆ। ਜਿਥੇ ਬੀਬੀ ਗੁਰਸਹਿਜ ਕੌਰ, ਭਾਈ ਹਰਜੀਤ ਸਿੰਘ ਸੋਹਲਪੁਰ, ਭਾਈ ਮਨਜੀਤ ਸਿੰਘ ਦਸਮੇਸ਼ ਨਗਰ ਟਾਂਡਾ, ਭਾਈ ਹਰਦੀਪ ਸਿੰਘ ਸ੍ਰੀ ਫ਼ਤਹਿਗੜ੍ਹ ਸਾਹਿਬ, ਬੀਬੀ ਕਮਲਜੀਤ ਕੌਰ ਸ਼ਾਹਬਾਦ ਮਾਰਕੰਡਾ, ਭਾਈ ਸੁਖਰਾਜ ਸਿੰਘ ਪ੍ਰੀਤਮਪੁਰਾ, ਭਾਈ ਮਲਕੀਤ ਸਿੰਘ ਪਪਰਾਲੀ, ਡਾ. ਕੁਲਵਿੰਦਰ ਸਿੰਘ ਰਾਵਾਂ, ਭਾਈ ਮਲਕੀਤ ਸਿੰਘ ਖ਼ਾਨਪੁਰ ਥਿਆੜਾ ਆਦਿ ਕੀਰਤਨੀ ਤੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਅਤੇ ਗੁਰ ਇਤਿਹਾਸ ਸਰਵਣ ਕਰਵਾਇਆ। ਮਾਰਚ ਦੌਰਾਨ ਕਿਸਾਨ ਆਗੂ ਹਰਵਿੰਦਰ ਸਿੰਘ ਥੇਂਦਾ ਤੇ ਭਾਈ ਅਮਨਪ੍ਰੀਤ ਸਿੰਘ ਸਮਰਾ ਦੇ ਪਰਿਵਾਰ ਵਲੋਂ ਮਾਰਚ ’ਚ ਸ਼ਾਮਿਲ ਸੰਗਤਾਂ ਦੀ ਬਰਫ਼ੀ ਦੇ ਪ੍ਰਸ਼ਾਦ ਨਾਲ ਸੇਵਾ ਕੀਤੀ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਬੁਲਾਰੇ ਭਾਈ ਜਸਵਿੰਦਰ ਸਿੰਘ ਧੁੱਗਾ ਨੇ ਦੱਸਿਆ ਕਿ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਸਮੂਹ ਸੇਵਾਦਾਰਾਂ ਤੇ ਸੰਤ ਬਾਬਾ ਹਰਚਰਨ ਸਿੰਘ ਖ਼ਾਲਸਾ ਰਮਦਾਸਪੁਰ ਵਾਲਿਆਂ ਵਲੋਂ ਉਕਤ ਸ਼ਤਾਬਦੀ ਸੰਬੰਧੀ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਪੂਰਾ ਸਾਲ ਕੀਰਤਨ ਦਰਬਾਰ ਸਜਾਏ ਜਾਣਗੇ। ਇਸ ਮੌਕੇ ਕਮਲਦੀਪ ਸਿੰਘ ਸਮਰਾ, ਇੰਦਰਜੀਤ ਸਿੰਘ, ਮਨਜੋਤ ਸਿੰਘ, ਲਵਰਾਜ ਸਿੰਘ ਕਾਲਕਾਟ, ਭੁਪਿੰਦਰ ਸਿੰਘ, ਗੁਲਜ਼ਾਰ ਸਿੰਘ, ਕੁਲਦੀਪ ਸਿੰਘ, ਦਲਜੀਤ ਸਿੰਘ ਕਾਕੂ, ਮਨਦੀਪ ਸਿੰਘ ਚੱਗਰ, ਭਾਈ ਕਰਨੈਲ ਸਿੰਘ ਸੋਢੀ, ਅਵਤਾਰ ਸਿੰਘ ਲਾਡੂ, ਸੁਖਬੀਰ ਸਿੰਘ, ਗੁਰਵਿੰਦਰ ਸਿੰਘ, ਮਨਰਾਜ ਸਿੰਘ, ਕੁਲਵੰਤ ਸਿੰਘ, ਸਤਿੰਦਰ ਸਿੰਘ, ਹਰਜਿੰਦਰ ਸਿੰਘ, ਨਾਮਦੇਵ ਸਿੰਘ, ਜਤਿੰਦਰ ਸਿੰਘ, ਜਸਪ੍ਰੀਤ ਸਿੰਘ ਚੋਹਕਾ, ਗੁਰਨਾਮ ਸਿੰਘ ਬਿੱਲਾ, ਬੀਬੀ ਸੁਰਿੰਦਰ ਕੌਰ, ਬੀਬੀ ਤਜਿੰਦਰ ਕੌਰ, ਬੀਬੀ ਬਲਜੀਤ ਕੌਰ, ਬਲਜਿੰਦਰ ਕੌਰ, ਬੀਬੀ ਸਰਬਜੀਤ ਕੌਰ, ਬੀਬੀ ਮਨਦੀਪ ਕੌਰ, ਬੀਬੀ ਜਸਵੀਰ ਕੌਰ, ਰਾਜਵਿੰਦਰ ਕੌਰ ਆਦਿ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫਾਸਟ ਫੂਡ ਦੀ ਦੁਕਾਨ ਤੋਂ ਸਾਮਾਨ ਚੋਰੀ ਅਗਲੀ ਖ਼ਬਰ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਵੱਖ-ਵੱਖ ਪਿੰਡਾਂ ’ਚ ਗੁਰਮਤਿ ਸਮਾਗਮ
Ad Position 24