ਪਿੰਡ ਪੁਰੀਕਾ ਵਿਖੇ ਸਾਲਾਨਾ ਛਿੰਝ ਮੇਲਾ ਕਰਵਾਇਆ
ਮੁਕੇਰੀਆਂ, 12 ਸਤੰਬਰ (ਰਾਮਗੜ੍ਹੀਆ)-ਪਿੰਡ ਪੁਰੀਕਾ ਵਿਖੇ ਜੈ ਬਾਬਾ ਸ਼ਾਹ ਜਮਾਲ ਕਮੇਟੀ ਵਲੋਂ ਸਾਲਾਨਾ ਛਿੰਝ ਮੇਲਾ ਕਰਵਾਇਆ। ਸਮਾਗਮ ਵਿਚ ਪੰਜਾਬ ਅਤੇ ਹੋਰ ਵੱਖ-ਵੱਖ ਰਾਜਾਂ ਦੇ ਨਾਮਵਰ ਪਹਿਲਵਾਨਾਂ ਨੇ ਆਪਣੇ ਜ਼ੌਹਰ ਦਿਖਾਏ।
ਮੁਕੇਰੀਆਂ, 12 ਸਤੰਬਰ (ਰਾਮਗੜ੍ਹੀਆ)-ਪਿੰਡ ਪੁਰੀਕਾ ਵਿਖੇ ਜੈ ਬਾਬਾ ਸ਼ਾਹ ਜਮਾਲ ਕਮੇਟੀ ਵਲੋਂ ਸਾਲਾਨਾ ਛਿੰਝ ਮੇਲਾ ਕਰਵਾਇਆ। ਸਮਾਗਮ ਵਿਚ ਪੰਜਾਬ ਅਤੇ ਹੋਰ ਵੱਖ-ਵੱਖ ਰਾਜਾਂ ਦੇ ਨਾਮਵਰ ਪਹਿਲਵਾਨਾਂ ਨੇ ਆਪਣੇ ਜ਼ੌਹਰ ਦਿਖਾਏ। ਪਟਕਾ ਕੁਸ਼ਤੀ ਦਾ ਫਾਈਨਲ ਮੁਕਾਬਲਾ ਸਾਗਰ (ਗੁਰਦਾਸਪੁਰ) ਤੇ ਆਕਾਸ਼ (ਪਠਾਨਕੋਟ) ਵਿਚਕਾਰ ਹੋਇਆ, ਜਿਸ ’ਚ ਸਾਗਰ ਜੇਤੂ ਰਿਹਾ। ਛਿੰਝ ਮੇਲੇ ਦੌਰਾਨ ਪਹਿਲਵਾਨਾਂ ਵਿਚਕਾਰ ਹੋਏ ਰੋਮਾਂਚਕ ਮੁਕਾਬਲਿਆਂ ਨੇ ਦਰਸ਼ਕਾਂ ਨੂੰ ਅੰਤ ਤੱਕ ਬੰਨ੍ਹ ਕੇ ਰੱਖਿਆ। ਭਾਜਪਾ ਆਗੂ ਅਜੈ ਕੌਸ਼ਲ ਸੇਠੂ ਨੇ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਜੇਤੂ ਪਹਿਲਵਾਨਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਸਾਲਾਨਾ ਛਿੰਝ ਮੇਲੇ ਦੇ ਸਫਲ ਆਯੋਜਨ ਲਈ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ। ਅਜੈ ਕੌਸ਼ਲ ਸੇਠੂ ਨੇ ਕਿਹਾ ਕਿ ਪੇਂਡੂ ਪੱਧਰ ’ਤੇ ਕਰਵਾਏ ਜਾਣ ਵਾਲੇ ਛਿੰਝ ਮੇਲੇ ਨਾ ਸਿਰਫ਼ ਸਾਡੇ ਰਵਾਇਤੀ ਖੇਡ ਸੱਭਿਆਚਾਰ ਨੂੰ ਜਿਉਂਦਾ ਰੱਖਦੇ ਹਨ, ਸਗੋਂ ਨੌਜਵਾਨ ਪਹਿਲਵਾਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਇਕ ਮੰਚ ਵੀ ਪ੍ਰਦਾਨ ਕਰਦੇ ਹਨ। ਇਸ ਮੌਕੇ ਅਜੈ ਕੌਸ਼ਲ ਨੇ ਛਿੰਝ ਕਮੇਟੀ ਨੂੰ 21 ਹਜ਼ਾਰ ਰੁਪਏ ਦਾ ਨਕਦ ਦਾਨ ਭੇਟ ਕੀਤਾ। ਇਸ ਮੌਕੇ ਸਰਪੰਚ ਰਵੀ ਕੁਮਾਰ ਮਿਨਹਾਸ, ਰਾਮ ਸਿੰਘ ਰਾਮਾ, ਨੰਬਰਦਾਰ ਪ੍ਰਸ਼ੋਤਮ ਸਿੰਘ, ਸੋਹਨ ਸਿੰਘ ਸੋਨੂੰ, ਸਰਪੰਚ ਵਿਕਾਸ ਮਿਨਹਾਸ, ਕੁਲਦੀਪ ਰਾਜ ਕਾਲਾ, ਰਣਜੀਤ ਸਿੰਘ ਕਾਲਾ, ਮਦਨ ਲਾਲ ਨਗਲੂ, ਅਜੀਤ ਛਿੱਬ, ਸਾਬਕਾ ਸਰਪੰਚ ਸ਼ਮਸ਼ੇਰ ਸਿੰਘ, ਸੁਭਾਸ਼ ਸਿੰਘ, ਸੁਭਾਸ਼ ਸਿੰਘ ਪਹਿਲਵਾਨ, ਰਾਜਪਾਲ ਸਿੰਘ ਫੌਜੀ, ਡੀ. ਸਿੰਘ, ਸਰਦਾਰ ਜਸਵਿੰਦਰ ਸਿੰਘ ਪੱਪੀ, ਰੋਸ਼ਨ ਤੇ ਹੋਰ ਹਾਜ਼ਰ ਸਨ।