ਸੰਗਤਾਂ ਦਾ ਜਥਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ
ਦਸੂਹਾ, 12 ਸਤੰਬਰ (ਭੁੱਲਰ)-ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਸੰਗਤਾਂ ਦਾ ਜਥਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋਇਆ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸੇਵਾ ਸੁਸਾਇਟੀ ਰਜਿਸਟਰਡ ਦੇ ਪ੍ਰਧਾਨ ਦੀਦਾਰ ਸਿੰਘ ਕਾਲਾ ਨੇ ਦੱਸਿਆ ਕਿ ਸੰਗਤਾਂ ਨੂੰ 22ਵੀਂ ਯਾਤਰਾ ਕਰਵਾਈ ਜਾ ਰਹੀ ਹੈ।
ਦਸੂਹਾ, 12 ਸਤੰਬਰ (ਭੁੱਲਰ)-ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਸੰਗਤਾਂ ਦਾ ਜਥਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋਇਆ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸੇਵਾ ਸੁਸਾਇਟੀ ਰਜਿਸਟਰਡ ਦੇ ਪ੍ਰਧਾਨ ਦੀਦਾਰ ਸਿੰਘ ਕਾਲਾ ਨੇ ਦੱਸਿਆ ਕਿ ਸੰਗਤਾਂ ਨੂੰ 22ਵੀਂ ਯਾਤਰਾ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੰਗਤਾਂ ਦਾ ਇਹ ਜਥਾ ਵੱਖ-ਵੱਖ ਇਤਿਹਾਸਿਕ ਗੁਰਧਾਮਾਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ, ਗੁਰਦੁਆਰਾ ਸ੍ਰੀ ਗੋਬਿੰਦ ਧਾਮ, ਗੁਰਦੁਆਰਾ ਸ੍ਰੀ ਗੋਬਿੰਦ ਘਾਟ, ਗੁਰਦੁਆਰਾ ਜੋਸ਼ੀ ਮੱਠ, ਗੁਰਦੁਆਰਾ ਸਾਹਿਬ ਰਿਸ਼ੀ ਕੇਸ਼, ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਤੋਂ ਇਲਾਵਾ ਹੋਰ ਗੁਰਧਾਮਾਂ ਦੇ ਦਰਸ਼ਨ ਕਰਨ ਉਪਰੰਤ ਵਾਪਸ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਵਿਖੇ ਪਹੁੰਚੇਗਾ। ਯਾਤਰਾ ਵਿਚ ਦਸੂਹਾ, ਘੋਗਰਾ, ਬੋਦਲ, ਝਿੰਗੜ ਕਲਾਂ, ਚੋਹਕਾ, ਥੇਂਦਾ ਚਿੱਪੜਾ, ਮਾਨਗੜ ਆਦਿ ਪਿੰਡਾਂ ਦੀਆਂ ਸੰਗਤਾਂ ਸ਼ਾਮਿਲ ਹਨ। ਇਸ ਮੌਕੇ ਮੈਨੇਜਰ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਸਰਬਜੀਤ ਸਿੰਘ ਟੇਰਕਿਆਣਾ, ਦੀਦਾਰ ਸਿੰਘ ਕਾਲਾ, ਰਣਜੀਤ ਸਿੰਘ ਹਮਜ਼ਾ, ਰੁਪਿੰਦਰ ਸਿੰਘ ਵਿਕੀ ਗਿੱਲ, ਲਖਵਿੰਦਰ ਸਿੰਘ ਚੱਕ ਬਾਮੂ, ਦਵਿੰਦਰ ਸਿੰਘ ਚੋਹਕਾ, ਸੱਤਦੇਵ ਸਿੰਘ ਚੋਹਕਾ, ਸਿਮਰਜੀਤ ਸਿੰਘ, ਅਮਰਜੀਤ ਸਿੰਘ, ਕਮਲਜੀਤ ਸਿੰਘ, ਅਵਤਾਰ ਸਿੰਘ ਗੜ੍ਹਦੀਵਾਲਾ, ਫ਼ਕੀਰ ਸਿੰਘ ਚੋਹਕਾ, ਹਰਪ੍ਰੀਤ ਬਾਹਗਾ, ਮਨਦੀਪ ਕੌਰ ਝਿੰਗੜ ਕਲਾ, ਕੁਲਵਿੰਦਰ ਕੌਰ, ਮਨਜੀਤ ਸਿੰਘ ਬੋਦਲਾਂ, ਇਕਬਾਲ ਕੌਰ, ਹਰਜਿੰਦਰ ਕੌਰ ਚੋਹਕਾ, ਕਮਲਜੀਤ ਸਿੰਘ, ਕਮਲਜੀਤ ਸਿੰਘ, ਮਨਜੀਤ ਕੋਰ ਕਮਲ, ਰਜਨੀ ਮੋਨਾ, ਬਲਵੀਰ ਕੌਰ ਧੁੱਗਾ, ਪਰਮਜੀਤ ਕੌਰ ਦਸੂਹਾ, ਰਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।