13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਬਿਜਲੀ ਦੇ ਲੰਬੇ ਕੱਟਾਂ ਤੋਂ ਪ੍ਰੇਸ਼ਾਨ ਡੱਲੇਵਾਲ ਦੇ ਲੋਕਾਂ ਨੇ ਜੇ. ਈ. ਨੂੰ ਦਿੱਤਾ ਮੰਗ ਪੱਤਰ

ਬੀਣੇਵਾਲ, 12 ਸਤੰਬਰ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਡੱਲੇਵਾਲ ਦੇ ਲੋਕਾਂ ਨੇ ਸਰਪੰਚ ਕਰਮ ਚੰਦ ਤੇ ਸਮੁੱਚੀ ਪੰਚਾਇਤ ਦੀ ਅਗਵਾਈ ਵਿਚ ਬਿਜਲੀ ਉਪ ਦਫ਼ਤਰ ਬੀਣੇਵਾਲ ਦੇ ਜੇ. ਈ.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਬੀਣੇਵਾਲ, 12 ਸਤੰਬਰ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਡੱਲੇਵਾਲ ਦੇ ਲੋਕਾਂ ਨੇ ਸਰਪੰਚ ਕਰਮ ਚੰਦ ਤੇ ਸਮੁੱਚੀ ਪੰਚਾਇਤ ਦੀ ਅਗਵਾਈ ਵਿਚ ਬਿਜਲੀ ਉਪ ਦਫ਼ਤਰ ਬੀਣੇਵਾਲ ਦੇ ਜੇ. ਈ. ਉਂਕਾਰ ਸਿੰਘ ਨੂੰ ਮੰਗ-ਪੱਤਰ ਦੇ ਕੇ ਮੰਗ ਕੀਤੀ ਕਿ ਉਨ੍ਹਾਂ ਦੇ ਪਿੰਡ ਵਿਚ ਬਿਜਲੀ ਦੇ ਲਗ ਰਹੇ ਲੰਬੇ ਲੰਬੇ ਕੱਟ ਤੁਰੰਤ ਬੰਦ ਕਰਕੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ ਤਾਂ ਜੋ ਪਿੰਡ ਦੇ ਲੋਕਾਂ ਨੂੰ ਗਰਮੀ ਦੇ ਮੌਸਮ ‘ਚ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਹੋਵੇ। ਪਿੰਡ ਦੇ ਸਰਪੰਚ ਕਰਮ ਚੰਦ, ਪੰਚ ਰਜਨੀਸ਼ ਸਿੰਘ, ਸੁਰੇਸ਼ ਕੁਮਾਰ, ਮੀਨਾ ਰਾਣੀ, ਅੰਕੁਸ਼ ਰਾਣਾ, ਮਨੀਸ਼ ਰਾਣਾ, ਜਸਵੀਰ ਰਾਣਾ, ਓਮ ਪ੍ਰਕਾਸ਼, ਆਸ਼ੂ ਰਾਣਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ‘ਚ ਬਿਜਲੀ ਦਾ 66 ਕੇ. ਵੀ. ਸਬ ਸਟੇਸ਼ਨ ਚਲ ਰਿਹਾ ਹੈ। ਇਸ ਸਬ ਸਟੇਸ਼ਨ ਲਈ ਜ਼ਮੀਨ ਪਿੰਡ ਡੱਲੇਵਾਲ ਵਾਸੀਆਂ ਵਲੋਂ ਮੁਫ਼ਤ ਦਿੱਤੀ ਗਈ ਸੀ। ਉਸ ਵਕਤ ਬਿਜਲੀ ਬੋਰਡ ਨੇ ਲਿਖਤੀ ਐਗਰੀਮੈਂਟ ਕੀਤਾ ਸੀ ਕਿ ਡੱਲੇਵਾਲ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਕੀਤੀ ਜਾਇਆ ਕਰੇਗੀ, ਪਰ ਹੁਣ ਪਿਛਲੇ ਕਈ ਦਿਨਾ ਤੋਂ ਡੱਲੇਵਾਲ ਵਿਚ ਬਿਜਲੀ ਦੇ ਲੰਬੇ ਲੰਬੇ ਕੱਟ ਲੱਗ ਰਹੇ ਹਨ, ਜਿਸ ਕਰਕੇ ਪਿੰਡ ਦੇ ਲੋਕ ਬਹੁਤ ਪ੍ਰੇਸ਼ਾਨ ਹਨ ਜਦ ਕਿ ਸਾਡੇ ਪਿੰਡ ਨਾਲ ਜੁੜੇ ਹੋਰ ਪਿੰਡਾਂ ਨੂੰ ਬਿਜਲੀ ਸਪਲਾਈ ਸਹੀ ਚਲ ਰਹੀ ਹੈ। ਗ੍ਰਾਮ ਪੰਚਾਇਤ ਤੇ ਪਿੰਡ ਦੇ ਲੋਕਾਂ ਨੇ ਕਿਹਾ ਕਿ ਜੇਕਰ ਜਲਦੀ ਬਿਜਲੀ ਸਪਲਾਈ ਨਾਰਮਲ ਨਾ ਹੋਈ ਤਾਂ ਬਿਜਲੀ ਵਿਭਾਗ ਤੇ ਪੰਜਾਬ ਸਰਕਾਰ ਵਿਰੁੱਧ ਧਰਨਾ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਘੁੰਮਣ ਵਲੋਂ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਦਸੂਹਾ ਦੀਆਂ 1100 ਤੋਂ ਵੱਧ ਸਤਿਕਾਰ ਸਖੀਆਂ ਦਾ ਸਨ... ਅਗਲੀ ਖ਼ਬਰ ਜ਼ਿਲ੍ਹਾ ਮੈਜਿਸਟਰੇਟ ਵਲੋਂ ਸ਼ੋਰ ਪ੍ਰਦੂਸ਼ਣ ਦੀ ਰੋਕਥਾਮ ਲਈ ਹੁਕਮ ਜਾਰੀ
Ad Position 24