ਮੋਇਲਾ ਵਾਹਿਦਪੁਰ ਦਾ ਡਾਕ ਘਰ ਬੰਦ ਨਹੀਂ ਹੋਵੇਗਾ-ਅਵਿਨਾਸ਼ ਰਾਏ ਖੰਨਾ
ਗੜ੍ਹਸ਼ੰਕਰ, 11 ਸਤੰਬਰ (ਧਾਲੀਵਾਲ)-ਗੜ੍ਹਸ਼ੰਕਰ ਨੇੜਲੇ ਪਿੰਡ ਮੋਇਲਾ ਵਾਹਿਦਪੁਰ ਦੇ ਜਿਸ ਡਾਕ ਘਰ ਨੂੰ ਮਹਿਕਮੇ ਵਲੋਂ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਸੀ, ਉਹ ਹੁਣ ਬੰਦ ਨਹੀਂ ਹੋਵੇਗਾ ਤੇ ਪਹਿਲਾ ਦੀ ਤਰ੍ਹਾਂ ਦੀ ਸੇਵਾਵਾਂ ਪ੍ਰਦਾਨ ਕਰਦਾ ਰਹੇਗਾ। ਇਹ ਜਾਣਕਾਰੀ ਸਾਬਕਾ ਮੈਂਬਰ ਪਾਰਲੀਮੈਂਟ ਅਵਿਨਾਸ਼ ਰਾਏ ਖੰਨਾ ਵਲੋਂ ਇਥੇ ਦਿੱਤੀ ਗਈ।
ਗੜ੍ਹਸ਼ੰਕਰ, 11 ਸਤੰਬਰ (ਧਾਲੀਵਾਲ)-ਗੜ੍ਹਸ਼ੰਕਰ ਨੇੜਲੇ ਪਿੰਡ ਮੋਇਲਾ ਵਾਹਿਦਪੁਰ ਦੇ ਜਿਸ ਡਾਕ ਘਰ ਨੂੰ ਮਹਿਕਮੇ ਵਲੋਂ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਸੀ, ਉਹ ਹੁਣ ਬੰਦ ਨਹੀਂ ਹੋਵੇਗਾ ਤੇ ਪਹਿਲਾ ਦੀ ਤਰ੍ਹਾਂ ਦੀ ਸੇਵਾਵਾਂ ਪ੍ਰਦਾਨ ਕਰਦਾ ਰਹੇਗਾ। ਇਹ ਜਾਣਕਾਰੀ ਸਾਬਕਾ ਮੈਂਬਰ ਪਾਰਲੀਮੈਂਟ ਅਵਿਨਾਸ਼ ਰਾਏ ਖੰਨਾ ਵਲੋਂ ਇਥੇ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਹ ਇਕ ਬਹੁਤ ਵੱਡਾ ਮੁੱਦਾ ਸੀ ਤੇ ਕੇਂਦਰ ਸਰਕਾਰ ਇਸ ਡਾਕ ਘਰ ਨੂੰ ਬੰਦ ਕਰਨ ਲੱਗੀ ਸੀ। ਪਿੰਡ ਵਾਸੀਆਂ ਵਲੋਂ ਇਸ ਮਾਮਲੇ ’ਚ ਲਿਖ ਕੇ ਵੀ ਦਿੱਤਾ ਸੀ ਤੇ ਇਕੱਠੇ ਹੋ ਕੇ ਪਿੰਡਾਂ ਦੇ ਲੋਕਾਂ ਨੇ ਧਰਨਾ ਦੇ ਕੇ ਸੰਘਰਸ਼ ਵੀ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਵਿਭਾਗ ਦੇ ਮੰਤਰੀ ਨਾਲ ਗੱਲਬਾਤ ਤੋਂ ਬਾਅਦ ਹੁਣ ਮਹਿਕਮੇ ਵਲੋਂ ਪੋਸਟ ਆਫਿਸ ਨੂੰ ਬੰਦ ਨਾ ਕਰਨ ਬਾਰੇ ਚਿੱਠੀ ਵੀ ਜਾਰੀ ਹੋ ਚੁੱਕੀ ਹੈ। ਇਸ ਮਾਮਲੇ ’ਚ ਹਰਪ੍ਰੀਤ ਸਿੰਘ ਰਿੰਕੂ ਬੇਦੀ, ਮੱਖਣ ਸਿੰਘ ਵਾਹਿਦਪੁਰੀ, ਗੁਰਨੇਕ ਸਿੰਘ ਸਾਬਕਾ ਸਰਪੰਚ, ਕੁਲਵੰਤ ਸਿੰਘ ਪੀ. ਟੀ. ਆਈ., ਹਰਭਜਨ ਸਿੰਘ ਡੀ. ਪੀ. ਆਈ., ਮਨਰਾਜਵੀਰ ਸਿੰਘ ਮੋਇਲਾ, ਕੁਲਰਾਜ ਵੀਰ ਸਿੰਘ, ਕਰਮਵੀਰ ਸਿੰਘ ਢੇਸੀ, ਸੁਖਵਿੰਦਰ ਸਿੰਘ, ਜਥੇਦਾਰ ਸੁਖਵਿੰਦਰ ਸਿੰਘ, ਸੁਰਿੰਦਰ ਪਾਲ ਪੰਚ, ਮੱਖਣ ਸਿੰਘ ਪੰਚ, ਚਰਨਜੀਤ ਸਿੰਘ ਦਿਓ, ਕੁਲਵਿੰਦਰ ਸਿੰਘ ਬਿੱਲਾ, ਜਸਵੀਰ ਸਿੰਘ ਮੋਇਲਾ, ਗੁਰਦਿਆਲ ਸਿੰਘ ਪੰਚ ਤੇ ਹੋਰਾਂ ਨੇ ਅਵਿਨਾਸ਼ ਰਾਏ ਖੰਨਾ ਦਾ ਧੰਨਵਾਦ ਕੀਤਾ।