ਕਾਠਗੜ੍ਹ ਦੇ ਪ੍ਰਾਚੀਨ ਸ਼ੀਤਲਾ ਮਾਤਾ ਮੰਦਰ ਵਿਖੇ ਜਨਮ ਅਸ਼ਟਮੀ ਮਨਾਈ
ਕਾਠਗੜ੍ਹ, 6 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪ੍ਰਾਚੀਨ ਸ਼ੀਤਲਾ ਮਾਤਾ ਮੰਦਰ ਵਿਖੇ ਮਹਿਲਾ ਮੰਡਲ ਸਨਾਤਨ ਧਰਮ ਸਭਾ ਮੰਡਲੀ ਮਾਤਾ ਵੈਸ਼ਨੋ ਦੇਵੀ ਦੇ ਸਹਿਯੋਗ ਨਾਲ ਭਗਵਾਨ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਾਵਨ ਤੇ ਉਤਸ਼ਾਹ ਭਰਪੂਰ ਤਿਉਹਾਰ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ। ਧਾਰਮਿਕ ਸਮਾਗਮ ਦੌਰਾਨ ਮੰਦਰ ਨੂੰ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਸੀ ਅਤੇ ਪੂਰਾ ਇਲਾਕਾ ਕ੍ਰਿਸ਼ਨ ਭਗਤੀ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ।
ਕਾਠਗੜ੍ਹ, 6 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪ੍ਰਾਚੀਨ ਸ਼ੀਤਲਾ ਮਾਤਾ ਮੰਦਰ ਵਿਖੇ ਮਹਿਲਾ ਮੰਡਲ ਸਨਾਤਨ ਧਰਮ ਸਭਾ ਮੰਡਲੀ ਮਾਤਾ ਵੈਸ਼ਨੋ ਦੇਵੀ ਦੇ ਸਹਿਯੋਗ ਨਾਲ ਭਗਵਾਨ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਾਵਨ ਤੇ ਉਤਸ਼ਾਹ ਭਰਪੂਰ ਤਿਉਹਾਰ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ। ਧਾਰਮਿਕ ਸਮਾਗਮ ਦੌਰਾਨ ਮੰਦਰ ਨੂੰ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਸੀ ਅਤੇ ਪੂਰਾ ਇਲਾਕਾ ਕ੍ਰਿਸ਼ਨ ਭਗਤੀ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ। ਸਮਾਗਮ ਦੀ ਸ਼ੁਰੂਆਤ ਕਰਦਿਆਂ ਮੰਦਰ ਦੇ ਮੁੱਖ ਪ੍ਰਬੰਧਕ ਗੋਬਿੰਦ ਸ਼ਰਮਾ ਤੇ ਸੁਨੀਤਾ ਸ਼ਰਮਾ ਦੀ ਦੇਖ-ਰੇਖ ਹੇਠ ਛੋਟੇ ਬੱਚਿਆਂ ਨੂੰ ਭਗਵਾਨ ਸ੍ਰੀ ਕ੍ਰਿਸ਼ਨ, ਰਾਧਾ ਜੀ ਅਤੇ ਲੱਡੂ ਗੋਪਾਲ ਦੇ ਸੁੰਦਰ ਸਰੂਪਾਂ ਵਿਚ ਬਹੁਤ ਹੀ ਪਿਆਰੇ ਅੰਦਾਜ਼ ਨਾਲ ਸਜਾਇਆ। ਇਸ ਮੌਕੇ ਮਹਿਲਾ ਮੰਡਲ ਵਲੋਂ ਗਾਏ ਗਏ ਮਨਮੋਹਕ ਭਜਨਾਂ ਨਾਲ ਪੂਰਾ ਪੰਡਾਲ ਗੂੰਜ ਉੱਠਿਆ। ਧਾਰਮਿਕ ਰਸਮਾਂ ਤੇ ਕੀਰਤਨ ਤੋਂ ਬਾਅਦ ਸ਼ਰਧਾਲੂਆਂ ਵਿਚ ਪ੍ਰਸ਼ਾਦ, ਤਾਜ਼ੇ ਫਲ-ਫਰੂਟ ਤੇ ਟੌਫੀਆਂ ਦਾ ਲੰਗਰ ਵਰਤਾਇਆ। ਇਸ ਮੌਕੇ ਸ਼ੀਤਲ ਆਨੰਦ, ਸੁਨੀਤਾ ਸ਼ਰਮਾ, ਕੋਮਲ ਸ਼ਰਮਾ, ਸੱਤਿਆ ਦੇਵੀ , ਸੁਸ਼ਮਾ ਸ਼ਰਮਾ, ਨੇਹਾ ਸਖੀ, ਮਮਤਾ ਵਰਮਾ, ਲਵਲੀ ਰਾਣੀ, ਸ਼ਰੂਤੀ ਭਾਰਦਵਾਜ, ਸਮਨਾ ਸ਼ਰਮਾ, ਨੀਰੂ ਅਤੇ ਬਬੀਤਾ ਰਾਣੀ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਧਰਮ ਪ੍ਰੇਮੀ ਮਹਿਲਾਵਾਂ ਤੇ ਸੰਗਤਾਂ ਹਾਜ਼ਰ ਸਨ।