07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਬਾਲੋਂ ਦੇ ਵਿਸ਼ਾਲ ਛਿੰਝ ਮੇਲੇ ’ਚ ਪੰਜਾਬ ਦੇ ਨਾਮੀ ਪਹਿਲਵਾਨਾਂ ਨੇ ਕੁਸ਼ਤੀਆਂ ਦੇ ਜੌਹਰ ਵਿਖਾਏ

ਕਟਾਰੀਆਂ, 6 ਸਤੰਬਰ (ਪ੍ਰੇਮੀ ਸੰਧਵਾਂ)-ਪਿੰਡ ਬਾਲੋਂ ਵਿਖੇ ਨਗਰ ਦੀ ਸੁੱਖ ਸ਼ਾਂਤੀ ਲਈ ਤੇ ਗੁੱਗਾ ਜਾਹਰ ਪੀਰ ਦੀ ਯਾਦ ’ਚ ਪ੍ਰਬੰਧਕ ਕਮੇਟੀ ਬਾਲੋਂ ਵਲੋਂ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਛਿੰਝ ਮੇਲਾ ਕਰਵਾਇਆ। ਛਿੰਝ ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਬੰਧਕਾਂ ਵਲੋਂ ਖਿਡਾਰੀਆਂ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਗਈ ਤੇ ਗੁੱਗਾ ਜਾਹਰ ਪੀਰ ਦੇ ਭਗਤਾਂ ਵਲੋਂ ਆਪਸੀ ਕੁਸ਼ਤੀਆਂ ਦੀ ਰਸਮ ਅਦਾ ਕਰਕੇ ਬੱਚਿਆਂ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ ਤੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਕਟਾਰੀਆਂ, 6 ਸਤੰਬਰ (ਪ੍ਰੇਮੀ ਸੰਧਵਾਂ)-ਪਿੰਡ ਬਾਲੋਂ ਵਿਖੇ ਨਗਰ ਦੀ ਸੁੱਖ ਸ਼ਾਂਤੀ ਲਈ ਤੇ ਗੁੱਗਾ ਜਾਹਰ ਪੀਰ ਦੀ ਯਾਦ ’ਚ ਪ੍ਰਬੰਧਕ ਕਮੇਟੀ ਬਾਲੋਂ ਵਲੋਂ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਛਿੰਝ ਮੇਲਾ ਕਰਵਾਇਆ। ਛਿੰਝ ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਬੰਧਕਾਂ ਵਲੋਂ ਖਿਡਾਰੀਆਂ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਗਈ ਤੇ ਗੁੱਗਾ ਜਾਹਰ ਪੀਰ ਦੇ ਭਗਤਾਂ ਵਲੋਂ ਆਪਸੀ ਕੁਸ਼ਤੀਆਂ ਦੀ ਰਸਮ ਅਦਾ ਕਰਕੇ ਬੱਚਿਆਂ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ ਤੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਗਈ। ਛਿੰਝ ਮੇਲੇ ’ਚ ਨਾਮੀ ਪਹਿਲਵਾਨਾਂ ਨੇ ਕੁਸ਼ਤੀਆਂ ਦੇ ਜੌਹਰ ਦਿਖਾ ਕੇ ਹਾਜਰੀਨਾਂ ਨੂੰ ਖੁਸ਼ ਕੀਤਾ। ਪਟਕੇ ਦੀ ਕੁਸ਼ਤੀ ਚੋਣਵੇਂ ਪਹਿਲਵਾਨਾਂ ਦੀ ਕਰਵਾਈ ਗਈ। ਪ੍ਰਬੰਧਕਾਂ ਨੇ ਜੇਤੂ ਤੇ ਉਪ ਜੇਤੂ ਪਹਿਲਵਾਨਾਂ ਨੂੰ ਨਕਦ ਰਾਸ਼ੀ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਨੰਬਰਦਾਰ ਹਰਮੇਲ ਸਿੰਘ ਬਿੱਟੂ, ਲਛਮਿੰਦਰ, ਚਮਨ ਲਾਲ ਹੀਰ ਆਦਿ ਪ੍ਰਬੰਧਕਾਂ ਨੇ ਮੇਲੇ ਵਿੱਚ ਆਏ ਪਹਿਲਵਾਨਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਇਹ ਛਿੰਝ ਮੇਲਾ ਆਗਲੇ ਸਾਲ ਫੇਰ ਮਿਲਣ ਦਾ ਵਾਅਦਾ ਕਰਦਾ ਹੋਇਆ ਸਮਾਪਤ ਹੋਇਆ। ਪਹਿਲਵਾਨਾਂ ਤੋਂ ਇਲਾਵਾ ਹੋਰ ਵੀ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ। ਇਸ ਮੌਕੇ ਸਰਪੰਚ ਮੈਡਮ ਊਸ਼ਾ ਦੇਵੀ ਹੀਰ, ਲਛਮਿੰਦਰ ਰਾਮ, ਚਮਨ ਲਾਲ ਹੀਰਾ, ਹਰਮੇਲ ਸਿੰਘ ਨੰਬਰਦਾਰ ਬਾਲੋਂ, ਹਰਜਿੰਦਰ ਪਾਲ ਸਿੰਘ, ਗੁਰਨਾਮ ਸਿੰਘ, ਨਿਰਮਲ ਸਿੰਘ, ਗੁਰਨਾਮ ਸਿੰਘ ਹੀਰ, ਹੰਸ ਰਾਜ ਬੰਗੜ, ਪਰਮਜੀਤ ਕੁਮਾਰ ਪੰਚ, ਸਤਨਾਮ ਸਿੰਘ ਪੰਚ, ਰਮਨਜੀਤ ਕੌਰ ਪੰਚ, ਸਿਮਰਨਜੀਤ ਕੌਰ ਪੰਚ, ਕੁਲਦੀਪ ਰਾਮ, ਰਾਜੂ, ਸੁੱਚਾ ਰਾਮ, ਲਾਡੀ, ਜੱਸੀ, ਮੋਹਣ ਲਾਲ, ਸਾਈਂ ਸੋਨੀ, ਗਿਆਨ ਚੰਦ, ਬਿੱਟੂ, ਸਵਰਨ ਚੰਦ, ਸਤਪਾਲ, ਰੋਹਨ, ਬੌਬੀ, ਜਤਿਨ ਹੀਰ, ਬਲਵੀਰ ਸਿੰਘ, ਰਾਜਵਿੰਦਰ ਸਿੰਘ , ਰਿਤਿਕ, ਸੋਨੂੰ, ਸਤਨਾਮ, ਅਨਮੋਲ, ਨਿਰਮਲ ਸਿੰਘ, ਸੁਖੂ ਰਾਮ, ਕਮਲਜੀਤ, ਕੰਵਰਦੀਪ ਸਿੰਘ, ਹਰਮੇਲ ਸੋਨੂੰ, ਸੰਦੀਪ ਰਾਮ, ਸੁਰਿੰਦਰ ਪਾਲ, ਹੰਸ ਰਾਜ, ਸਤਨਾਮ ਕਾਲਾ, ਅਰੁਣ, ਦੀਪਾ, ਰਿਤਿਕ, ਹਰਜਿੰਦਰ ਪਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਡਰੇਵਾਲ ਵਿਖੇ ਕਰਵਾਇਆ ਸਾਲਾਨਾ ਛਿੰਝ ਮੇਲਾ ਅਗਲੀ ਖ਼ਬਰ ਚੰਡੀਗੜ੍ਹ ਕਿਸਾਨੀ ਧਰਨੇ ’ਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਰੈਲਮਾਜਰਾ ਜ਼ਖ਼ਮੀ
Ad Position 24