07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਪ੍ਰੋ. ਬਿਮਲਾ ਜਸਵਾਲ ਤੇ ਸੁਰਿੰਦਰ ਕੁਮਾਰ ਲੱਕੀ ਦੀ ਸੇਵਾਮੁਕਤੀ ਮੌਕੇ ਵਿਦਾਇਗੀ ਸਮਾਗਮ

ਮਾਹਿਲਪੁਰ, 6 ਸਤੰਬਰ (ਰਜਿੰਦਰ ਸਿੰਘ)-ਖਾਲਸਾ ਕਾਲਜ ਮਾਹਿਲਪੁਰ ਦੇ ਪੋਸਟ ਗਰੈਜੂਏਟ ਕਾਮਰਸ ਵਿਭਾਗ ’ਚ 34 ਸਾਲ ਦੀਆਂ ਅਧਿਆਪਨ ਦੀਆਂ ਸੇਵਾਵਾਂ ਤੋਂ ਮੁਕਤ ਹੋਏ ਵਿਭਾਗ ਦੇ ਮੁਖੀ ਡਾ. ਬਿਮਲਾ ਜਸਵਾਲ ਤੇ ਕਾਲਜ ਦੇ ਸੁਰੱਖਿਆ ਅਮਲੇ ’ਚ 35 ਸਾਲ ਦੀਆਂ ਸੇਵਾਵਾਂ ਤੋਂ ਮੁਕਤ ਹੋਏ ਸੁਰਿੰਦਰ ਕੁਮਾਰ ਲੱਕੀ ਦੀ ਸਾਂਝੀ ਸੇਵਾ ਮੁਕਤੀ ਸੰਬੰਧੀ ਕਾਲਜ ਦੇ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਵਲੋਂ ਇਕ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਮਾਹਿਲਪੁਰ, 6 ਸਤੰਬਰ (ਰਜਿੰਦਰ ਸਿੰਘ)-ਖਾਲਸਾ ਕਾਲਜ ਮਾਹਿਲਪੁਰ ਦੇ ਪੋਸਟ ਗਰੈਜੂਏਟ ਕਾਮਰਸ ਵਿਭਾਗ ’ਚ 34 ਸਾਲ ਦੀਆਂ ਅਧਿਆਪਨ ਦੀਆਂ ਸੇਵਾਵਾਂ ਤੋਂ ਮੁਕਤ ਹੋਏ ਵਿਭਾਗ ਦੇ ਮੁਖੀ ਡਾ. ਬਿਮਲਾ ਜਸਵਾਲ ਤੇ ਕਾਲਜ ਦੇ ਸੁਰੱਖਿਆ ਅਮਲੇ ’ਚ 35 ਸਾਲ ਦੀਆਂ ਸੇਵਾਵਾਂ ਤੋਂ ਮੁਕਤ ਹੋਏ ਸੁਰਿੰਦਰ ਕੁਮਾਰ ਲੱਕੀ ਦੀ ਸਾਂਝੀ ਸੇਵਾ ਮੁਕਤੀ ਸੰਬੰਧੀ ਕਾਲਜ ਦੇ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਵਲੋਂ ਇਕ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ। ਕਾਲਜ ਦੇ ਪ੍ਰਿੰ. ਡਾ. ਪਰਵਿੰਦਰ ਸਿੰਘ ਨੇ ਸਵਾਗਤੀ ਸ਼ਬਦ ਸਾਂਝੇ ਕਰਦੇ ਹੋਏ ਕਿਹਾ ਕਿ ਪ੍ਰੋ. ਬਿਮਲਾ ਜਸਵਾਲ ਵਲੋਂ ਕਾਮਰਸ ਵਿਭਾਗ ਵਿਚ ਅਧਿਆਪਨ ਦੀਆਂ ਸ਼ਾਨਦਾਰ ਸੇਵਾਵਾਂ ਦਿੱਤੀਆਂ ਗਈਆਂ ਹਨ ਅਤੇ ਸੁਰਿੰਦਰ ਕੁਮਾਰ ਲੱਕੀ ਵਲੋਂ ਬਹੁਤ ਇਮਾਨਦਾਰੀ ਨਾਲ ਕਾਲਜ ਦੇ ਸੁਰੱਖਿਆ ਅਮਲੇ ਵਿਚ ਕੰਮ ਕੀਤਾ ਗਿਆ ਹੈ। ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਟਾਫ਼ ਸਕੱਤਰ ਡਾ. ਆਰਤੀ ਸ਼ਰਮਾ, ਡਾ. ਬਲਵੀਰ ਕੌਰ, ਕਾਮਰਸ ਵਿਭਾਗ ਦੇ ਮੁਖੀ ਡਾ. ਰਾਕੇਸ਼ ਕੁਮਾਰ ਤੇ ਫੀਸ ਕਲਰਕ ਅਵਤਾਰ ਸਿੰਘ ਨੇ ਸੇਵਾ ਮੁਕਤ ਹੋਏ ਅਧਿਕਾਰੀਆਂ ਨਾਲ ਜੁੜੇ ਅਨੁਭਵ ਸਾਂਝੇ ਕੀਤੇ। ਡਾ. ਬਿਮਲਾ ਜਸਵਾਲ ਵਲੋਂ ਕਾਲਜ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਕਾਲਜ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦੇ ਪ੍ਰਬੰਧਕਾਂ ਤੇ ਹਾਜ਼ਰ ਸਟਾਫ਼ ਵਲੋਂ ਉਕਤ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਿੱਖ ਐਜੂਕੇਸ਼ਨਲ ਕੌਂਸਲ ਦੇ ਖਜਾਨਚੀ ਵੀਰ ਇੰਦਰ ਸ਼ਰਮਾ, ਗੁਰਧੀਰ ਸਿੰਘ ਜਸਵਾਲ, ਡਾ. ਮੋਹਤੇਸ਼ ਜਸਵਾਲ, ਮੈਡਮ ਸ਼ਿਵਾਨੀ, ਹਰਜੀਤ ਸਿੰਘ, ਹਰਿਤ ਜਸਵਾਲ, ਦਿਲਵਾਰ ਸਿੰਘ ਸਮੇਤ ਸੰਸਥਾ ਦਾ ਸਮੂਹ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਵੀ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਪੀ. ਯੂ. ਸੈਨੇਟ ਚੋਣ ਲਈ ਸੁਰਜੀਤ ਮੁਹਾਲੀ ਵਰਗੇ ਲੋਕ-ਘੋਲਾਂ ਤੇ ਸਿੱਖਿਆ ਨੂੰ ਸਮਰਪਿਤ ਆਗੂ ਨੂੰ ਸੈਨੇਟਰ ਬਣਾਇਆ ਜਾਵੇ-ਆਗੂ ਅਗਲੀ ਖ਼ਬਰ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਮਾਡਲ ਸਕੂਲ ’ਚ ਸਾਇੰਸ ਮੇਲਾ ਲਗਾਇਆ
Ad Position 24