07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਲਾਇਨਜ਼ ਕਲੱਬ ਪਰਲ ਵਲੋਂ ਅਧਿਆਪਕ ਦਿਵਸ ਮੌਕੇ ਚਾਰ ਅਧਿਆਪਕਾਂ ਦਾ ਸਨਮਾਨ

ਹੁਸ਼ਿਆਰਪੁਰ, 6 ਸਤੰਬਰ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਲਾਇਨਜ਼ ਕਲੱਬ ਹੁਸ਼ਿਆਰਪੁਰ ਪਰਲ ਵਲੋਂ ਪ੍ਰਧਾਨ ਲਾਇਨ ਵਿਜੈ ਅਰੋੜਾ ਦੀ ਅਗਵਾਈ ਹੇਠ ਅਧਿਆਪਕ ਦਿਵਸ ਮਨਾਇਆ। ਇਸ ਮੌਕੇ ਪਾਸਟ ਡਿਸਟ੍ਰਿਕਟ ਗਵਰਨਰ ਲਾਇਨ ਹਰੀਸ਼ ਬੰਗਾ ਤੇ ਉਨ੍ਹਾਂ ਦੀ ਧਰਮ-ਪਤਨੀ ਲਾਇਨ ਲੇਡੀ ਰਜਨੀ ਬੰਗਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਹੁਸ਼ਿਆਰਪੁਰ, 6 ਸਤੰਬਰ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਲਾਇਨਜ਼ ਕਲੱਬ ਹੁਸ਼ਿਆਰਪੁਰ ਪਰਲ ਵਲੋਂ ਪ੍ਰਧਾਨ ਲਾਇਨ ਵਿਜੈ ਅਰੋੜਾ ਦੀ ਅਗਵਾਈ ਹੇਠ ਅਧਿਆਪਕ ਦਿਵਸ ਮਨਾਇਆ। ਇਸ ਮੌਕੇ ਪਾਸਟ ਡਿਸਟ੍ਰਿਕਟ ਗਵਰਨਰ ਲਾਇਨ ਹਰੀਸ਼ ਬੰਗਾ ਤੇ ਉਨ੍ਹਾਂ ਦੀ ਧਰਮ-ਪਤਨੀ ਲਾਇਨ ਲੇਡੀ ਰਜਨੀ ਬੰਗਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਦਾ ਮੰਚ ਸੰਚਾਲਨ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਨੇ ਕੀਤਾ। ਇਸ ਮੌਕੇ ਸੰਜੀਵ ਅਰੋੜਾ ਨੇ ਅਧਿਆਪਕ ਦਿਵਸ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਅਧਿਆਪਕ ਸਿਰਫ਼ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦੇ, ਸਗੋਂ ਉਨ੍ਹਾਂ ਦੀ ਸ਼ਖ਼ਸੀਅਤ, ਸੰਸਕਾਰ ਤੇ ਚਰਿੱਤਰ ਦਾ ਨਿਰਮਾਣ ਵੀ ਕਰਦੇ ਹਨ। ਸਮਾਗਮ ਦੌਰਾਨ ਲਾਇਨਜ਼ ਕਲੱਬ ਹੁਸ਼ਿਆਰਪੁਰ ਪਰਲ ਵਲੋਂ ਆਪਣੀਆਂ ਸੇਵਾਵਾਂ ਲਈ ਚਾਰ ਅਧਿਆਪਕਾਂ ਚੰਦਰ ਪ੍ਰਕਾਸ਼ ਸੈਣੀ, ਸਰਕਾਰੀ ਸਕੂਲ ਬਾਗਪੁਰ, ਮਨੋਜ ਕੈਨੇਡੀ, ਸੇਵਾਮੁਕਤ ਹੈੱਡਮਾਸਟਰ, ਸਰਕਾਰੀ ਹਾਈ ਸਕੂਲ ਫ਼ਤਿਹਗੜ੍ਹ, ਦੀਪਕ ਤਲਵਾੜ, ਸਰਕਾਰੀ ਹਾਈ ਸਕੂਲ ਮੰਡਿਆਲਾਂ ਤੇ ਅਸ਼ਵਨੀ ਦੱਤਾ, ਸੇਵਾਮੁਕਤ ਡਿਪਟੀ ਡਾਇਰੈਕਟਰ ਐਜੂਕੇਸ਼ਨ ਨੂੰ ਯਾਦਗਾਰੀ ਚਿੰਨ੍ਹ ਤੇ ਦੁਸ਼ਾਲਾ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਲਾਇਨ ਹਰੀਸ਼ ਬੰਗਾ ਨੇ ਕਿਹਾ ਕਿ ਅਧਿਆਪਕ ਸਮਾਜ ਦੇ ਸੱਚੇ ਮਾਰਗ ਦਰਸ਼ਕ ਹਨ। ਇਸ ਮੌਕੇ ਕਲੱਬ ਦੇ ਪ੍ਰਧਾਨ ਲਾਇਨ ਵਿਜੇ ਅਰੋੜਾ ਨੇ ਕਲੱਬ ਵਲੋਂ ਕੀਤੇ ਜਾ ਰਹੇ ਵੱਖ-ਵੱਖ ਸਮਾਜ ਸੇਵੀ ਤੇ ਸੇਵਾ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕਲੱਬ ਦੀਆਂ ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਕੇ ਦੋ ਨਵੇਂ ਮੈਂਬਰ ਲਾਇਨ ਪ੍ਰਦੀਪ ਮਿਨਹਾਸ ਤੇ ਲਾਇਨ ਗੌਤਮ ਨੇ ਕਲੱਬ ਦੀ ਮੈਂਬਰਸ਼ਿਪ ਹਾਸਿਲ ਕੀਤੀ। ਇਸ ਮੌਕੇ ਲਾਇਨ ਉਮੇਸ਼ ਰਾਣਾ, ਸਕੱਤਰ ਰਾਜੇਸ਼ ਨੰਦਾ, ਲਾਇਨ ਉਮੇਸ਼ ਰਾਣਾ, ਵਿਜੈ ਗੁਪਤਾ, ਕੁਲਵਿੰਦਰ ਸਿੰਘ ਸਿੱਧੂ, ਹਰੀਸ਼ ਚੁੱਘ, ਡਾ. ਰਜਿੰਦਰ ਗੁਪਤਾ, ਕੁਮਾਰ ਗੌਰਵ, ਐੱਚ. ਕੇ. ਨਾਕੜਾ, ਸੁਖਵੰਤ ਸਿੰਘ, ਅਰਵਿੰਦ ਬਿੰਦਰਾ, ਦੀਪਕ ਨਰੂਲਾ, ਪੰਕਜ, ਗੌਤਮ, ਪ੍ਰਦੀਪ ਮਿਨਹਾਸ ਸਮੇਤ ਕਲੱਬ ਦੇ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਧਿਆਪਕ ਦਿਵਸ ਮਨਾਉਂਦੇ ਹੋਏ ਬੀ. ਐਨ. ਡੀ. ਸਕੂਲ ਦੇ ਸਟਾਫ਼ ਮੈਂਬਰ ਤੇ ਪ੍ਰਿੰਸੀਪਲ ਜੈ ਕ੍ਰਿਸ਼ਨ ਮਹਿਤਾ। ਬੀ. ਐਨ. ਡੀ. ਸੀ... ਅਗਲੀ ਖ਼ਬਰ ਕੈਂਬਰਿਜ ਅਰਥ ਸਕੂਲ ਟਾਂਡਾ ਵਿਖੇ ਅਧਿਆਪਕ ਦਿਵਸ ਸਨਮਾਨ ਨਾਲ ਮਨਾਇਆ
Ad Position 24