03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਬਾਬਾ ਮਾਹਨ ਦਾਸ ਡੇਰਾ ਮਹਾਨਪੁਰੀ ਸਾਹਰੀ ਵਾਲਿਆਂ ਦੇ ਜਨਮ ਉਤਸਵ ਸੰਬੰਧੀ ਸਮਾਗਮ ਕਰਵਾਏ

ਨਸਰਾਲਾ, 3 ਸਤੰਬਰ (ਸਤਵੰਤ ਸਿੰਘ ਥਿਆੜਾ)-ਬਾਬਾ ਮਾਹਨ ਦਾਸ ਦੇ ਜਨਮ ਉਤਸਵ ਸਮਾਗਮ ਡੇਰਾ ਮਹਾਨਪੁਰੀ ਸਾਹਰੀ ਵਿਖੇ ਮੌਜੂਦਾ ਗੱਦੀ ਨਸ਼ੀਨ ਬਾਬਾ ਬਲਵੀਰ ਦਾਸ ਦੀ ਰਹਿਨੁਮਾਈ ਹੇਠ ਦੇਸ਼ ਵਿਦੇਸ਼ ਦੀਆਂ ਸੰਗਤਾਂ ਸਮੂਹ ਇਲਾਕਾ ਤੇ ਪਿੰਡ ਵਾਸੀ ਸੰਗਤਾਂ ਵਲੋਂ ਸ਼ਰਧਾ ਭਾਵਨਾ ਦੇ ਨਾਲ ਮਨਾਏ ਗਏ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਅਰਦਾਸ ਬੇਨਤੀ ਤੋਂ ਬਾਅਦ ਸਮਾਗਮ ਦੀ ਆਰੰਭਤਾ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਨਿਰਮਾਣ ਸਿੰਘ ਵਲੋਂ ਗੁਰਬਾਣੀ ਦਾ ਓਟ ਆਸਰਾ ਲੈਂਦਿਆਂ ਸੰਗਤਾਂ ਨੂੰ ਕਥਾ ਵਿਚਾਰਾਂ ਦੁਆਰਾ ਪ੍ਰਮਾਤਮਾ ਨਾਲ ਜੋੜਦਿਆਂ ਕੀਤੀ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਨਸਰਾਲਾ, 3 ਸਤੰਬਰ (ਸਤਵੰਤ ਸਿੰਘ ਥਿਆੜਾ)-ਬਾਬਾ ਮਾਹਨ ਦਾਸ ਦੇ ਜਨਮ ਉਤਸਵ ਸਮਾਗਮ ਡੇਰਾ ਮਹਾਨਪੁਰੀ ਸਾਹਰੀ ਵਿਖੇ ਮੌਜੂਦਾ ਗੱਦੀ ਨਸ਼ੀਨ ਬਾਬਾ ਬਲਵੀਰ ਦਾਸ ਦੀ ਰਹਿਨੁਮਾਈ ਹੇਠ ਦੇਸ਼ ਵਿਦੇਸ਼ ਦੀਆਂ ਸੰਗਤਾਂ ਸਮੂਹ ਇਲਾਕਾ ਤੇ ਪਿੰਡ ਵਾਸੀ ਸੰਗਤਾਂ ਵਲੋਂ ਸ਼ਰਧਾ ਭਾਵਨਾ ਦੇ ਨਾਲ ਮਨਾਏ ਗਏ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਅਰਦਾਸ ਬੇਨਤੀ ਤੋਂ ਬਾਅਦ ਸਮਾਗਮ ਦੀ ਆਰੰਭਤਾ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਨਿਰਮਾਣ ਸਿੰਘ ਵਲੋਂ ਗੁਰਬਾਣੀ ਦਾ ਓਟ ਆਸਰਾ ਲੈਂਦਿਆਂ ਸੰਗਤਾਂ ਨੂੰ ਕਥਾ ਵਿਚਾਰਾਂ ਦੁਆਰਾ ਪ੍ਰਮਾਤਮਾ ਨਾਲ ਜੋੜਦਿਆਂ ਕੀਤੀ। ਬਾਅਦ ’ਚ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਭਾਈ ਮਨਜਿੰਦਰ ਸਿੰਘ ਸਾਬੀ, ਭਾਈ ਬਰਿੰਦਰ ਸਿੰਘ ਖੱਖ, ਭਾਈ ਮੋਹਣ ਸਿੰਘ ਬਾਵਾ ਹੁਸ਼ਿਆਰਪੁਰ ਵਾਲੇ, ਭਾਈ ਜਸਪਾਲ ਸਿੰਘ ਹੁਸ਼ਿਆਰਪੁਰ ਵਾਲੇ, ਭਾਈ ਜਗਰੂਪ ਸਿੰਘ ਭੂੰਗੇ ਵਾਲੇ, ਭਾਈ ਮੰਗਤ ਰਾਮ ਮਹਿਮੀ ਜਲੰਧਰ, ਭਾਈ ਗੁਰਦੇਵ ਸਿੰਘ ਕਪੂਰਥਲੇ ਵਾਲਿਆਂ ਵਲੋਂ ਗੁਰਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੰਤ ਸਰਵਣ ਦਾਸ ਸਲੇਮਟਾਵਰੀ, ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ, ਮਹੰਤ ਪ੍ਰਸ਼ੋਤਮ ਲਾਲ ਚੱਕ ਹਕੀਮ, ਓਮ ਪ੍ਰਕਾਸ਼ ਰਾਣਾ, ਸਾਈ ਪੱਪਲ ਸ਼ਾਹ ਭਰੋਮਜਾਰਾ, ਸੰਤ ਧਰਮਪਾਲ ਸ਼ੇਰਗੜ੍ਹ, ਸੰਤ ਬਲਵੰਤ ਸਿੰਘ ਡਿੰਗਰੀਆਂ, ਬਾਬਾ ਬਲਕਾਰ ਸਿੰਘ ਤੱਗੜ ਬਡਾਲਾ, ਸੰਤ ਮਨਜੀਤ ਦਾਸ ਹਿਮਾਚਲ, ਸੰਤ ਜਸਪਾਲ ਸਿੰਘ ਉਡਰਾ, ਸੰਤ ਗਵਰਧਨ ਦਾਸ ਰਹਿਮਾਬਾਦ, ਸੰਤ ਗੁਰਚਰਨ ਦਾਸ ਸ਼ਾਮਚੁਰਾਸੀ, ਸੰਤ ਬਿਕਰਮ ਦਾਸ ਨਾਰੰਗਪੁਰੀ ਕੋਠੀ, ਪ੍ਰੀਤ ਹੰਸ ਲਾਲੀ ਮੰਡੇਰਾ, ਮਿਸ਼ਨਰੀ ਗਾਇਕ ਵਿੱਕੀ ਬਹਾਦਰਕੇ ਵਾਲਿਆਂ ਨੇ ਸੰਤ ਮਾਹਨ ਦਾਸ ਦੇ ਜਨਮ ਦਿਨ ਤੇ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਸਮਾਗਮ ਵਿਚ ਸਟੇਜ ਸਕੱਤਰ ਦੀ ਸੇਵਾ ਸਤਵੰਤ ਸਿੰਘ ਖ਼ਾਨਪੁਰ ਵਾਲਿਆਂ ਵਲੋਂ ਨਿਭਾਈ ਗਈ। ਇਸ ਮੌਕੇ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਬਲਵੀਰ ਦਾਸ ਵਲੋਂ ਆਏ ਹੋਏ ਸੰਤਾਂ-ਮਹਾਂਪੁਰਸ਼ਾਂ, ਸਮਾਜਿਕ ਤੇ ਰਾਜਨੀਤਿਕ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕਰਦਿਆਂ ਆਈਆਂ ਹੋਈਆਂ ਸੰਗਤਾਂ ਨੂੰ ਬਾਬਾ ਮਾਹਨ ਦਾਸ ਦੇ ਜੀਵਨ ਸੰਬੰਧੀ ਚਾਨਣਾਂ ਪਾਇਆ। ਚਲਦੇ ਸਮਾਗਮਾਂ ਅੰਦਰ ਡਾ. ਇਸ਼ਾਂਕ ਹਲਕਾ ਵਿਧਾਇਕ ਚੱਬੇਵਾਲ ਨੇ ਵੀ ਸੰਗਤਾਂ ਦੇ ਦਰਸ਼ਨ ਕੀਤੇ। ਇਸ ਸਮੇਂ ਮੁੱਖ ਸੇਵਾਦਾਰ ਮਨਜਿੰਦਰ ਸਿੰਘ, ਭਾਈ ਕੁਲਦੀਪ ਸਿੰਘ ਰਾਮੂਥਿਆੜਾ, ਪਰਮਵੀਰ ਸਿੰਘ, ਪ੍ਰੇਮ ਸਿੰਘ ਡਵਿੱਡਾ ਰਿਹਾਣਾ, ਪ੍ਰੇਮਪਾਲ ਦਿੱਲੀ, ਜੋਗਿੰਦਰ ਲਾਲ, ਰਾਜ ਕੁਮਾਰ ਸਾਹਰੀ, ਉਂਕਾਰ ਸਿੰਘ ਕੰਦੋਲਾ, ਉਂਕਾਰ ਸਿੰਘ ਕੰਧਾਲੀ, ਸਲਿੰਦਰਜੀਤ ਪਾਲ ਛਿੰਦਾ, ਅਰਮਾਨ ਸਿੰਘ ਸੰਧਰਾਂ ਸੋਢੀਆਂ, ਸੋਹਣ ਸਿੰਘ ਲੰਬੜਦਾਰ, ਸਰਪੰਚ ਜਸਵੀਰ ਸਿੰਘ ਗੋਲਡੀ, ਅਮਰਦੇਵ ਜੈਤੇਵਾਲੀ, ਲਛਮੀ ਦੇਵੀ, ਜਸਵੀਰ ਕੌਰ, ਬਲਜੀਤ ਕੌਰ, ਰਾਜ ਰਾਣੀ, ਬਿੰਟੂ ਸ਼ੇਖੈ, ਸ਼ਾਮ ਲਾਲ ਕੰਧਾਲੀ ਨਰੰਗਪੁਰ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਸ. ਵੀ. ਜੇ. ਸੀ. ਡੀ. ਏ. ਵੀ. ਪਬਲਿਕ ਸਕੂਲ ਦਸੂਹਾ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਅਗਲੀ ਖ਼ਬਰ ਕੌਮੀ ਨੇਤਰਦਾਨ ਪੱਖਵਾੜੇ ਤਹਿਤ ਏਕਤਾ ਨਗਰ ’ਚ ਜਾਗਰੂਕਤਾ ਕੈਂਪ ਲਗਾਇਆ
Ad Position 24