ਬੀ.ਏ. ਅਤੇ ਬੀ. ਕਾਮ. ਸਮੈਸਟਰ ਚੌਥੇ ਦਾ ਨਤੀਜਾ ਸ਼ਾਨਦਾਰ ਰਿਹਾ
ਕੋਟਫ਼ਤੂਹੀ, 3 ਸਤੰਬਰ (ਅਵਤਾਰ ਸਿੰਘ ਅਟਵਾਲ)- ਪਿੰਡ ਚੇਲਾ ਮੁਖਸਸ਼ੂਸਪੁਰ ਦੇ ਸੰਤ ਹਰੀ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੋਮੈਨ ਦਾ ਬੀ. ਏ.
ਕੋਟਫ਼ਤੂਹੀ, 3 ਸਤੰਬਰ (ਅਵਤਾਰ ਸਿੰਘ ਅਟਵਾਲ)- ਪਿੰਡ ਚੇਲਾ ਮੁਖਸਸ਼ੂਸਪੁਰ ਦੇ ਸੰਤ ਹਰੀ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੋਮੈਨ ਦਾ ਬੀ.ਏ. ਅਤੇ ਬੀ.ਕਾਮ ਸਮੈਸਟਰ ਚੌਥੇ ਦਾ ਨਤੀਜਾ ਸ਼ਾਨਦਾਰ ਰਿਹਾ, ਕਾਲਜ ਪ੍ਰਬੰਧਕ ਕਮੇਟੀ ਪ੍ਰਧਾਨ ਕੁਲਜੀਤ ਸਿੰਘ ਪਰਮਾਰ ਦੀ ਅਗਵਾਈ ਹੇਠ ਚਲਾਏ ਜਾ ਰਹੇ ਇਸ ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ. ਸਰੂਪ ਰਾਣੀ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਗਏ ਬੀ. ਏ. ਸਮੈਸਟਰ ਚੌਥੇ ਦੇ ਨਤੀਜੇ ਵਿਚੋਂ ਕਾਲਜ ਦੀ ਵਿਦਿਆਰਥਣ ਮਹਿਕ ਸ਼ਰਮਾ ਨੇ 7.83 ਐੱਸ. ਜੀ. ਪੀ. ਏ ਹਾਸਲ ਕਰ ਕੇ ਪਹਿਲਾ, ਸਿਮਰਨ ਨੇ 7.75 ਐੱਸ. ਜੀ. ਪੀ. ਏ ਹਾਸਲ ਕਰ ਕੇ ਦੂਸਰਾ, ਭਾਰਤੀ ਸ਼ਰਮਾ ਅਤੇ ਸੁਮਨ ਪ੍ਰੀਤ ਨੇ 7.67 ਐੱਸ. ਜੀ. ਪੀ. ਏ ਪ੍ਰਾਪਤ ਕਰ ਕੇ ਸਾਂਝੇ ਤੌਰ ਤੇ ਤੀਸਰਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਬੀ. ਕਾਮ ਸਮੈਸਟਰ ਚੌਥੇ ਵਿਚੋਂ ਜਸਮਨ ਗਿੱਲ ਨੇ 7.67 ਐੱਸ. ਜੀ. ਪੀ. ਏ ਹਾਸਲ ਕਰ ਕੇ ਪਹਿਲਾ, ਅਲੀਸ਼ਾ ਭਾਟੀਆ ਨੇ 7.50 ਐੱਸ. ਜੀ. ਪੀ. ਏ ਹਾਸਲ ਕਰਕੇ ਦੂਸਰਾ ਅਤੇ ਜਸ਼ਨਦੀਪ ਕੌਰ ਨੇ 7.33 ਐੱਸ. ਜੀ. ਪੀ. ਏ ਹਾਸਲ ਕਰ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਤੇ ਕਾਰਜਕਾਰੀ ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਤੇ ਵਧਾਈ ਦਿੱਤੀ ।