04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਬੈਂਕ ਦਾ ਅਧਿਕਾਰੀ ਦੱਸ ਕੇ 3.41 ਲੱਖ ਰੁਪਏ ਦੀ ਮਾਰੀ ਠੱਗੀ

ਹੁਸ਼ਿਆਰਪੁਰ, 3 ਸਤੰਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਪੁਲਿਸ ਨੇ ਲੱਖਾਂ ਰੁਪਏ ਦੀ ਆਨਲਾਈਨ ਠੱਗੀ ਕਰਨ ਦੇ ਮਾਮਲੇ ’ਚ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਪੁਲਿਸ ਕੋਲ ਕੀਤੀ ਸ਼ਿਕਾਇਤ ’ਚ ਅਮਜਦ ਵਾਸੀ ਤਲਵਾੜਾ ਨੇ ਦੱਸਿਆ ਕਿ ਉਸ ਨੂੰ ਇਕ ਫ਼ੋਨ ਆਇਆ, ਜਿਸ ਨੇ ਆਪਣੇ ਆਪ ਨੂੰ ਪੰਜਾਬ ਨੈਸ਼ਨਲ ਬੈਂਕ ਦਾ ਅਧਿਕਾਰੀ ਦੱਸਦਿਆਂ ਇਕ ਲਿੰਕ ਭੇਜਿਆ ਜਿਸ ’ਤੇ ਕਲਿੱਕ ਕਰਕੇ ਆਪਣੇ ਅਕਾਊਂਟ ਨੂੰ ਅਪਡੇਟ ਕਰਨ ਲਈ ਕਿਹਾ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਹੁਸ਼ਿਆਰਪੁਰ, 3 ਸਤੰਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਪੁਲਿਸ ਨੇ ਲੱਖਾਂ ਰੁਪਏ ਦੀ ਆਨਲਾਈਨ ਠੱਗੀ ਕਰਨ ਦੇ ਮਾਮਲੇ ’ਚ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਪੁਲਿਸ ਕੋਲ ਕੀਤੀ ਸ਼ਿਕਾਇਤ ’ਚ ਅਮਜਦ ਵਾਸੀ ਤਲਵਾੜਾ ਨੇ ਦੱਸਿਆ ਕਿ ਉਸ ਨੂੰ ਇਕ ਫ਼ੋਨ ਆਇਆ, ਜਿਸ ਨੇ ਆਪਣੇ ਆਪ ਨੂੰ ਪੰਜਾਬ ਨੈਸ਼ਨਲ ਬੈਂਕ ਦਾ ਅਧਿਕਾਰੀ ਦੱਸਦਿਆਂ ਇਕ ਲਿੰਕ ਭੇਜਿਆ ਜਿਸ ’ਤੇ ਕਲਿੱਕ ਕਰਕੇ ਆਪਣੇ ਅਕਾਊਂਟ ਨੂੰ ਅਪਡੇਟ ਕਰਨ ਲਈ ਕਿਹਾ। ਜਦੋਂ ਉਸ ਨੇ ਉਕਤ ਲਿੰਕ ’ਤੇ ਕਲਿੱਕ ਕੀਤਾ ਤਾਂ ਉਸ ਦਾ ਫ਼ੋਨ ਹੈਕ ਹੋ ਗਿਆ। ਇਸ ਦੌਰਾਨ ਉਸ ਦੇ ਖਾਤੇ ’ਚੋਂ 5 ਟਰਾਂਜੈਕਸ਼ਨਾਂ ਰਾਹੀਂ 3,41,791 ਰੁਪਏ ਕਢਵਾ ਲਏ ਗਏ। ਪਤਾ ਲੱਗਣ ’ਤੇ ਉਸ ਨੇ ਤੁਰੰਤ ਇਸ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ। ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕਰ ਲਿਆ।
Ad Position 22
No active advertisement
ਪਿਛਲੀ ਖ਼ਬਰ ਘਾਗੋਂ ਗੁਰੂ ਦਾ ਛਿੰਝ ਮੇਲਾ 6 ਨੂੰ ਅਗਲੀ ਖ਼ਬਰ ਮੋਟਰਾਂ ਦੀ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਵਲੋਂ ਸ਼ਾਮਚੁਰਾਸੀ ਸਬ-ਸਟੇਸ਼ਨ ਦਾ ਘਿਰਾਓ
Ad Position 24