01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸ਼੍ਰੋਮਣੀ ਅਕਾਲੀ ਦਲ (ਅ) ਸਿੱਖ ਕੌਮ ਅਤੇ ਪੰਜਾਬ ਦੇ ਹੱਕਾਂ ਦੀ ਲੜਾਈ ਲੜ ਰਿਹੈ:- ਡਾ. ਜੱਖੂ ਹਰਵਿੰਦਰ ਸਿੰਘ ਹੀਰਾ ਨੇ ਆਪਣੀ ਪਿੰਡ ਪੱਧਰੀ ਚੋਣ ਮੁਹਿੰਮ ਕੀਤੀ ਸ਼ੁਰੂ

ਹੁਸ਼ਿਆਰਪੁਰ, 1 ਸਤੰਬਰ (ਬਲਜਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਹਲਕਾ ਸ਼ਾਮਚੁਰਾਸੀ ਤੋਂ ਉਮੀਦਵਾਰ ਹਰਵਿੰਦਰ ਸਿੰਘ ਹੀਰਾ ਨੇ ਆਪਣੀ ਪਿੰਡ ਪੱਧਰੀ ਚੋਣ ਮੁਹਿੰਮ ਨਿਆੜਾ ਪਿੰਡ ਤੋਂ ਸ਼ੁਰੂ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਡਾ: ਹਰਜਿੰਦਰ ਸਿੰਘ ਜੱਖੂ ਕੌਮੀ ਜਨਰਲ ਸਕੱਤਰ ਤੇ ਦੋਆਬਾ ਇੰਚਾਰਜ ਨੇ ਕਿਹਾ ਕਿ ਸੱਚ-ਝੂਠ ਦਾ ਨਿਤਾਰਾ ਕਰਦੀ ਪਵਿੱਤਰ ਧਰਤੀ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆਂ ਤੇ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਆਪਣੀਆਂ ਕਾਨਫ਼ਰੰਸ ਕੀਤੀਆਂ ਅਤੇ ਹਰ ਕਾਨਫ਼ਰੰਸ ਵਿਚ ਉਨ੍ਹਾਂ ਦੇ ਲੀਡਰ ਕੀ ਬੋਲੇ ਨੇ, ਜਦੋਂ ਅਸੀਂ ਉਸ ਦੀ ਪੜਚੋਲ ਕਰਦੇ ਹਾਂ ਤਾਂ ਫਿਰ ਗੱਲ ਸਾਹਮਣੇ ਆਉਂਦੀ ਹੈ ਕਿ ਹਰ ਇਕ ਪਾਰਟੀ ਦੇ ਆਗੂਆਂ ਨੇ ਕੁਰਸੀ ਦੀ ਗੱਲ ਕੀਤੀ ਹੈ, ਪਰ ਜਿਹੜੀ ਸ਼੍ਰੋਮਣੀ ਅਕਾਲੀ ਦਲ (ਅ) ਦੀ ਸਟੇਜ ਸੀ ਉਸ ਦੇ ਹਰ ਬੁਲਾਰੇ ਤੇ ਆਗੂ ਨੇ ਸਿੱਖ ਕੌਮ ਅਤੇ ਪੰਜਾਬੀਆਂ ’ਤੇ ਸਟੇਟ ਵਲੋਂ ਕੀਤੇ ਜਾਂਦੇ ਜਬਰ ਜ਼ੁਲਮਾਂ ਦੀ ਗੱਲ ਕੀਤੀ, ਸਿੱਖ ਕੌਮ ‘ਤੇ ਹੋ ਰਹੇ ਤਸ਼ੱਦਦ ਦੀ ਗੱਲ ਕੀਤੀ।

Ad Position 21
repet_subhas-goyals [Copy P29]
ਐਸ.ਡੀ.ਓ. ਇੰਜ: ਉਮਨਿੰਦਰ ਸਿੰਘ ਨੂੰ ਮੰਗ ਪੱਤਰ ਦਿੰਦੇ ਹੋਏ ਕਿਸਾਨ। 02-09-2026
ਹੁਸ਼ਿਆਰਪੁਰ, 1 ਸਤੰਬਰ (ਬਲਜਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਹਲਕਾ ਸ਼ਾਮਚੁਰਾਸੀ ਤੋਂ ਉਮੀਦਵਾਰ ਹਰਵਿੰਦਰ ਸਿੰਘ ਹੀਰਾ ਨੇ ਆਪਣੀ ਪਿੰਡ ਪੱਧਰੀ ਚੋਣ ਮੁਹਿੰਮ ਨਿਆੜਾ ਪਿੰਡ ਤੋਂ ਸ਼ੁਰੂ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਡਾ: ਹਰਜਿੰਦਰ ਸਿੰਘ ਜੱਖੂ ਕੌਮੀ ਜਨਰਲ ਸਕੱਤਰ ਤੇ ਦੋਆਬਾ ਇੰਚਾਰਜ ਨੇ ਕਿਹਾ ਕਿ ਸੱਚ-ਝੂਠ ਦਾ ਨਿਤਾਰਾ ਕਰਦੀ ਪਵਿੱਤਰ ਧਰਤੀ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆਂ ਤੇ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਆਪਣੀਆਂ ਕਾਨਫ਼ਰੰਸ ਕੀਤੀਆਂ ਅਤੇ ਹਰ ਕਾਨਫ਼ਰੰਸ ਵਿਚ ਉਨ੍ਹਾਂ ਦੇ ਲੀਡਰ ਕੀ ਬੋਲੇ ਨੇ, ਜਦੋਂ ਅਸੀਂ ਉਸ ਦੀ ਪੜਚੋਲ ਕਰਦੇ ਹਾਂ ਤਾਂ ਫਿਰ ਗੱਲ ਸਾਹਮਣੇ ਆਉਂਦੀ ਹੈ ਕਿ ਹਰ ਇਕ ਪਾਰਟੀ ਦੇ ਆਗੂਆਂ ਨੇ ਕੁਰਸੀ ਦੀ ਗੱਲ ਕੀਤੀ ਹੈ, ਪਰ ਜਿਹੜੀ ਸ਼੍ਰੋਮਣੀ ਅਕਾਲੀ ਦਲ (ਅ) ਦੀ ਸਟੇਜ ਸੀ ਉਸ ਦੇ ਹਰ ਬੁਲਾਰੇ ਤੇ ਆਗੂ ਨੇ ਸਿੱਖ ਕੌਮ ਅਤੇ ਪੰਜਾਬੀਆਂ ’ਤੇ ਸਟੇਟ ਵਲੋਂ ਕੀਤੇ ਜਾਂਦੇ ਜਬਰ ਜ਼ੁਲਮਾਂ ਦੀ ਗੱਲ ਕੀਤੀ, ਸਿੱਖ ਕੌਮ ‘ਤੇ ਹੋ ਰਹੇ ਤਸ਼ੱਦਦ ਦੀ ਗੱਲ ਕੀਤੀ। ਡਾ: ਜੱਖੂ ਨੇ ਦੱਸਿਆ ਕਿ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ (ਅ) ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਨੇ ਵੰਦੇ ਮਾਤਰਮ ਜਿਹੜਾ ਕਿ ਕੇਂਦਰ ਸਰਕਾਰ ਵਲੋਂ ਸਾਡੇ ‘ਤੇ ਥੋਪ ਦਿੱਤਾ ਗਿਆ ਹੈ, ਨੂੰ ਬੋਲਣਾ ਹਰ ਇਕ ਲਈ ਜ਼ਰੂਰੀ ਹੈ, ਨਹੀਂ ਤਾਂ ਸਜ਼ਾ ਹੋਵੇਗੀ, ਇਹ ਸਾਡੇ ਲਈ ਕਿੰਨਾ ਘਾਤਕ ਹੈ, ਸੰਬੰਧੀ ਦੱਸਿਆ। ਕਾਨਫ਼ਰੰਸ ‘ਚ ਮਾਨ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਬੇਨਤੀਆਂ ਕੀਤੀਆਂ ਕਿ ਵੰਦੇ ਮਾਤਰਮ ਵਾਰੇ ਕੌਮ ਨੂੰ ਕੋਈ ਠੋਸ ਸੰਦੇਸ਼ ਦਿਓ, ਪਰ ਇਸ ਦੇ ਬਾਵਜੂਦ ਕੁੱਝ ਵੀ ਨਹੀਂ ਹੋ ਸਕਿਆ। ਇਸ ਮੌਕੇ ਗੁਰਦੀਪ ਸਿੰਘ ਖੁਣ ਖੁਣ, ਸਾਬਕਾ ਥਾਣੇਦਾਰ ਮੋਹਨ ਸਿੰਘ, ਗੁਰਨਾਮ ਸਿੰਘ ਸਿੰਗੜੀਵਾਲਾ, ਮਨਜਿੰਦਰ ਸਿੰਘ ਬਬਲਾ, ਜਸਵੀਰ ਸਿੰਘ ਕਾਕਾ ਗੁੱਜਰ, ਰਜੀਵ ਕੁਮਾਰ, ਪਰਮਜੀਤ ਸਿੰਘ ਮਿੰਟੂ, ਹਰੀਸ਼ ਕੁਮਾਰ, ਮਨਦੀਪ ਕੁਮਾਰ ਗਿੱਕਾ, ਸੁਖਜੀਤ ਸਿੰਘ ਮਿੰਟਾ, ਅਮਰਪਾਲ ਸਿੰਘ ਸੋਨੀ, ਗੁਰਪ੍ਰੀਤ ਸਿੰਘ, ਓਕਾਰ ਸਿੰਘ, ਜਗੀਰ ਸਿੰਘ, ਸਾਧੂ ਸਿੰਘ, ਪਰਮਜੀਤ ਸਿੰਘ ਪੰਮਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਹਾਇਤਾ ਪ੍ਰਾਪਤ ਸਕੂਲਾਂ ਦੇ ਅਧਿਆਪਕਾਂ ਵਲੋਂ 5 ਸਤੰਬਰ ਨੂੰ ਅਧਿਆਪਕ ਦਿਵਸ ਨੂੰ ਕਾਲਾ ਦਿਵਸ ਮਨਾਉਣ ਦਾ ਐਲਾਨ ਅਗਲੀ ਖ਼ਬਰ ਸਟਾਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਸ਼ੂਗਰ ਮਿੱਲ ਦਾ ਵਿੱਦਿਅਕ ਦੌਰਾ
Ad Position 24