01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸਟਾਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਸ਼ੂਗਰ ਮਿੱਲ ਦਾ ਵਿੱਦਿਅਕ ਦੌਰਾ

ਮੁਕੇਰੀਆਂ, 1 ਸਤੰਬਰ (ਰਾਮਗੜ੍ਹੀਆ)- ਸਟਾਰ ਪਬਲਿਕ ਸਕੂਲ ਮੁਕੇਰੀਆਂ ਦੇ ਸੱਤਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਅੱਜ ਮੁਕੇਰੀਆਂ ਸ਼ੂਗਰ ਮਿੱਲ ਦਾ ਵਿੱਦਿਅਕ ਦੌਰਾ ਕੀਤਾ। ਇਸ ਦੌਰੇ ਦਾ ਉਦੇਸ਼ ਵਿਦਿਆਰਥੀਆਂ ਨੂੰ ਚੀਨੀ ਦੇ ਉਤਪਾਦਨ ਦੀ ਪ੍ਰਕਿਰਿਆ ਅਤੇ ਸ਼ੂਗਰ ਮਿੱਲ ਦੀ ਕਾਰਜਪ੍ਰਣਾਲੀ ਬਾਰੇ ਵਿਹਾਰਕ ਜਾਣਕਾਰੀ ਪ੍ਰਦਾਨ ਕਰਨਾ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਮੁਕੇਰੀਆਂ, 1 ਸਤੰਬਰ (ਰਾਮਗੜ੍ਹੀਆ)- ਸਟਾਰ ਪਬਲਿਕ ਸਕੂਲ ਮੁਕੇਰੀਆਂ ਦੇ ਸੱਤਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਅੱਜ ਮੁਕੇਰੀਆਂ ਸ਼ੂਗਰ ਮਿੱਲ ਦਾ ਵਿੱਦਿਅਕ ਦੌਰਾ ਕੀਤਾ। ਇਸ ਦੌਰੇ ਦਾ ਉਦੇਸ਼ ਵਿਦਿਆਰਥੀਆਂ ਨੂੰ ਚੀਨੀ ਦੇ ਉਤਪਾਦਨ ਦੀ ਪ੍ਰਕਿਰਿਆ ਅਤੇ ਸ਼ੂਗਰ ਮਿੱਲ ਦੀ ਕਾਰਜਪ੍ਰਣਾਲੀ ਬਾਰੇ ਵਿਹਾਰਕ ਜਾਣਕਾਰੀ ਪ੍ਰਦਾਨ ਕਰਨਾ ਸੀ। ਸ਼ੂਗਰ ਮਿੱਲ ਵਿਚ ਵਿਦਿਆਰਥੀਆਂ ਨੇ ਗੰਨੇ ਤੋਂ ਚੀਨੀ ਤਿਆਰ ਹੋਣ ਦੀਆਂ ਵੱਖ-ਵੱਖ ਪ੍ਰਕਿਰਿਆਵਾਂ ਨੂੰ ਨੇੜਿਓਂ ਦੇਖਿਆ ਅਤੇ ਇਸ ਸਬੰਧੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ। ਵਿਦਿਆਰਥੀਆਂ ਵਿਚ ਇਸ ਦੌਰੇ ਨੂੰ ਲ ੈ ਕੇ ਕਾਫ਼ੀ ਉਤਸ਼ਾਹ ਅਤੇ ਖੁਸ਼ੀ ਦੇਖਣ ਨੂੰ ਮਿੱਲਿਆ। ਉਨ੍ਹਾਂ ਨੇ ਕਿਹਾ ਕਿ ਇਹ ਦੌਰਾ ਉਨ੍ਹਾਂ ਲਈ ਬਹੁਤ ਹੀ ਗਿਆਨਵਰਧਕ ਅਤੇ ਰੁਚਿਕਰ ਅਨੁਭਵ ਰਿਹਾ। ਇਸ ਵਿੱਦਿਅਕ ਦੌਰੇ ਦੌਰਾਨ ਸਕੂਲ ਦੀ ਉਪ-ਪ੍ਰਿੰਸੀਪਲ ਮੈਡਮ ਸਵਿਤਾ ਰਾਣੀ ਢੀਂਗਰਾ ਅਤੇ ਮੈਡਮ ਰਮਿੰਦਰ ਕੌਰ ਵਿਦਿਆਰਥੀਆਂ ਦੇ ਨਾਲ ਮੌਜੂਦ ਰਹੀਆਂ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ। ਸਕੂਲ ਦੀ ਪ੍ਰਿੰਸੀਪਲ ਮੈਡਮ ਬਬੀਤਾ ਚੌਧਰੀ ਨੇ ਕਿਹਾ ਕਿ ਅਜਿਹੇ ਵਿੱਦਿਅਕ ਦੌਰੇ ਵਿਦਿਆਰਥੀਆਂ ਨੂੰ ਕਲਾਸ ਵਿੱਚ ਪ੍ਰਾਪਤ ਗਿਆਨ ਨੂੰ ਅਸਲ ਜੀਵਨ ਨਾਲ ਜੋੜਨ ਦਾ ਮੌਕਾ ਪ੍ਰਦਾਨ ਕਰਦੇ ਹਨ। ਇਸ ਨਾਲ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਹੋਣ ਦੇ ਨਾਲ-ਨਾਲ ਉਨ੍ਹਾਂ ਵਿ ਚ ਨਵੀਆਂ ਚੀਜ਼ਾਂ ਸਿੱਖਣ ਦੀ ਜਿਗਿਆਸਾ ਵੀ ਪੈਦਾ ਹੁੰਦੀ ਹੈ। ਸ਼ੂਗਰ ਮਿੱਲ ਦੇ ਦੌਰੇ ਤੋਂ ਬਾਅਦ ਵਿਦਿਆਰਥੀਆਂ ਨੂੰ ਮਨੋਰੰਜਨ ਤੇ ਤਾਜ਼ਗੀ ਲਈ ਬੁਰਗਰ ਕਿੰਗ, ਮੁਕੇਰੀਆਂ ਵੀ ਲਿਜਾਇਆ ਗਿਆ ਜਿੱਥੇ ਵਿਦਿਆਰਥੀਆਂ ਨੇ ਸੁਆਦਿਸ਼ਟ ਰਿਫਰੈਸ਼ਮੈਂਟ ਦਾ ਆਨੰਦ ਮਾਣਿਆ। ਇਸ ਤਰ੍ਹਾਂ ਇਹ ਵਿੱਦਿਅਕ ਦੌਰਾ ਵਿਦਿਆਰਥੀਆਂ ਲਈ ਗਿਆਨ, ਉਤਸ਼ਾਹ ਤੇ ਮ ਨੋਰੰਜਨ ਨਾਲ ਭਰਪੂਰ ਇੱਕ ਯਾਦਗਾਰ ਅਨੁਭਵ ਰਿਹਾ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅ) ਸਿੱਖ ਕੌਮ ਅਤੇ ਪੰਜਾਬ ਦੇ ਹੱਕਾਂ ਦੀ ਲੜਾਈ ਲੜ ਰਿਹੈ:- ਡਾ. ਜੱਖੂ ਹਰਵਿੰਦਰ ਸਿੰਘ ਹੀਰਾ ਨੇ ਆਪ... ਅਗਲੀ ਖ਼ਬਰ ਹਰਜਿੰਦਰ ਸਿੰਘ ਦੀ ਸੇਵਾ-ਮੁਕਤੀ ’ਤੇ ਸ਼ਾਨਦਾਰ ਵਿਦਾਇਗੀ ਪਾਰਟੀ
Ad Position 24