25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਡੀ.ਏ.ਵੀ. ਕਾਲਜ ਦਸੂਹਾ ਵਿਖੇ ‘ਰਾਸ਼ਟਰੀ ਪੁਲਾੜ ਦਿਵਸ’ ਮੌਕੇ ’ਤੇ ਕਰਵਾਈ ਪੁਲਾੜ ਕੁਇਜ਼

ਦਸੂਹਾ, 25 ਅਗਸਤ (ਭੁੱਲਰ)- ਜੇ. ਸੀ.

Ad Position 21
No active advertisement
ਅਜੀਤ ਡੈਸਕ 26-08-2026
ਦਸੂਹਾ, 25 ਅਗਸਤ (ਭੁੱਲਰ)- ਜੇ.ਸੀ.ਡੀ.ਏ.ਵੀ. ਕਾਲਜ ਦਸੂਹਾ ਦੇ ਭੌਤਿਕ ਵਿਗਿਆਨ ਵਿਭਾਗ ਨੇ ਪ੍ਰਿੰਸੀਪਲ ਡਾ. ਭਾਨੂ ਗੁਪਤਾ ਦੀ ਅਗਵਾਈ ਵਿਚ ‘ਰਾਸ਼ਟਰੀ ਪੁਲਾੜ ਦਿਵਸ’ ਮਨਾਉਣ ਲਈ ਇੱਕ ਪੁਲਾੜ ਕੁਇਜ਼ ਕਰਵਾਈ ਗਈ । ਇਸ ਵਿਚ ਕੁੱਲ 32 ਵਿਦਿਆਰਥੀਆਂ ਨੇ ਸਕਰੀਨਿੰਗ ਰਾਊਂਡ ਵਿਚ ਉਤਸ਼ਾਹ ਨਾਲ ਹਿੱਸਾ ਲਿਆ। ਸਕਰੀਨਿੰਗ ਟੈੱਸਟ ਤੋਂ ਬਾਅਦ ਪੰਜ ਟੀਮਾਂ ਨੇ ਸਪੇਸ ਕੁਇਜ ਦੇ ਅੰਤਿਮ ਦੌਰ ਲਈ ਕੁਆਲੀਫ਼ਾਈ ਕੀਤਾ। ਅੰਤਿਮ ਕੁਇਜ਼ ਵਿਚ ਪੁਲਾੜ ਵਿਗਿਆਨ ਨਾਲ ਸਬੰਧਿਤ ਕਈ ਤਰ੍ਹਾਂ ਦੇ ਚੁਣੌਤੀਪੂਰਨ ਸਵਾਲ ਸਨ। ਭੌਤਿਕ ਵਿਗਿਆਨ ਵਿਭਾਗ ਦੇ ਮੁਖੀ, ਪ੍ਰੋ. ਓਂਕਾਰ ਸਿੰਘ ਨੇ ਮੁੱਖ ਮਹਿਮਾਨ ਵਾਈਸ ਪ੍ਰਿੰਸੀਪਲ ਪ੍ਰੋ. ਰਾਕੇਸ਼ ਮਹਾਜਨ ਦਾ ਨਿੱਘਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਦੀ ਉਤਸ਼ਾਹੀ ਭਾਗੀਦਾਰੀ ਦੀ ਸ਼ਲਾਘਾ ਕੀਤੀ। ਇਸ ਕੁਇਜ਼ ਵਿਚ ਪਹਿਲਾ ਇਨਾਮ ਬੀ.ਐੱਸ.ਸੀ. 5ਵੇਂ ਸਮੈਸਟਰ ਦੇ ਵਿਦਿਆਰਥੀ ਹਰਸ਼ਦੀਪ, ਸ਼ਸ਼ਾਂਕ ਕੌਸ਼ਲ ਅਤੇ ਸੁਜੀਤ ਨੇ ਪ੍ਰਾਪਤ ਕੀਤਾ। ਕੁਇਜ਼ ਦਾ ਸੰਚਾਲਨ ਡਾ. ਰਾਜੇਸ਼ ਕੁਮਾਰ, ਕੁਇਜ਼ ਮਾਸਟਰ ਦੁਆਰਾ ਕੀਤਾ ਗਿਆ। ਡਾ. ਅਨਿਲ ਕੁਮਾਰ ਨੇ ਸਟੇਜ ਦੀ ਕਾਰਵਾਈ ਅਤੇ ਐਂਕਰਿੰਗ ਕਾਰਜ ਬਾਖ਼ੂਬੀ ਨਿਭਾਇਆ, ਜਦੋਂ ਕਿ ਡਾ. ਸੁਮਨ ਲਾਲ ਨੇ ਸਕੋਰਿੰਗ ਅਤੇ ਕੁਇਜ਼ ਨਾਲ ਸਬੰਧਿਤ ਹੋਰ ਪ੍ਰਬੰਧਾਂ ਦੀ ਦੇਖਭਾਲ ਕੀਤੀ। ਪ੍ਰੋ. ਰਜਿੰਦਰ ਰਾਣਾ, ਪ੍ਰੋ. ਪੱਲਵੀ ਅਤੇ ਪ੍ਰੋ. ਦ੍ਰਵਜੋਤ ਨੇ ਵੀ ਪ੍ਰੋਗਰਾਮ ਦੌਰਾਨ ਵੱਖ-ਵੱਖ ਗਤੀਵਿਧੀਆਂ ਦੇ ਸਫਲ ਆਯੋਜਨ ਵਿਚ ਸਰਗਰਮੀ ਨਾਲ ਯੋਗਦਾਨ ਪਾਇਆ। ਇਨਾਮਾਂ ਦੀ ਵੰਡ ਵਾਈਸ ਪ੍ਰਿੰਸੀਪਲ ਪ੍ਰੋ. ਰਾਕੇਸ਼ ਮਹਾਜਨ ਦੁਆਰਾ ਕੀਤੀ ਗਈ। ਆਪਣੇ ਸੰਬੋਧਨ ਵਿਚ, ਉਨ੍ਹਾਂ ਨੇ ਜੇਤੂਆਂ ਅਤੇ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਚ ਭਾਗੀਦਾਰੀ ਆਤਮ-ਵਿਸ਼ਵਾਸ ਪੈਦਾ ਕਰਨ ਅਤੇ ਸੰਚਾਰ ਹੁਨਰ ਨੂੰ ਬਿਹਤਰ ਬਣਾਉਣ, ਟੀਮ ਵਰਕ ਵਿਕਸਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।
Ad Position 22
No active advertisement
ਪਿਛਲੀ ਖ਼ਬਰ ਦਿੱਲੀ ਇੰਟਰਨੈਸ਼ਨਲ ਸਕੂਲ ਦੀ ਗੁੰਜਨ ਜਸਵਾਲ ਨੇ ਰਚਿਆ ਇਤਿਹਾਸ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ’ਚ 70ਵੀਆਂ ਜ਼ਿਲ੍ਹਾ ਪੱਧਰੀ ਖੇਡਾਂ ਦੇ ਵੇਟ ਲਿਫਟਿੰਗ ਦੇ ਮੁਕਾਬਲੇ ਸ਼ੁਰੂ
Ad Position 24