25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਸਰਕਾਰੀ ਹਾਈ ਸਕੂਲ ’ਚ 70ਵੀਆਂ ਜ਼ਿਲ੍ਹਾ ਪੱਧਰੀ ਖੇਡਾਂ ਦੇ ਵੇਟ ਲਿਫਟਿੰਗ ਦੇ ਮੁਕਾਬਲੇ ਸ਼ੁਰੂ

ਅੱਡਾ ਸਰਾਂ , 25 ਅਗਸਤ (ਮਸੀਤੀ)-ਸਰਕਾਰੀ ਹਾਈ ਸਕੂਲ ਦੇਹਰੀਵਾਲ ਦੇ ਵੇਟ ਲਿਫਟਿੰਗ ਸੈਂਟਰ ਵਿਚ 70ਵੀਆਂ ਸਕੂਲ ਖੇਡਾਂ ਦੇ ਵੇਟ ਲਿਫਟਿੰਗ ਮੁਕਾਬਲੇ ਜ਼ਿਲਾ ਸਿੱਖਿਆ ਅਫਸਰ ਹਰਜਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜ਼ਿਲਾ ਸਪੋਰਟਸ ਕੋਆਰਡੀਨੇਟਰ ਜਗਜੀਤ ਸਿੰਘ ਅਤੇ ਕਨਵੀਨਰ ਬਲਜਿੰਦਰ ਸਿੰਘ ਭਿੰਡਰ ਡੀ. ਪੀ.

Ad Position 21
No active advertisement
ਅਜੀਤ ਡੈਸਕ 26-08-2026
ਅੱਡਾ ਸਰਾਂ , 25 ਅਗਸਤ (ਮਸੀਤੀ)-ਸਰਕਾਰੀ ਹਾਈ ਸਕੂਲ ਦੇਹਰੀਵਾਲ ਦੇ ਵੇਟ ਲਿਫਟਿੰਗ ਸੈਂਟਰ ਵਿਚ 70ਵੀਆਂ ਸਕੂਲ ਖੇਡਾਂ ਦੇ ਵੇਟ ਲਿਫਟਿੰਗ ਮੁਕਾਬਲੇ ਜ਼ਿਲਾ ਸਿੱਖਿਆ ਅਫਸਰ ਹਰਜਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜ਼ਿਲਾ ਸਪੋਰਟਸ ਕੋਆਰਡੀਨੇਟਰ ਜਗਜੀਤ ਸਿੰਘ ਅਤੇ ਕਨਵੀਨਰ ਬਲਜਿੰਦਰ ਸਿੰਘ ਭਿੰਡਰ ਡੀ.ਪੀ.ਈ. ਦੀ ਦੇਖ-ਰੇਖ ਸ਼ੁਰੂ ਹੋ ਗਏ। ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲੇ ਦਿਨ ਦੇ ਨਤੀਜਿਆਂ ’ਚ ਲੜਕਿਆਂ ਦੇ ਅੰਡਰ-17 ਵਰਗ ਵਿਚ ਸੁਖਦੇਵ ਸਿੰਘ, ਤੇਜਸ ਠੇਠਰ, ਜਗਤੇਸ਼ਵਰ ਸਿੰਘ, ਪਰਮਜੋਤ ਸਿੰਘ, ਅਰਮਾਨ ਨੇ ਆਪੋ ਆਪਣੇ ਵਰਗ ਵਿਚ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-19 ਸਾਲ ਵਰਗ ਵਿਚ ਮਨਤੇਜ ਸਿੰਘ ਭਿੰਡਰ, ਸਿਮਰਨਜੀਤ ਸਿੰਘ, ਤਨਵੀਰ ਸਿੰਘ, ਪ੍ਰਭਜੋਤ ਸਿੰਘ, ਜਸਕਰਨਪ੍ਰੀਤ ਸਿੰਘ, ਹਰਜੋਤ ਸਿੰਘ, ਸਰਬਜੋਤ ਸਿੰਘ, ਗੁਰਮਣ ਭੀਖੋਵਾਲ ਨੇ ਆਪੋ ਆਪਣੇ ਵਰਗ ਪਹਿਲਾ ਸਥਾਨ ਹਾਸਿਲ ਕੀਤਾ। ਇਸ ਮੌਕੇ ਜ਼ਿਲਾ ਸਪੋਰਟਸ ਕੋਆਰਡੀਨੇਟਰ ਜਗਜੀਤ ਸਿੰਘ ਨੇ ਖਿਡਾਰੀਆਂ ਨੂੰ ਸੇਧ ਭਰੀਆਂ ਗੱਲਾਂ ਨਾਲ ਨਿਵਾਜਿਆ ਅਤੇ ਸਕੂਲ ਵਿਚ ਕੀਤੇ ਗਏ ਪ੍ਰਬੰਧਾਂ ਲਈ ਦੇਹਰੀਵਾਲ ਸਕੂਲ ਦੀ ਸਮੂਹ ਟੀਮ ਦੀ ਸ਼ਲਾਘਾ ਕੀਤੀ। ਇਸ ਮੌਕੇ ਗੁਰਦੀਪ ਸਿੰਘ ਹੇਅਰ ਯੂ.ਕੇ., ਹਰਚਰਨ ਸਿੰਘ ਲੈਕਚਰਾਰ, ਲੈਕਚਰਾਰ ਸਰਬਜੀਤ ਕੌਰ, ਡੀ.ਪੀ.ਈ. ਸੁਮਨਦੀਪ ਕੌਰ, ਗੁਰਵਿੰਦਰ ਸਿੰਘ, ਡੀ.ਪੀ.ਈ. ਦਲਜੀਤ ਸਿੰਘ, ਸਰਬਜੀਤ ਕੌਰ, ਸੁਮਨਦੀਪ ਕੌਰ, ਬਲਜੀਤ ਕੌਰ, ਏਕਤਾ ਸ਼ਰਮਾ, ਇੰਦਰਜੀਤ ਕੌਰ , ਰਜਵੰਤ ਕੌਰ ਅਤੇ ਸਕੂਲ ਦਾ ਸਮੂਹ ਸਟਾਫ ਮੌਜੂਦ ਸੀ ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਦਸੂਹਾ ਵਿਖੇ ‘ਰਾਸ਼ਟਰੀ ਪੁਲਾੜ ਦਿਵਸ’ ਮੌਕੇ ’ਤੇ ਕਰਵਾਈ ਪੁਲਾੜ ਕੁਇਜ਼ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਕ੍ਰਿਕਟ ਟੂਰਨਾਮੈਂਟ ’ਚ ਨੰਗਲ ਖਨੌੜਾ ਦੇ ਖਿਡਾਰੀਆਂ ਨੇ ਕੀਤਾ ਝੰਡਾ ਬੁਲੰਦ
Ad Position 24