24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

-ਮਾਮਲਾ ਵਣ ਵਿਭਾਗ ਵਲੋਂ ਫ਼ੈਕਟਰੀ ਤੋਂ ਬਰਾਮਦ ਕੀਤੀ ਖ਼ੈਰ ਦੀ ਲੱਕੜੀ ਤੇ ਕੱਥੇ ਦਾ- ਪੁਲਿਸ ਵਲੋਂ 2 ਖ਼ਿਲਾਫ਼ ਮਾਮਲਾ ਦਰਜ਼, 1 ਨਾਮਜ਼ਦ

ਹੁਸ਼ਿਆਰਪੁਰ, 24 ਅਗਸਤ (ਬਲਜਿੰਦਰਪਾਲ ਸਿੰਘ)-ਪਿੰਡ ਸਟਿਆਣਾ ’ਚ ਸਥਿਤ ਅਮਾਇਰਾ ਹਰਵਲਜ਼ ਪ੍ਰਾਈਵੇਟ ਲਿਮ. ਕੰਪਨੀ ’ਚ ਵਣ ਵਿਭਾਗ ਵਲੋਂ ਕਰੀਬ 1 ਹਫ਼ਤਾ ਪਹਿਲਾਂ ਕੀਤੀ ਗਈ ਜਾਂਚ ਵਾਲੇ ਮਾਮਲੇ ’ਚ ਥਾਣਾ ਬੁੱਲ੍ਹੋਵਾਲ ਪੁਲਿਸ ਨੇ ਕੰਪਨੀ ਦੇ ਮਾਲਕ ਨੂੰ ਨਾਮਜ਼ਦ ਕਰਕੇ ਦੋ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Ad Position 21
No active advertisement
ਅਜੀਤ ਡੈਸਕ 25-08-2026
ਹੁਸ਼ਿਆਰਪੁਰ, 24 ਅਗਸਤ (ਬਲਜਿੰਦਰਪਾਲ ਸਿੰਘ)-ਪਿੰਡ ਸਟਿਆਣਾ ’ਚ ਸਥਿਤ ਅਮਾਇਰਾ ਹਰਵਲਜ਼ ਪ੍ਰਾਈਵੇਟ ਲਿਮ. ਕੰਪਨੀ ’ਚ ਵਣ ਵਿਭਾਗ ਵਲੋਂ ਕਰੀਬ 1 ਹਫ਼ਤਾ ਪਹਿਲਾਂ ਕੀਤੀ ਗਈ ਜਾਂਚ ਵਾਲੇ ਮਾਮਲੇ ’ਚ ਥਾਣਾ ਬੁੱਲ੍ਹੋਵਾਲ ਪੁਲਿਸ ਨੇ ਕੰਪਨੀ ਦੇ ਮਾਲਕ ਨੂੰ ਨਾਮਜ਼ਦ ਕਰਕੇ ਦੋ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਵਣ ਰੇਂਜ ਅਫ਼ਸਰ ਕਿਰਨਦੀਪ ਸਿੰਘ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਪਿੰਡ ਸਟਿਆਣਾ ’ਚ ਸਥਿਤ ਅਮਾਇਰਾ ਹਰਵਲਜ਼ ਪ੍ਰਾਈਵੇਟ ਲਿਮ. ਨਾਮਕ ਕੰਪਨੀ ਦੇ ਦੀਪਾਂਸ਼ੂੁ ਮਹਿਤਾ ਨੇ ਕਥਿਤ ਤੌਰ ’ਤੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਖ਼ੈਰ ਦੀ ਲੱਕੜ ਨੂੰ ਨਾਜਾਇਜ਼ ਕਟਾਈ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਵਣ ਵਿਭਾਗ ਦੀ ਟੀਮ ਨੇ 1 ਹਫ਼ਤਾ ਪਹਿਲਾਂ ਫ਼ੈਕਟਰੀ ’ਚ ਅਚਾਨਕ ਰੇਡ ਕੀਤੀ ਸੀ। ਜਾਂਚ ਦੌਰਾਨ ਵਿਭਾਗ ਦੀ ਟੀਮ ਨੇ ਦਾਅਵਾ ਕੀਤਾ ਸੀ ਕਿ ਉਕਤ ਫ਼ੈਕਟਰੀ ’ਚ ਕਰੋੜਾਂ ਰੁਪਏ ਦੀ ਕੀਮਤ ਦੀ ਖ਼ੈਰ ਦੀ ਲੱਕੜੀ ਤੇ ਤਿਆਰ ਮਾਲ ਕਥਾ ਬਰਾਮਦ ਹੋਇਆ ਹੈ ਜਿਸ ਦੇ ਬਾਅਦ ਫ਼ੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਸ਼ਿਕਾਇਤ ਮਿਲਣ ’ਤੇ ਮਾਮਲਾ ਦਰਜ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸਬਜ਼ੀ ਮੰਡੀ ’ਚ ਫੈਲੀ ਗੰਦਗੀ ਤੋਂ ਸ਼ਹਿਰ ਵਾਸੀ ਪ੍ਰੇਸ਼ਾਨ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਦੇ ਕਬੱਡੀ ਖਿਡਾਰੀ ਦੀ ਸਟੇਟ ਖੇਡਾਂ ਲਈ ਚੋਣ
Ad Position 24