24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਪੰਜਾਬ ਯੂਨੀਵਰਸਿਟੀ ਨੇ ਖ਼ਾਲਸਾ ਕਾਲਜ ਮਾਹਿਲਪੁਰ ਦੀ ਥੀਏਟਰੀਕਲ ਟੀਮ ਨੂੰ ਵਿਸ਼ੇਸ਼ ਸਨਮਾਨ ਪੱਤਰ ਦਿੱਤਾ

ਮਾਹਿਲਪੁਰ, 23 ਅਗਸਤ (ਰਜਿੰਦਰ ਸਿੰਘ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਸੈਸ਼ਨ 2025-26 ਤਹਿਤ ਏ. ਐੱਸ.

Ad Position 21
No active advertisement
ਅਜੀਤ ਡੈਸਕ 24-08-2026
ਮਾਹਿਲਪੁਰ, 23 ਅਗਸਤ (ਰਜਿੰਦਰ ਸਿੰਘ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਸੈਸ਼ਨ 2025-26 ਤਹਿਤ ਏ.ਐੱਸ. ਕਾਲਜ, ਖੰਨਾ ਵਿਚ ਕਰਵਾਏ ਗਏ 66ਵੇਂ ਪੰਜਾਬ ਯੂਨੀਵਰਸਿਟੀ ਇੰਟਰ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿਚ ਖਾਲਸਾ ਕਾਲਜ ਮਾਹਿਲਪੁਰ ਦੀ ਥੀਏਟਰ ਟੀਮ ਵੱਲੋਂ ਸਕਿੱਟ ਦੇ ਮੁਕਾਬਲੇ ਵਿਚ ਪਹਿਲੀ ਪੁਜ਼ੀਸ਼ਨ ਹਾਸਿਲ ਕਰਨ ‘ਤੇ ਵਿਸ਼ੇਸ਼ ਸਨਮਾਨ ਪੱਤਰ ਦੇ ਕੇ ਨਿਵਾਜਿਆ ਗਿਆ ਹੈ। ਇਸ ਸਬੰਧੀ ਅੱਜ ਕਾਲਜ ਵਿਚ ਸੰਸਥਾ ਦੀ ਥੀਏਟਰੀਕਲ ਟੀਮ ਨੂੰ ਪ੍ਰਿੰ. ਡਾ ਪਰਵਿੰਦਰ ਸਿੰਘ ਅਤੇ ਸਟਾਫ਼ ਦੀ ਹਾਜ਼ਰੀ ਵਿਚ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਥੀਏਟਰੀਕਲ ਟੀਮ ਦੇ ਕਨਵੀਨਰ ਡਾ. ਜੇ. ਬੀ. ਸੇਖੋਂ ਨੇ ਦੱਸਿਆ ਕਿ ਥੀਏਟਰੀਕਲ ਟੀਮ ਦੇ ਵਿਦਿਆਰਥੀਆਂ ਨੇ ਲੰਮੇਂ ਸਮੇਂ ਤੋਂ ਜ਼ੋਨਲ, ਇੰਟਰ ਜ਼ੋਨਲ ਤੇ ਰਾਜ ਪੱਧਰੀ ਮੁਕਾਬਲਿਆਂ ਵਿਚ ਅੱਵਲ ਪੁਜ਼ੀਸ਼ਨਾਂ ਹਾਸਿਲ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਏ. ਐੱਸ. ਕਾਲਜ ਖੰਨਾ ਵਿਚ 8 ਨਵੰਬਰ ਤੋਂ 11 ਨਵੰਬਰ 2025 ਤੱਕ ਕਰਵਾਏ ਗਏ 66ਵੇਂ ਪੰਜਾਬ ਯੂਨੀਵਰਸਿਟੀ ਇੰਟਰ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿਚ ਕਾਲਜ ਦੀ ਸਕਿੱਟ ਟੀਮ ਨੇ ਪਹਿਲੀ ਪੁਜ਼ੀਸ਼ਨ ਹਾਸਿਲ ਕਰਕੇ ਯੂਨੀਵਰਸਿਟੀ ਦਾ ਵਿਸ਼ੇਸ਼ ਸਨਮਾਨ ਪੱਤਰ ( ਯੂਨੀਵਰਸਿਟੀ ਇਨਸਿਗਨੀਆ) ਪ੍ਰਾਪਤ ਕੀਤਾ ਹੈ। ਸਮਾਰੋਹ ਮੌਕੇ ਡਾ ਪਰਵਿੰਦਰ ਸਿੰਘ ਨੇ ਵਿਦਿਆਰਥੀਅ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਥੀਏਟਰੀਕਲ ਟੀਮ ਦੇ ਵਿਦਿਆਰਥੀਆਂ ਵਿੱਚ ਰਿਤੀਕਾ, ਪ੍ਰਭਜੋਤ ਸਿੰਘ, ਅੰਮ੍ਰਿਤਪਾਲ ਸਿੰਘ, ਹਰਮਨਪ੍ਰੀਤ, ਅਲੀਸ਼ਾ, ਮਨੀਸ਼ ਕੁਮਾਰ, ਇਕਬਾਲ ਸਿੰਘ, ਪ੍ਰਿੰਸ ਮਹੇ, ਕਰਨ, ਬਲਕਾਰ ਸਿੰਘ, ਰਾਹੁਲ ਸ਼ਾਰਦਾ ਹਾਜ਼ਰ ਸਨ। ਸਮਾਰੋਹ ਮੌਕੇ ਪ੍ਰੋ. ਅਸ਼ੋਕ ਕੁਮਾਰ, ਪ੍ਰੋ. ਅਮਨਦੀਪ, ਡਾ. ਗਣੇਸ਼, ਪ੍ਰੋ. ਪੰਕਜ ਕੁਮਾਰ, ਪ੍ਰੋ. ਅਨੁਰਾਧਾ ਨੇ ਵੀ ਇਨ੍ਹਾਂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਜਥੇ. ਬਾਬਾ ਬਘੇਲ ਸਿੰਘ ਬੱਸ ਅੱਡਾ ਹਰਿਆਣਾ ਦਾ ਸੁਨਹਿਰੀ ਅੱਖਰਾਂ ’ਚ ਲਿਖਿਆ ਬੋਰਡ ਲਗਵਾਇਆ ਅਗਲੀ ਖ਼ਬਰ ਸਿਵਲ ਹਸਪਤਾਲ ਦਸੂਹਾ ਵਿਖੇ ਐਸ.ਐਮ.ਓ. ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਵਾਤਾਵਰਨ ਦਿਵਸ ਮਨਾਇਆ
Ad Position 24