25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਚੋਰ ਗਰੋਹ ਵਲੋਂ ਪਿੰਡ ਚੱਕਨੂਰ ਅਲੀ ਵਿਖੇ ਦੋ ਟਰਾਂਸਫ਼ਾਰਮਰ ਚੋਰੀ

ਗੜ੍ਹਦੀਵਾਲਾ, 23 ਅਗਸਤ (ਚੱਗਰ)- ਗੜ੍ਹਦੀਵਾਲਾ ਇਲਾਕੇ ਅੰਦਰ ਮੋਟਰਾਂ ਦੇ ਟਰਾਸਫਾਰਮਰ ਚੋਰੀ ਕਰਨ ਵਾਲੇ ਗਰੋਹ ਦੇ ਸਰਗਰਮ ਹੋਣ ਕਰਕੇ ਕਿਸਾਨਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇੱਥੋਂ ਨੇੜਲੇ ਪਿੰਡ ਚੱਕਨੂਰ ਅਲੀ ਵਿਖੇ ਅਣਪਛਾਤੇ ਚੋਰਾਂ ਵਲੋਂ ਦੋ ਕਿਸਾਨਾਂ ਦੀਆਂ ਮੋਟਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਖੇਤਾਂ ਵਿਚੋਂ ਮੋਟਰਾਂ ਦੇ ਟਿਊਬਵੈੱਲਾਂ ਦੇ ਟਰਾਂਸਫ਼ਾਰਮਰ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

Ad Position 21
No active advertisement
ਅਜੀਤ ਡੈਸਕ 24-08-2026
ਗੜ੍ਹਦੀਵਾਲਾ, 23 ਅਗਸਤ (ਚੱਗਰ)- ਗੜ੍ਹਦੀਵਾਲਾ ਇਲਾਕੇ ਅੰਦਰ ਮੋਟਰਾਂ ਦੇ ਟਰਾਸਫਾਰਮਰ ਚੋਰੀ ਕਰਨ ਵਾਲੇ ਗਰੋਹ ਦੇ ਸਰਗਰਮ ਹੋਣ ਕਰਕੇ ਕਿਸਾਨਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇੱਥੋਂ ਨੇੜਲੇ ਪਿੰਡ ਚੱਕਨੂਰ ਅਲੀ ਵਿਖੇ ਅਣਪਛਾਤੇ ਚੋਰਾਂ ਵਲੋਂ ਦੋ ਕਿਸਾਨਾਂ ਦੀਆਂ ਮੋਟਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਖੇਤਾਂ ਵਿਚੋਂ ਮੋਟਰਾਂ ਦੇ ਟਿਊਬਵੈੱਲਾਂ ਦੇ ਟਰਾਂਸਫ਼ਾਰਮਰ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਅਮਰ ਨਾਥ ਪੁੱਤਰ ਰਾਮ ਰੱਖਾ ਅਤੇ ਸਤਪਾਲ ਡਡਵਾਲ ਪੁੱਤਰ ਅਮਰ ਨਾਥ ਵਾਸੀ ਪਿੰਡ ਚੱਕਨੂਰ ਅਲੀ ਵਲੋਂ ਥਾਣਾ ਗੜ੍ਹਦੀਵਾਲਾ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿਚ ਦੱਸਿਆ ਕਿ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਖੇਤਾਂ ਵਿਚ ਸਿੰਚਾਈ ਲਈ ਲਗਾਏ ਟਿਊਬਵੈੱਲਾਂ ਦੇ ਟਰਾਸਫਾਰਮਾਂ ਨੂੰ ਹੇਠਾਂ ਲਾਹ ਕੇ ਸੁੱਟਕੇ ਉਨ੍ਹਾਂ ਵਿਚੋਂ ਕੀਮਤੀ ਸਾਮਾਨ ਤੇਲ ਤੇ ਹੋਰ ਲੋੜੀਂਦਾ ਸਾਮਾਨ ਚੋਰੀ ਕਰ ਲਿਆ ਗਿਆ ਜਿਸ ਕਰਕੇ ਉਨ੍ਹਾਂ ਦਾ ਲਗਭਗ 2 ਲੱਖ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ ਹੈ। ਇਸ ਮੌਕੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਤੇ ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਤੇ ਜ਼ਿਲ੍ਹਾ ਪੁਲਿਸ ਕਪਤਾਨ ਤੋਂ ਮੰਗ ਕਰਦਿਆਂ ਕਿਹਾ ਕਿ ਉਕਤ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਟਰਾਂਸਫਾਰਮਰਾਂ ਚੋਰਾਂ ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ ਸਖ਼ਤ ਬਣਦੀ ਕਾਰਵਾਈ ਕਰਕੇ ਨਿਜਾਤ ਦਿਵਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ 1 ਪਿਸਤੌਲ ਤੇ 3 ਜ਼ਿੰਦਾ ਕਾਰਤੂਸਾਂ ਸਮੇਤ 1 ਕਾਬੂ ਅਗਲੀ ਖ਼ਬਰ 6 ਮਹੀਨਿਆਂ ਤੋਂ ਬਿਜਲੀ ਮੀਟਰਾਂ ਦੀ ਰੀਡਿੰਗ ਨਾ ਲਏ ਜਾਣ ਕਾਰਨ ਲੋਕਾਂ ਦੀ ਨੀਂਦ ਉੱਡੀ
Ad Position 24