19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਗੜ੍ਹਸ਼ੰਕਰ ਦੇ ਨੰਗਲ ਚੌਂਕ ਦੀ ਬਣੀ ਬੇਹੱਦ ਮਾੜੀ ਹਾਲਤ ਮੀਂਹ ’ ਚ ਬਣੇ ਚਿੱਕੜ ਅਤੇ ਧੁੱਪ ’ ਚ ਉੱਡਦੀ ਧੂੜ ਤੋਂ ਲੋਕ ਪ੍ਰੇਸ਼ਾਨ ਦਲ ਪੰਥ ਸ਼੍ਰੋਮਣੀ ਭਗਤ ਧੰਨਾ ਜੀ ਤਰਨਾ ਦਲ ਵਲੋਂ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ

ਗੜ੍ਹਸ਼ੰਕਰ, 19 ਅਗਸਤ (ਧਾਲੀਵਾਲ)- ਗੜ੍ਹਸ਼ੰਕਰ ਸ਼ਹਿਰ ਦੇ ਭੀੜ ਭਰੇ ਇਲਾਕੇ ’ਚ ਪੈਂਦੇ ਨੰਗਲ ਚੌਂਕ ਦੀ ਇਸ ਸਮੇਂ ਨਰਕ ਭਰੀ ਹਾਲਤ ਗੜ੍ਹਸ਼ੰਕਰ ਸ਼ਹਿਰ ਦੇ ਵਿਕਾਸ ਦੀ ਪੋਲ ਖੋਲ੍ਹ ਰਹੀ ਹੈ। ਇਹ ਸਭ ਕੁੱਝ ਗੜ੍ਹਸ਼ੰਕਰ ਸ਼ਹਿਰ ’ਚ ਸੀਵਰੇਜ ਦੀਆਂ ਪਾਈਪਾਂ ਪਾਉਣ ਤੋਂ ਬਾਅਦ ਹੋਇਆ ਹੈ ਤੇ ਪਿਛਲੇ ਕੁੱਝ ਮਹੀਨਿਆਂ ਤੋਂ ਨਿਰੰਤਰ ਚੱਲ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 20-08-2026
ਗੜ੍ਹਸ਼ੰਕਰ, 19 ਅਗਸਤ (ਧਾਲੀਵਾਲ)- ਗੜ੍ਹਸ਼ੰਕਰ ਸ਼ਹਿਰ ਦੇ ਭੀੜ ਭਰੇ ਇਲਾਕੇ ’ਚ ਪੈਂਦੇ ਨੰਗਲ ਚੌਂਕ ਦੀ ਇਸ ਸਮੇਂ ਨਰਕ ਭਰੀ ਹਾਲਤ ਗੜ੍ਹਸ਼ੰਕਰ ਸ਼ਹਿਰ ਦੇ ਵਿਕਾਸ ਦੀ ਪੋਲ ਖੋਲ੍ਹ ਰਹੀ ਹੈ। ਇਹ ਸਭ ਕੁੱਝ ਗੜ੍ਹਸ਼ੰਕਰ ਸ਼ਹਿਰ ’ਚ ਸੀਵਰੇਜ ਦੀਆਂ ਪਾਈਪਾਂ ਪਾਉਣ ਤੋਂ ਬਾਅਦ ਹੋਇਆ ਹੈ ਤੇ ਪਿਛਲੇ ਕੁੱਝ ਮਹੀਨਿਆਂ ਤੋਂ ਨਿਰੰਤਰ ਚੱਲ ਰਿਹਾ ਹੈ। ਨੰਗਲ ਚੌਂਕ ਵਿਚ ਲੰਘੇ ਅਪ੍ਰੈਲ ਮਹੀਨੇ ਵਿਚ ਸੀਵਰੇਜ ਲਈ ਪਾਈਪਾਂ ਪਾਉਣ ਲਈ ਸੜਕ ਨੂੰ ਪੁੱਟਿਆ ਗਿਆ ਸੀ। ਸੜਕ ਵਿਚ ਪਾਈਪਾਂ ਤਾਂ ਪਾ ਦਿੱਤੀਆਂ ਗਈਆਂ ਪਰ ਸੜਕ ਦਾ ਸੁਧਾਰ ਨਾ ਕੀਤੇ ਜਾਣ ਦਾ ਖ਼ਮਿਆਜ਼ਾ ਆਸ ਪਾਸ ਦੇ ਦੁਕਾਨਦਾਰ, ਸ਼ਹਿਰ ਵਾਸੀ ਤੇ ਇੱਥੋਂ ਲੰਘਣ ਵਾਲੇ ਲੋਕ ਪਿਛਲੇ ਕਈ ਮਹੀਨਿਆਂ ਤੋਂ ਭੁਗਤ ਰਹੇ ਹਨ। ਚੌਂਕ ਦੀ ਸਭ ਤੋਂ ਬਦਤਰ ਹਾਲਤ ਸ਼ਹਿਰ ਵਿਚ ਰੋਜ਼ਾਨਾ ਲੰਘਣ ਵਾਲੇ ਓਵਰਲੋਡ ਟਿੱਪਰਾਂ ਵਲੋਂ ਕੀਤੀ ਜਾ ਰਹੀ ਹੈ। ਚੌਂਕ ਵਿਚ ਪਏ ਖੱਡਿਆਂ ਨੂੰ ਭਰਨ ਲਈ ਅਕਸਰ ਹੀ ਮਿੱਟੀ, ਪੱਥਰ, ਰੋੜੇ ਆਦਿ ਸੁੱਟ ਤਾਂ ਦਿੱਤੇ ਜਾਂਦੇ ਹਨ ਪਰ ਉਨ੍ਹਾਂ ਨੂੰ ਪੱਧਰ ਕਰਨ ਦਾ ਕਿਸੇ ਨੇ ਵੀ ਹੀਆਂ ਨਹੀਂ ਕੀਤਾ ਜਿਸ ਦੇ ਚੱਲਦਿਆਂ ਇੱਥੇ ਛੋਟੀਆਂ ਗੱਡੀਆਂ ਅਤੇ ਦੋ ਪਹੀਆ ਵਾਹਨ ਰੁਟੀਨ ਵਿਚ ਪ੍ਰਭਾਵਿਤ ਹੁੰਦੇ ਹਨ। ਜਦੋਂ ਮੀਂਹ ਪੈ ਜਾਵੇ ਤਾਂ ਲੋਕਾਂ ਨੂੰ ਚੌਂਕ ਵਿਚ ਛੱਪੜ ਵਰਗੇ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ। ਧੁੱਪ ਵਿਚ ਜਦੋਂ ਸੜਕ ਸੁੱਕ ਜਾਵੇ ਤਾਂ ਇੱਥੋਂ ਉੱਡਦੀ ਧੂੜ ਲੋਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣਦੀ ਹੈ। ਨਰਕ ਭਰੀ ਹਾਲਤ ਦਾ ਸਾਹਮਣਾ ਕਰ ਰਿਹਾ ਗੜ੍ਹਸ਼ੰਕਰ ਦਾ ਇਹ ਚੌਂਕ ਮੌਜੂਦਾ ਸਰਕਾਰ ਦਾ ‘ਕਾਰਗੁਜ਼ਾਰੀ ਪੱਖੋਂ’ ਤੇ ਗੜ੍ਹਸ਼ੰਕਰ ਸ਼ਹਿਰ ਦਾ ‘ਵਿਕਾਸ ਪੱਖੋਂ’ ਰੱਜ ਕੇ ਜਲੂਸ ਕੱਢ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਮੋਹਲ਼ੇਧਾਰ ਬਾਰਿਸ਼ ਨਾਲ ਗਰਮੀ ਤੋਂ ਰਾਹਤ , ਦੁਕਾਨਾਂ ’ ਚ ਦਾਖਲ ਹੋਇਆ ਪਾਣੀ ਅਗਲੀ ਖ਼ਬਰ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜਯਾ ਰਾਹਤਕਰ ਵਲੋਂ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਦਾ ਦੌਰਾ
Ad Position 24