ਹਰਮਨਪ੍ਰੀਤ ਸੈਣੀ ਨੂੰ ਸੂਬਾ ਕੌਮੀ ਪ੍ਰਧਾਨ ਮੀਤ ਪ੍ਰਧਾਨ ਬੀ.ਸੀ. ਵਿੰਗ ਬਣਨ ’ਤੇ ਨਿਯੁਕਤੀ ਪੱਤਰ ਦਿੰਦੇ ਹੋਏ ਜਥੇ. ਹੀਰਾ ਸਿੰਘ ਗਾਬੜੀਆ, ਸਤਨਾਮ ਸਿੰਘ ਬੰਟੀ ਚੱਗਰਾਂ ਤੇ ਹੋਰ।
ਹਰਮਨਪ੍ਰੀਤ ਸਿੰਘ ਸੈਣੀ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੂਬਾ ਕੌਮੀ ਮੀਤ ਪ੍ਰਧਾਨ ਬੀ.ਸੀ ਵਿੰਗ ਬਣੇ
ਹੁਸ਼ਿਆਰਪੁਰ, 18 ਅਗਸਤ (ਨਰਿੰਦਰ ਸਿੰਘ ਬੱਡਲਾ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਾਈਕਮਾਂਡ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਜਥੇ. ਹੀਰਾ ਸਿੰਘ ਗਾਬੜੀਆ ਕੌਮੀ ਪ੍ਰਧਾਨ ਬੀ.
ਹੁਸ਼ਿਆਰਪੁਰ, 18 ਅਗਸਤ (ਨਰਿੰਦਰ ਸਿੰਘ ਬੱਡਲਾ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਾਈਕਮਾਂਡ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਜਥੇ. ਹੀਰਾ ਸਿੰਘ ਗਾਬੜੀਆ ਕੌਮੀ ਪ੍ਰਧਾਨ ਬੀ.ਸੀ ਵਿੰਗ ਅਤੇ ਸਤਨਾਮ ਸਿੰਘ ਬੰਟੀ ਚੱਗਰਾਂ ਪ੍ਰਧਾਨ ਦੁਆਬਾ ਜ਼ੋਨ1 ਬੀ.ਸੀ ਵਿੰਗ ਵੱਲੋਂ ਹਰਮਨਪ੍ਰੀਤ ਸਿੰਘ ਸੈਣੀ ਨੂੰ ਸੂਬਾ ਕੌਮੀ ਮੀਤ ਪ੍ਰਧਾਨ ਬੀ.ਸੀ ਵਿੰਗ ਬਣਾਇਆ ਗਿਆ। ਇਸ ਮੌਕੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਹਰਮਨਪ੍ਰੀਤ ਸਿੰਘ ਸੈਣੀ ਦੀ ਨਿਯੁਕਤੀ ਨਾਲ ਪਾਰਟੀ ਨੂੰ ਹੋਰ ਬਲ ਮਿਲੇਗਾ। ਉਨ੍ਹਾਂ ਕਿਹਾ ਕਿ ਮਿਸ਼ਨ 2027 ਨੂੰ ਫ਼ਤਿਹ ਕਰਨ ਲਈ ਸਾਰੇ ਮਤਭੇਦ ਭੁੱਲਾ ਕੇ ਹੁਣ ਤੋਂ ਹੀ ਮਿਹਨਤ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਤਾਂ ਜੋ ਵੱਡੀ ਲੀਡ ਨਾਲ ਜਿੱਤ ਦਰਜ਼ ਕਰਕੇ ਸੂਬੇ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਾਈ ਜਾ ਸਕੇ ਅਤੇ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਇਆ ਜਾ ਸਕੇ। ਇਸ ਮੌਕੇ ਹਰਮਨਪ੍ਰੀਤ ਸਿੰਘ ਸੈਣੀ ਨੇ ਕਿਹਾ ਕਿ ਪਾਰਟੀ ਵਲੋਂ ਦਿੱਤੀ ਜ਼ਿੰਮੇਵਾਰੀ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੇ ਵਿਸਥਾਰ ਲਈ ਦਿਨ ਰਾਤ ਮਿਹਨਤ ਕਰਨਗੇ। ਇਸ ਮੌਕੇ ਭੁਪਿੰਦਰ ਸਿੰਘ ਮਹਿੰਦੀਪੁਰ ਅਤੇ ਐਡਵੋਕੇਟ ਸੂਰਜ ਸਿੰਘ ਵੀ ਹਾਜ਼ਰ ਸਨ।