ਰਾਮ-ਲੀਲ੍ਹਾ ਦੁਸ਼ਹਿਰਾ ਕਮੇਟੀ ਗੜ੍ਹਦੀਵਾਲਾ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ
ਗੜ੍ਹਦੀਵਾਲਾ, 17 ਅਗਸਤ (ਚੱਗਰ)-ਸਥਾਨਕ ਦੇਵੀ ਮੰਦਰ ਵਿਖੇ ਰਾਮ ਲੀਲ੍ਹਾ ਦੁਸ਼ਹਿਰਾ ਕਮੇਟੀ ਗੜ੍ਹਦੀਵਾਲਾ ਦੀ ਮੀਟਿੰਗ ਪ੍ਰਧਾਨ ਯੋਗੇਸ਼ ਸਪਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਰਾਮ-ਲੀਲ੍ਹਾ (ਮੇਲਾ) ਧੂਮਧਾਮ ਅਤੇ ਸੁਚੱਜੇ ਢੰਗ ਨਾਲ ਮਨਾਉਣ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
ਗੜ੍ਹਦੀਵਾਲਾ, 17 ਅਗਸਤ (ਚੱਗਰ)-ਸਥਾਨਕ ਦੇਵੀ ਮੰਦਰ ਵਿਖੇ ਰਾਮ ਲੀਲ੍ਹਾ ਦੁਸ਼ਹਿਰਾ ਕਮੇਟੀ ਗੜ੍ਹਦੀਵਾਲਾ ਦੀ ਮੀਟਿੰਗ ਪ੍ਰਧਾਨ ਯੋਗੇਸ਼ ਸਪਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਰਾਮ-ਲੀਲ੍ਹਾ (ਮੇਲਾ) ਧੂਮਧਾਮ ਅਤੇ ਸੁਚੱਜੇ ਢੰਗ ਨਾਲ ਮਨਾਉਣ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਚੇਅਰਮੈਨ ਮਨਿੰਦਰ ਕੁਮਾਰ ਕਾਕਾ ਅਤੇ ਪ੍ਰਧਾਨ ਯੋਗੇਸ਼ ਸਪਰਾ ਨੇ ਕਿਹਾ ਕਿ ਰਾਮ ਲੀਲ੍ਹਾ ਮਹਾਂਉਤਸਵ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਧੂਮਧਾਮ ਨਾਲ ਮਨਾਇਆ ਜਾਵੇਗਾ ਜਿਸ ਸੰਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਮੌਕੇ ਦਸਹਿਰਾ ਮੇਲੇ ਨੂੰ ਵਧੀਆ ਢੰਗ ਨਾਲ ਮਨਾਉਣ ਲਈ ਸ਼ਹਿਰ ਵਾਸੀਆਂ ਨੇ ਆਪੋ-ਆਪਣੇ ਸੁਝਾਅ ਵੀ ਦਿੱਤੇ । ਇਸ ਮੌਕੇ ਰਾਮ ਲੀਲ੍ਹਾ ਕਮੇਟੀ ਦੇ ਸਰਪ੍ਰਸਤ ਨੰਦ ਲਾਲ ਗੋਗਨਾ, ਰਣਜੀਤ ਪੁਰੀ, ਅਜੈ ਗੋਗਨਾ, ਸੋਨੂੰ ਰਾਜਪੂਤ, ਧਰਮਿੰਦਰ ਪੰਡਿਤ, ਸੁਸ਼ੀਲ ਪੰਡਿਤ, ਕੌਂਸਲਰ ਦਿਸ਼ਾਂਤ ਬਹਿਲ, ਕੌਂਸਲਰ ਪੰਕਜ ਸਿੱਧੂ, ਕੌਂਸਲਰ ਹਰਵਿੰਦਰ ਕੁਮਾਰ ਸੋਨੂੰ, ਕੌਂਸਲਰ ਸ਼ੈਂਕੀ ਕਲਿਆਣ, ਕੌਂਸਲਰ ਸੋਨੀਆ ਕੌਂਡਲ, ਕੌਂਸਲਰ ਸੁਦੇਸ਼ ਕੁਮਾਰ ਟੋਨੀ, ਅਜੀਤ ਕੁਮਾਰ, ਅਚਿਨ ਸ਼ਰਮਾ, ਸ਼ਨੀ ਢਾਬਾ, ਅਰਜੁਨ ਥੰਮ੍ਹਣ, ਬੰਟੀ ਉੱਪਲ, ਪ੍ਰਥਮ ਸੇਠ, ਵਿਨੀਤ ਖਿੰਡਰੀ, ਸਚਿਨ ਸਪਰਾ, ਕ੍ਰਿਸ਼ਨ ਗੋਪਾਲ, ਵਿਸ਼ਾਲ ਸ਼ਰਮਾ, ਕਾਰਤਿਕ, ਅਭੀ ਸਭਰਵਾਲ, ਰੋਹਿਤ ਕੌਂਸਲ ਰਿੰਕੂ, ਡਾ. ਵਿਜੈ ਕੁਮਾਰ, ਕਾਲਾ ਗੁਪਤਾ, ਜਤਿੰਦਰ ਮੋਹਨ ਸ਼ਰਮਾ, ਦੀਪਕ ਬਾਬਾ, ਰੋਹਿਤ ਗੋਇਲ, ਨਿਸ਼ਾਂਤ ਗੋਗਨਾ, ਅੱਜੂ ਤਾਲਵੜ, ਸ਼ਨੀ ਬਾਬਾ, ਬਾਵਾ ਤਾਲਵੜ, ਸੌਰਵ ਮਿਨਹਾਸ, ਗੋਪਾਲ ਏਰੀ, ਜਸਪਾਲ ਪੱਖੋਵਾਲ, ਜਤਿੰਦਰ ਕੁਮਾਰ ਸਾਬੀ, ਰੋਹਿਤ ਵਸ਼ਿਸਠ, ਭੁਪਿੰਦਰ ਸਿੰਘ, ਸਾਹਿਲ ਕੁਮਰਾ, ਅੰਕੁਲ ਸ਼ਰਮਾ, ਰੋਹਿਤ ਕੁਮਾਰ, ਤਨੀਸ਼ ਕੌਂਡਲ, ਜਸਪ੍ਰੀਤ ਸਿੰਘ, ਅਭਿਸ਼ੇਕ ਸ਼ਰਮਾ, ਸੂਰਜ ਰਾਜਪੂਤ , ਰਾਘਵ ਘਈ, ਤਨਵ ਸ਼ਰਮਾ, ਵਿਸ਼ਾਲ ਸ਼ਰਮਾ ਆਦਿ ਹਾਜ਼ਰ ਸਨ।