ਫੁੱਟਬਾਲ ਅਕੈਡਮੀ ਬੱਡੋਂ ਨੇ ਫੁੱਟਬਾਲ ਅਕੈਡਮੀ ਮੋਗਾ ਨੂੰ 8-0 ਨਾਲ ਹਰਾਇਆ
ਹੁਸ਼ਿਆਰਪੁਰ, 9 ਅਗਸਤ (ਨਰਿੰਦਰ ਸਿੰਘ ਬੱਡਲਾ)-ਪੰਜਾਬ ਫੁੱਟਬਾਲ ਐਸੋਸੀਏਸ਼ਨ ਵਲੋਂ 2026-27 ਦੀ ਪੰਜਾਬ ਲੀਗ ਅੰਡਰ-17 ਪੰਜ ਗਰੁੱਪਾਂ ਵਿਚ ਜਿਸ ਵਿਚ ਪੰਜਾਬ ਦੀਆਂ ਕੁੱਲ 15 ਟੀਮਾਂ ਹਿੱਸਾ ਲੈ ਰਹੀਆਂ ਹਨ। ਗਰੁੱਪ ਈ ਦਾ ਮੈਚ ਸ਼ਹੀਦ ਭਗਤ ਸਿੰਘ ਸਟੇਡੀਅਮ ਠੱਕਰਵਾਲ ਵਿਖੇ ਮਹਾਂਦਾਨੀ ਕੁੰਦਨ ਸਿੰਘ ਫੁੱਟਬਾਲ ਅਕੈਡਮੀ ਬੱਡੋਂ ਅਤੇ ਮਾਤਾ ਰਘਵੀਰ ਕੌਰ ਸਪੋਰਟਸ ਅਕੈਡਮੀ ਘਲੋਟੀ ਮੋਗਾ ਦੇ ਵਿਚਕਾਰ ਖੇਡਿਆ ਗਿਆ ਜਿਸ ਵਿਚ ਫੁੱਟਬਾਲ ਅਕੈਡਮੀ ਬੱਡੋਂ ਨੇ ਫੁੱਟਬਾਲ ਅਕੈਡਮੀ ਮੋਗਾ ਨੂੰ 8-0 ਨਾਲ ਹਰਾਇਆ ।
ਹੁਸ਼ਿਆਰਪੁਰ, 9 ਅਗਸਤ (ਨਰਿੰਦਰ ਸਿੰਘ ਬੱਡਲਾ)-ਪੰਜਾਬ ਫੁੱਟਬਾਲ ਐਸੋਸੀਏਸ਼ਨ ਵਲੋਂ 2026-27 ਦੀ ਪੰਜਾਬ ਲੀਗ ਅੰਡਰ-17 ਪੰਜ ਗਰੁੱਪਾਂ ਵਿਚ ਜਿਸ ਵਿਚ ਪੰਜਾਬ ਦੀਆਂ ਕੁੱਲ 15 ਟੀਮਾਂ ਹਿੱਸਾ ਲੈ ਰਹੀਆਂ ਹਨ। ਗਰੁੱਪ ਈ ਦਾ ਮੈਚ ਸ਼ਹੀਦ ਭਗਤ ਸਿੰਘ ਸਟੇਡੀਅਮ ਠੱਕਰਵਾਲ ਵਿਖੇ ਮਹਾਂਦਾਨੀ ਕੁੰਦਨ ਸਿੰਘ ਫੁੱਟਬਾਲ ਅਕੈਡਮੀ ਬੱਡੋਂ ਅਤੇ ਮਾਤਾ ਰਘਵੀਰ ਕੌਰ ਸਪੋਰਟਸ ਅਕੈਡਮੀ ਘਲੋਟੀ ਮੋਗਾ ਦੇ ਵਿਚਕਾਰ ਖੇਡਿਆ ਗਿਆ ਜਿਸ ਵਿਚ ਫੁੱਟਬਾਲ ਅਕੈਡਮੀ ਬੱਡੋਂ ਨੇ ਫੁੱਟਬਾਲ ਅਕੈਡਮੀ ਮੋਗਾ ਨੂੰ 8-0 ਨਾਲ ਹਰਾਇਆ । ਇਸ ਦੌਰਾਨ ਟੀਮਾਂ ਨੂੰ ਅਸ਼ੀਰਵਾਦ ਪ੍ਰਧਾਨ ਕ੍ਰਿਸ਼ਨ ਚੰਦ ਭਨੋਟ ਨੇ ਦਿੱਤਾ। ਇਸ ਮੌਕੇ ਹਰੀ ਸਿੰਘ ਜਸਵਾਲ, ਪਿ੍ਰੰ. ਜਗਮੋਹਨ ਸਿੰਘ , ਪਿ੍ਰੰ. ਸੁਖਇੰਦਰ ਸਿੰਘ, ਅਮਰੀਕ ਸਿੰਘ ਮੇਹਟੀਆਣਾ, ਇਕਬਾਲ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਸੰਦੀਪ ਪਾਟਿਲ, ਇੰਸ. ਹਰਵਿੰਦਰ ਸਿੰਘ ਬੀ.ਐੱਸ.ਐਫ., ਰਾਜੇਸ਼ ਕੁਮਾਰ ਰਾਜਾ, ਜਰਨੈਲ ਸਿੰਘ, ਪਰਮਜੀਤ ਰਾਜੂ, ਗੁਰਦੀਪ ਥਾਪਾ ਫੁੱਟਬਾਲ ਕੋਚ, ਸੰਤੋਖ ਸਿੰਘ ਬਿੱਲੂ, ਪ੍ਰਵੀਨ ਕੁਮਾਰ ਫੁੱਟਬਾਲ ਕੋਚ, ਮਨਵੀਰ ਸਿੰਘ, ਸਾਬਕਾ ਕਮਿਸ਼ਨਰ ਹਰਜਾਪ ਸਿੰਘ, ਰੈਫ਼ਰੀ ਸੁਰਿੰਦਰ ਸਿੰਘ, ਸ਼ੇਖਰ, ਮਨਵੀਰ ਸਿੰਘ ਆਦਿ ਹਾਜ਼ਰ ਸਨ।