ਘਰ ਦੇ ਬਾਹਰੋਂ ਗੱਡੀ ਚੋਰੀ
ਬੀਣੇਵਾਲ, 3 ਅਗਸਤ (ਬੈਜ ਚੌਧਰੀ)- ਬੀਤ ਇਲਾਕੇ ਦੇ ਪਿੰਡ ਕਾਣੇਵਾਲ ਵਿਚ ਇੱਕ ਘਰ ਦੇ ਬਾਹਰ ਸ਼ੈੱਡ ਵਿਚ ਖੜ੍ਹੀ ਮਹਿੰਦਰਾ ਮੈਕਸੀ ਟਰੱਕ ਗੱਡੀ ਚੋਰੀ ਹੋਣ ਦੀ ਖ਼ਬਰ ਹੈ। ਗੜ੍ਹਸ਼ੰਕਰ ਪੁਲਿਸ ਨੇ ਗੱਡੀ ਦੇ ਮਾਲਕ ਦੇ ਬਿਆਨਾਂ ‘ਤੇ ਅਣਪਛਾਤੇ ਚੋਰਾਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ।
ਬੀਣੇਵਾਲ, 3 ਅਗਸਤ (ਬੈਜ ਚੌਧਰੀ)- ਬੀਤ ਇਲਾਕੇ ਦੇ ਪਿੰਡ ਕਾਣੇਵਾਲ ਵਿਚ ਇੱਕ ਘਰ ਦੇ ਬਾਹਰ ਸ਼ੈੱਡ ਵਿਚ ਖੜ੍ਹੀ ਮਹਿੰਦਰਾ ਮੈਕਸੀ ਟਰੱਕ ਗੱਡੀ ਚੋਰੀ ਹੋਣ ਦੀ ਖ਼ਬਰ ਹੈ। ਗੜ੍ਹਸ਼ੰਕਰ ਪੁਲਿਸ ਨੇ ਗੱਡੀ ਦੇ ਮਾਲਕ ਦੇ ਬਿਆਨਾਂ ‘ਤੇ ਅਣਪਛਾਤੇ ਚੋਰਾਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿਚ ਰਾਕੇਸ਼ ਕੁਮਾਰ ਪੁੱਤਰ ਬਚਨ ਦਾਸ ਨਿਵਾਸੀ ਕਾਣੇਵਾਲ ਨੇ ਦੱਸਿਆ ਕਿ ਉਹ ਡੀ.ਜੇ. ਤੇ ਗੱਡੀ ਚਲਾਉਣ ਦਾ ਕੰਮ ਕਰਦਾ ਹੈ। ਬੀਤੀ 28 ਜੁਲਾਈ ਨੂੰ ਮੈਂ ਆਪਣੀ ਗੱਡੀ ਨੰਬਰੀ ਪੀ.ਬੀ. 32ਪੀ/0881 ਮਾਰਕਾ ਮੈਕਸੀ ਟਰੱਕ ’ਤੇ ਗੇੜਾ ਲਗਾ ਕੇ ਆਪਣੇ ਘਰ ਆ ਗਿਆ ਤੇ ਉਕਤ ਨੰਬਰੀ ਗੱਡੀ ਘਰ ਦੇ ਬਾਹਰ ਬਣੀ ਸ਼ੈੱਡ ਵਿਚ ਖੜ੍ਹੀ ਕਰ ਦਿੱਤੀ। ਮਿਤੀ 28 ਤੇ 29 ਜੁਲਾਈ ਦੀ ਦਰਮਿਆਨੀ ਰਾਤ ਨੂੰ ਤਿੰਨ ਅਣਪਛਾਤੇ ਮੋਟਰਸਾਈਕਲ ‘ਤੇ ਚੋਰ ਆਏ ਤੇ ਮੇਰੀ ਗੱਡੀ ਨੂੰ ਚੋਰੀ ਕਰ ਕੇ ਲੈ ਗਏ। ਮੈਂ ਅੱਜ ਤੱਕ ਗੱਡੀ ਦੀ ਭਾਲ ਆਪਣੇ ਪੱਧਰ ‘ਤੇ ਕਰਦਾ ਰਿਹਾ ਪਰ ਗੱਡੀ ਨਹੀਂ ਮਿਲੀ। ਪੁਲਿਸ ਨੇ ਮੁਕੱਦਮਾ ਦਰਜ ਕਰਕੇ ਚੋਰਾਂ ਤੇ ਗੱਡੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।