28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਓਕਡੇਲ ਸਕੂਲ ਦੇ ਵਿੱਦਿਅਕ ਵਰੇ੍ਹ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 02-04-2026
ਬੁੱਲ੍ਹੋਵਾਲ, 1 ਅਪ੍ਰੈਲ (ਲੁਗਾਣਾ)-ਟਾਂਡਾ ਰੋਡ 'ਤੇ ਸਥਿਤ ਓਕਡੇਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਨਵੇਂ ਵਿੱਦਿਅਕ ਵਰੇ੍ਹ 2026-27 ਦੇ ਸਿੱਖਿਅਕ ਸੈਸ਼ਨ ਦੀ ਸ਼ੁਰੂਆਤ ਕੀਤੀ ਗਈ, ਜਿਸ ਦੇ ਪਹਿਲੇ ਦਿਨ ਇਕ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ | ਇਸ ਉਪਰੰਤ ਸਕੂਲ ਦੇ ਡਾਇਰੈਕਟਰ ਐਡਵੋਕੇਟ ਰਾਜੀਵਇੰਦਰ ਮੋਹਣ ਸੈਣੀ, ਮੁੱਖ ਪ੍ਰਬੰਧਕ ਮੈਡਮ ਹਰਿੰਦਰ ਸੈਣੀ, ਪਿ੍ੰ. ਯਾਸਮੀਨ ਸੈਣੀ ਅਤੇ ਮੈਨੇਜਰ ਇੰਜੀਨੀਅਰ ਰਾਹੁਲ ਸੈਣੀ ਨੇ ਵਿਦਿਆ ਦੀ ਅਰੰਭਤਾ ਜੋਤ (ਦੀਪ) ਜਲਾ ਕੇ ਕੀਤੀ | ਉਨ੍ਹਾਂ ਨੇ ਸੈਸ਼ਨ ਦੇ ਪਹਿਲੇ ਦਿਨ ਵਿਦਿਆਰਥੀਆਂ ਨੂੰ ਅਨੁਸ਼ਾਸਨ, ਸਖ਼ਤ ਮਿਹਨਤ ਅਤੇ ਟੀਚੇ ਪ੍ਰਤੀ ਸਮਰਪਣ ਦਾ ਸੰਦੇਸ਼ ਦਿੱਤਾ | ਨਵੇਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸਕੂਲ ਦੇ ਨਿਯਮਾਂ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ | ਮੈਡਮ ਹਰਿੰਦਰ ਸੈਣੀ ਨੇ ਸਾਰੇ ਵਿਦਿਆਰਥੀਆਂ ਤੇ ਸਟਾਫ਼ ਨੂੰ ਨਵੇਂ ਸੈਸ਼ਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਉਨ੍ਹਾਂ ਬੱਚਿਆਂ ਦੇ ਮਾਪਿਆਂ ਦਾ ਸਕੂਲ ਵਿਚ ਅਟੁੱਟ ਵਿਸ਼ਵਾਸ ਰੱਖਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਪਿਛਲੇ ਸੈਸ਼ਨਾਂ ਵਾਂਗ, ਇਹ 20ਵਾਂ ਸੈਸ਼ਨ 2026-27 ਵੀ ਸਾਰਿਆਂ ਵਿਦਿਆਰਥੀਆਂ ਲਈ ਸਫਲਤਾ ਅਤੇ ਤਰੱਕੀ ਲੈ ਕੇ ਆਵੇਗਾ |
Ad Position 22
No active advertisement
ਪਿਛਲੀ ਖ਼ਬਰ ਕੇ. ਐੱਮ. ਐੱਸ. ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਪ. ਸ. ਸ. ਫ. ਵਲੋਂ ਸੰਘਰਸ਼ ਕਰ ਰਹੀਆਂ ਸਟਾਫ਼ ਨਰਸਾਂ 'ਤੇ ਐਸਮਾ ਲਗਾਉਣ ਦੀ ਨਿਖੇਧੀ
Ad Position 24