22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਪ੍ਰੋ. ਮੁਲਤਾਨੀ ਨੇ ਵਾਰਡ ਨੰ. 11 'ਚ ਮੁਫ਼ਤ ਸਹਿਤ ਬੀਮਾ ਯੋਜਨਾ ਕੈਂਪ ਦਾ ਲਿਆ ਜਾਇਜ਼ਾ

Ad Position 21
No active advertisement
ਅਜੀਤ ਡੈਸਕ 19-02-2026
ਮੁਕੇਰੀਆਂ, 18 ਫਰਵਰੀ (ਰਾਮਗੜ੍ਹੀਆ)- ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਾਰਡ ਬਣਾਉਣ ਲਈ ਮੁਕੇਰੀਆਂ ਦੇ ਵਾਰਡ ਨੰਬਰ 11 ਵਿਚ ਵਾਰਡ ਦੇ ਇੰਚਾਰਜ ਸ੍ਰੀ ਮੋਹਨ ਤੱਖੀ ਦੀ ਅਗਵਾਈ ਹੇਠ ਕੈਂਪ ਲਗਾਇਆ ਗਿਆ ਜਿਸ ਵਿਚ ਪ੍ਰੋ. ਜੀ.ਐੱਸ. ਮੁਲਤਾਨੀ ਹਲਕਾ ਇੰਚਾਰਜ 'ਆਪ' ਨੇ ਖ਼ਾਸ ਤੌਰ 'ਤੇ ਪਹੁੰਚ ਕੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ | ਇਸ ਮੌਕੇ ਗੱਲਬਾਤ ਕਰਦਿਆਂ ਪ੍ਰੋ. ਮੁਲਤਾਨੀ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵਲੋਂ ਸ਼ੁਰੂ ਕੀਤੀ ਮੁਫ਼ਤ ਸਿਹਤ ਬੀਮਾ ਯੋਜਨਾ ਨਾਲ ਪੰਜਾਬ ਦੇ ਹਰ ਪਰਿਵਾਰ ਦਾ ਮੁਫ਼ਤ ਇਲਾਜ ਹੋਵੇਗਾ | ਉਨ੍ਹਾਂ ਕਿਹਾ ਮੁਕੇਰੀਆਂ ਖੇਤਰ ਵਿਚ ਵੀ ਲਗਾਤਾਰ ਸਾਡੇ ਵਲੰਟੀਅਰ ਪ੍ਰਸ਼ਾਸਨ ਨਾਲ ਮਿਲ ਕੇ ਕਾਰਡ ਬਣਾ ਰਹੇ ਹਨ | ਉਨ੍ਹਾਂ ਕਿਹਾ ਲਗਭਗ 650 ਦੇ ਕਰੀਬ ਪ੍ਰਾਈਵੇਟ ਹਸਪਤਾਲ ਵੀ ਇਸ ਯੋਜਨਾ ਦੇ ਅੰਦਰ ਆਉਂਦੇ ਹਨ ਜਿਨ੍ਹਾਂ ਵਿਚ ਜਾ ਕੇ ਲੋਕ ਆਪਣਾ ਇਲਾਜ ਕਰਵਾਉਣਗੇ | ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਮਾਰਕੀਟ ਕਮੇਟੀ ਹਰਜੀਤ ਸਹੋਤਾ, ਬੈਨੀ ਰਾਣਾ ਯੂਥ ਵਿੰਗ ਮੁਕੇਰੀਆਂ ਦੇ ਪ੍ਰਧਾਨ, ਵਿਪਨ ਕੁਮਾਰ ਬਲਾਕ ਪ੍ਰਧਾਨ ਐੱਸ.ਸੀ. ਵਿੰਗ, ਅਮਨ ਠਾਕੁਰ ਬਲਾਕ ਪ੍ਰਧਾਨ, ਤੇ ਹੋਰ ਸਾਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੀ.ਐਨ.ਡੀ. ਸਕੂਲ ਕੰਧਾਲਾ ਜੱਟਾਂ ਵਿਖੇ ਫੇਅਰਵੈੱਲ ਸਮਾਗਮ ਕਰਵਾਇਆ ਅਗਲੀ ਖ਼ਬਰ ਅੰਮਿ੍ਤਮ ਡਿਵਾਈਨ ਵੈਲੀ ਵਿਚ 'ਹੀਲਰਜ਼ ਰੀ-ਯੂਨੀਅਨ' ਸਮਾਗਮ ਕਰਵਾਇਆ
Ad Position 24