24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਗੰਨੇ ਦੀ ਬਕਾਇਆ ਰਾਸ਼ੀ ਸਰਕਾਰ ਜਲਦ ਕਿਸਾਨਾਂ ਦੇ ਖਾਤਿਆਂ 'ਚ ਪਾਵੇ-ਮਿਰਜ਼ਾਪੁਰ

Ad Position 21
No active advertisement
ਅਜੀਤ ਡੈਸਕ 19-02-2026

ਅੱਡਾ ਸਰਾਂ , 18 ਫਰਵਰੀ (ਮਸੀਤੀ)-ਦਸੰਬਰ ਮਹੀਨੇ ਤੋਂ ਲੈ ਕੇ ਮਿੱਲਾਂ ਗੰਨੇ ਦੀ ਪੜਾਈ ਕਰ ਰਹੀਆਂ ਹਨ | ਅੱਜ ਤਕ ਢਾਈ ਮਹੀਨੇ ਤੋਂ ਬਾਅਦ ਵੀ ਪੰਜਾਬ ਸਰਕਾਰ ਵੱਲੋਂ 68.50 ਰੁਪਏ ਪ੍ਰਤੀ ਕੁਇੰਟਲ ਬਕਾਇਆ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿਚ ਨਹੀਂ ਪਾਈ ਗਈ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਸਕੱਤਰ ਸਤਪਾਲ ਸਿੰਘ ਮਿਰਜ਼ਾਪੁਰ ਨੇ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਵਰਤਾਰੇ ਕਾਰਨ ਕਿਸਾਨਾਂ ਵਿਚ ਰੋਸ ਹੈ | ਕਿਸਾਨ ਪਹਿਲਾਂ ਹੀ ਘਾਟੇ ਵਿਚ ਜਾ ਰਿਹਾ ਹੈ , ਲਗਾਤਾਰ ਪਿਛਲੀਆਂ ਫ਼ਸਲਾਂ ਵਿਚੋਂ ਘਾਟਾ ਪੈ ਰਿਹਾ ਹੈ | ਝੋਨੇ ਦੀ ਫ਼ਸਲ ਕੁਦਰਤੀ ਅਤੇ ਸਰਕਾਰੀ ਆਫ਼ਤ ਦੇ ਕਾਰਨ ਝੋਨੇ ਦੀ ਫ਼ਸਲ ਵਿਚ ਘਾਟਾ ਪਿਆ, ਉਸ ਤੋਂ ਬਾਅਦ ਆਲੂ ਦੀ ਫ਼ਸਲ ਘੱਟ ਰੇਟ ਦੇ ਕਾਰਨ ਰੁਲ ਗਈ ਅਤੇ ਹੁਣ ਗੰਨੇ ਦੇ ਰੇਟ ਵਿਚ ਕਟੌਤੀ ਕਿਸਾਨਾਂ ਨੂੰ ਥੱਲੇ ਲਾ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਜਲਦ ਹੀ ਬਕਾਇਆ ਰਾਸ਼ੀ ਖਾਤਿਆਂ 'ਚ ਪਾਵੇ ਨਹੀਂ ਤਾਂ ਕਿਸਾਨ ਧਰਨੇ ਲਾਉਣ ਨੂੰ ਮਜਬੂਰ ਹੋਣਗੇ |

Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਕਲੀਨਿਕ ਮਰੀਜ਼ ਫੀਡਬੈਕ 'ਚ ਹੁਸ਼ਿਆਰਪੁਰ ਜ਼ਿਲ੍ਹੇ ਦਾ ਸਰਬੋਤਮ ਪ੍ਰਦਰਸ਼ਨ ਅਗਲੀ ਖ਼ਬਰ ਪਿੰਡ ਭਾਮ ਵਿਖੇ ਔਰਤ ਦੀ ਪੇਟੀ 'ਚੋਂ ਮਿਲੀ ਲਾਸ਼
Ad Position 24