13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਜੇ.ਸੀ. ਡੀ.ਏ.ਵੀ. ਕਾਲਜ ਦਸੂਹਾ ਦੀ ਸਾਲਾਨਾ ਫੇਟ ਸੰਬੰਧੀ ਸਮਾਗਮ

Ad Position 21
No active advertisement
ਅਜੀਤ ਡੈਸਕ 30-01-2026
ਦਸੂਹਾ, 29 ਜਨਵਰੀ (ਭੁੱਲਰ)-ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਵਲੋਂ ਸਾਲਾਨਾ 'ਫੇਟ ਅਤੇ ਰੈਫਲ ਡਰਾਅ' ਕਾਲਜ ਗਰਾਊਾਡ 'ਚ ਕਰਵਾਇਆ ਗਿਆ, ਜਿਸ ਦੇ ਮੁੱਖ ਮਹਿਮਾਨ ਉਦਯੋਗਪਤੀ ਅਸ਼ੋਕ ਨੰਦਾ ਸਨ | ਅਸ਼ੋਕ ਨੰਦਾ ਨੇ ਫੇਟ ਦਾ ਉਦਘਾਟਨ ਕਰਨ ਉਪਰੰਤ ਵੱਖ-ਵੱਖ ਖੇਡ ਸਟਾਲਾਂ ਉੱਪਰ ਜਾ ਕੇ ਖੇਡਾਂ ਨੂੰ ਖੇਡਿਆ | ਫੇਟ ਦੇ ਕਨਵੀਨਰ ਪ੍ਰੋਫੈਸਰ ਨਿਵੇਦਿਕਾ ਨੇ ਦੱਸਿਆ ਕਿ ਹਰ ਸਾਲ ਕਾਲਜ ਦੇ ਸਮੂਹ ਵਿਦਿਆਰਥੀਆਂ ਵਾਸਤੇ ਸਾਂਝੇ ਤੌਰ 'ਤੇ ਇੱਕ ਫੰਕਸ਼ਨ ਉਲੀਕਿਆ ਜਾਂਦਾ ਹੈ ਜਿਸ ਵਿਚ ਵਿਦਿਆਰਥੀ ਵੱਖ-ਵੱਖ ਗੇਮਾਂ ਖੇਡਦੇ ਹਨ ਅਤੇ ਰੈਫਲ ਡਰਾਅ ਵੀ ਕੱਢਿਆ ਜਾਂਦਾ ਹੈ | ਪਿ੍ੰਸੀਪਲ ਰਾਕੇਸ਼ ਮਹਾਜਨ ਨੇ ਰਸਮੀ ਤੌਰ 'ਤੇ ਅਸ਼ੋਕ ਨੰਦਾ ਨੂੰ ਜੀ ਆਇਆਂ ਕਹਿੰਦਿਆਂ ਦੱਸਿਆ ਕਿ ਕਾਲਜ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦੇ ਲਈ ਅਕਾਦਮਿਕ ਗਤੀਵਿਧੀਆਂ ਦੇ ਨਾਲ ਨਾਲ ਕਈ ਤਰ੍ਹਾਂ ਦੀਆਂ ਸਮਾਜਿਕ, ਸੱਭਿਆਚਾਰਕ ਗਤੀਵਿਧੀਆਂ ਕਰਵਾਉਂਦਾ ਰਹਿੰਦਾ ਹੈ, ਇਹ ਸਾਲਾਨਾ ਫੇਟ ਇਨ੍ਹਾਂ ਗਤੀਵਿਧੀਆਂ 'ਚੋਂ ਇੱਕ ਹੈ | ਅਸ਼ੋਕ ਨੰਦਾ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਨੂੰ ਸਮਾਜਿਕ ਅਤੇ ਭਾਵਾਤਮਿਕ ਤੌਰ ਉੱਤੇ ਇਕ ਦੂਸਰੇ ਨਾਲ ਜੁੜਨ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰਦੀਆਂ ਹਨ | ਭੰਗੂੜੇ, ਤੰਬੋਲਾ, ਮਟਕਾ ਫੋੜ. ਬਿੰਦੀ ਲਗਾਓ, ਮਿਊਜ਼ਿਕ ਆਨ ਡਿਮਾਂਡ ਅਤੇ ਮਟਕੀ ਤੋੜ ਮੁਕਾਬਲਾ ਆਦਿ ਇਸ ਫੇਟ ਦੇ ਮੁੱਖ ਆਕਰਸ਼ਨ ਸਨ | ਇਸ ਮੇਲੇ ਵਿਚ 'ਰੈਫਲ ਡਰਾਅ' ਉੱਘੇ ਸਮਾਜ ਸੇਵਕ ਅਤੇ ਐਮ. ਡੀ ਹੋਟਲ ਵਿਰਾਟ ਕਿੰਗ, ਵਿਸ਼ਾਲ ਖੋਸਲਾ ਵਲੋਂ ਕੱਢਿਆ ਗਿਆ | ਵਿਸ਼ਾਲ ਖੋਸਲਾ ਨੇ ਆਪਣੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਵਿਦਿਆਰਥੀਆਂ ਨੂੰ ਅਜਿਹੇ ਸਮਾਗਮ ਅਨੁਸ਼ਾਸਨ ਦੇ ਦਾਇਰੇ ਵਿਚ ਰਹਿ ਕੇ ਮਾਨਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਮੁਕੇਸ਼ ਰੰਜਨ, ਕੌਂਸਲਰ ਭੁੱਲਾ ਸਿੰਘ ਰਾਣਾ, ਰੋਟਰੀ ਕਲੱਬ ਦੇ ਪ੍ਰਧਾਨ ਵਿਕਾਸ ਖੁੱਲਰ, ਸੈਕਟਰੀ ਤੁੱਲੀ, ਸੀਨੀਅਰ ਮੈਂਬਰ ਧਨੀ ਰਾਮ, ਜੋਬਨ ਬੱਸੀ, ਰਿੰਪਾ, ਵਿਜੇ ਕੁਮਾਰ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰ ਰਹੇ |
ਇਸ ਮੌਕੇ ਸਟਾਫ਼ ਸੈਕਟਰੀ ਡਾਕਟਰ ਅਮਿਤ ਸ਼ਰਮਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਮੰਚ ਸੰਚਾਲਨ ਦੀ ਭੂਮਿਕਾ ਪ੍ਰੋਫੈਸਰ ਜਗਦੀਪ ਸਿੰਘ ਨੇ ਬਾਖ਼ੂਬੀ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਲੰਗੇਰੀ ਵਿਖੇ ਮਨਜੀਤ ਸਿੰਘ ਲਾਲੀ ਦੀ ਯਾਦ 'ਚ ਫੁੱਟਬਾਲ ਟੂਰਨਾਮੈਂਟ 10 ਤੋਂ ਅਗਲੀ ਖ਼ਬਰ ਜਥੇਦਾਰ ਗੇਰਾ ਨੇ ਸਾਥੀਆਂ ਸਮੇਤ ਮੈਡਮ ਓਇਸ਼ੀ ਐਸ.ਡੀ.ਐਮ. ਮੁਕੇਰੀਆਂ ਨੂੰ ਕੀਤਾ ਸਨਮਾਨਿਤ
Ad Position 24