12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਓਵਰਲੋਡ ਟਰੱਕ ਨੂੰ ਅੱਧੇ ਤੋਂ ਵੱਧ ਖਾਲੀ ਕਰਵਾਉਣ ਦੇ ਮਾਮਲੇ 'ਚ ਪੁਲਿਸ ਫਸੀ ਕਸੂਤੀ

Ad Position 21
No active advertisement
ਅਜੀਤ ਡੈਸਕ 23-01-2026
ਮਾਹਿਲਪੁਰ, 22 ਜਨਵਰੀ (ਰਜਿੰਦਰ ਸਿੰਘ)-ਬੀਤੀ ਰਾਤ 16 ਜਨਵਰੀ ਮਾਹਿਲਪੁਰ ਸ਼ਹਿਰ 'ਚ ਵਾਪਰੇ ਸੜਕ ਹਾਦਸੇ 'ਚ ਬਜਰੀ ਕਰੈਸ਼ਰ ਨਾਲ ਭਰੇ ਓਵਰ ਲੋਡ ਟਰੱਕ ਨੂੰ ਪੁਲਿਸ ਵਲੋਂ ਅੱਧੇ ਤੋਂ ਵੱਧ ਖਾਲੀ ਕਰਵਾਉਣ ਨੂੰ ਲੈ ਕੇ ਪਿੰਡ ਮਹਿਮਦੋਵਾਲ ਵਾਸੀਆਂ ਵਲੋਂ ਪੁਲਿਸ ਥਾਣਾ ਮੋਹਰੇ ਦੂਸਰੇ ਦਿਨ ਧਰਨਾ ਲਗਾਇਆ ਗਿਆ | ਜਾਣਕਾਰੀ ਅਨੁਸਾਰ ਸਰਪੰਚ ਗੁਰਮੀਤ ਸਿੰਘ, ਹਰਚਰਨ ਸਿੰਘ ਚਮਨੀ ਸਰਪੰਚ ਰਾਮਪੁਰ, ਹਰਜਿੰਦਰ ਸਿੰਘ ਫ਼ਤਿਹਪੁਰ ਕੋਠੀ, ਸਾਬਕਾ ਸਰਪੰਚ ਅਮਰਜੀਤ ਸਿੰਘ, ਸੱਜਣ ਸਿੰਘ, ਕਸ਼ਮੀਰ ਸਿੰਘ, ਸੁਰਿੰਦਰ ਸਿੰਘ, ਹਰਪ੍ਰੀਤ ਸਿੰਘ, ਨਰਿੰਦਰ ਸਿੰਘ ਪੰਚ, ਸੰਜੀਵ ਕੁਮਾਰ, ਸੋਹਣ ਸਿੰਘ ਸਮੇਤ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਮਹਿਮਦੋਵਾਲ ਦੀ ਲੜਕੀ ਲਖਵਿੰਦਰ ਕੌਰ ਨੂੰ ਟਰੱਕ (ਪੀ.ਬੀ. 07 ਏ.ਐਸ-9960) ਜਿਸ ਨੂੰ ਰਜਿੰਦਰ ਸਿੰਘ ਪੁੱਤਰ ਧਰਮਵੀਰ ਵਾਸੀ ਗੁਰਦਾਸਪੁਰ ਚਲਾ ਰਿਹਾ ਸੀ ਨੇ ਟੱਕਰ ਮਾਰ ਉਸ ਨੂੰ ਦੋਵੇਂ ਲੱਤਾਂ ਤੋਂ ਅਪਾਹਜ ਬਣਾ ਦਿੱਤਾ, ਉੱਥੇ ਥਾਣਾ ਮਾਹਿਲਪੁਰ ਪੁਲਿਸ ਕੁਝ ਕੁ ਰੁਪਏ ਦੀ ਖਾਤਿਰ ਓਵਰ ਲੋਡ ਟਰੱਕ ਨੂੰ ਅੱਧੇ ਤੋਂ ਜ਼ਿਆਦਾ ਖਾਲੀ ਕਰਵਾ ਕੇ ਖਾਨਾਪੂਰਤੀ ਲਈ ਥਾਣੇ ਅੰਦਰ ਖੜ੍ਹਾ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਇਕ ਵਾਰ ਮਾਮਲਾ ਦਰਜ ਹੋਣ ਉਪਰੰਤ ਪੁਲਿਸ ਦੀ ਮਿਲੀਭੁਗਤ ਨਾਲ ਟਰੱਕ 'ਚੋਂ ਬਜਰੀ ਗ਼ਾਇਬ ਹੋਣਾ ਕਾਨੂੰਨ ਦੀਆਂ ਧੱਜੀਆਂ ਉਡਾਉਣਾ ਹੈ | ਉਨ੍ਹਾਂ ਦੱਸਿਆ ਜਦੋਂ ਇਸ ਮਾਮਲੇ ਨੂੰ ਲੈ ਕੇ ਸਾਰੇ ਪਿੰਡ ਵਾਸੀ ਅੱਜ ਥਾਣੇ ਗਏ ਤਾਂ ਵੇਖਿਆ ਕਿ ਪੁਲਿਸ ਵਲੋਂ ਬਾਹਰੋਂ ਬਜਰੀ ਲਿਆ ਕੇ ਟਰੱਕ ਕੋਲ ਢੇਰੀ ਕੀਤੀ ਹੋਈ ਸੀ | ਉਨ੍ਹਾਂ ਮੰਗ ਕਰਦੇ ਕਿਹਾ ਕਿ ਇਹੋ ਜਿਹੀ ਹਰਕਤ ਕਰਨ ਵਾਲੇ ਪੁਲਿਸ ਮੁਲਾਜ਼ਮ ਵਿਰੱੁਧ ਕਾਰਵਾਈ ਕੀਤੀ ਜਾਵੇ ਤੇ ਲੜਕੀ ਨੂੰ ਇਨਸਾਫ਼ ਦਿੱਤਾ ਜਾਵੇ | ਇਸ ਸੰਬੰਧੀ ਡੀ.ਐਸ.ਪੀ. ਦਲਜੀਤ ਸਿੰਘ ਖੱਖ ਨੇ ਕਿਹਾ ਕਿ ਜਿਸ ਵੀ ਪੁਲਿਸ ਕਰਮਚਾਰੀ ਨੇ ਇਹ ਹਰਕਤ ਕੀਤੀ, ਉਸ ਵਿਰੁੱਧ ਐਕਸ਼ਨ ਲਿਆ ਜਾਵੇਗਾ ਤੇ ਪੁਲਿਸ ਪ੍ਰਸ਼ਾਸਨ ਪਹਿਲਾਂ ਵੀ ਉਸ ਲੜਕੀ ਨਾਲ ਖੜ੍ਹਾ ਸੀ ਤੇ ਹੁਣ ਵੀ ਉਸ ਨੂੰ ਇਨਸਾਫ਼ ਦਿਵਾਉਣ ਲਈ ਕੋਈ ਕਸਰ ਨਹੀਂ ਛੱਡੇਗਾ | ਡੀ.ਐਸ.ਪੀ ਨੇ ਕਿਹਾ ਉਹ ਖ਼ੁਦ ਮੋਹਰੇ ਹੋ ਕੇ ਲੜਕੀ ਦੀ ਸਹਾਇਤਾ ਲਈ ਡਿਪਟੀ ਕਮਿਸ਼ਨਰ, ਸੰਸਦ ਮੈਂਬਰ ਡਾ. ਰਾਜ ਕੁਮਾਰ ਨਾਲ ਮੀਟਿੰਗਾਂ ਕਰਕੇ ਕਾਰਵਾਈ ਕਰ ਰਹੇ ਹਨ | ਟਿੱਪਰਾਂ ਦੇ ਟਾਈਮ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਕਰੈਸ਼ਰ ਮਾਲਕਾਂ ਨਾਲ ਮੀਟਿੰਗ ਕਰ ਰਹੀ ਹੈ |
ਥਾਣਾ ਮਾਹਿਲਪੁਰ ਵਿਖੇ ਖਾਲੀ ਕੀਤੇ ਟਰੱਕ ਕੋਲ ਪੁਲਿਸ ਵਲੋਂ ਬਾਹਰੋਂ ਸੁਟਾਈ ਬਜਰੀ | (ਸੱਜੇ) )ਰੋਸ ਜ਼ਾਹਿਰ ਕਰਦੇ ਪਿੰਡ ਵਾਸੀਆਂ ਨੂੰ ਸ਼ਾਂਤ ਕਰਦੇ ਹੋਏ ਡੀ.ਐਸ.ਪੀ. ਦਲਜੀਤ ਸਿੰਘ ਖੱਖ | ਨਾਲ ਹਾਜਰ ਪੁਲਿਸ ਪਾਰਟੀ | ਤਸਵੀਰਾਂ : ਗੁਰਨਾਮ ਸਟੂਡੀਓ


Ad Position 22
No active advertisement
ਪਿਛਲੀ ਖ਼ਬਰ ਅੰਤਿਮ ਪੜਾਅ ਵੱਲ ਵਧ ਰਿਹਾ ਸਲਾਨਾ ਸਹਾਇਤਾ ਵੰਡ ਅਤੇ ਸਨਮਾਨ ਸਮਾਗਮ ਅਗਲੀ ਖ਼ਬਰ ਨਾਜਾਇਜ਼ ਕਬਜ਼ਿਆਂ ਸੰਬੰਧੀ ਡੀ.ਐਸ.ਪੀ. ਦੀ ਦੁਕਾਨਦਾਰਾਂ ਨਾਲ ਮੀਟਿੰਗ
Ad Position 24