12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਮਨੀਸ਼ ਤਿਵਾੜੀ ਵਲੋਂ ਪੰਕਜ ਕ੍ਰਿਪਾਲ ਨਾਲ ਦੁੱਖ ਪ੍ਰਗਟ

Ad Position 21
No active advertisement
ਅਜੀਤ ਡੈਸਕ 23-01-2026
ਗੜ੍ਹਸ਼ੰਕਰ, 22 ਜਨਵਰੀ (ਧਾਲੀਵਾਲ)-ਕਾਂਗਰਸੀ ਆਗੂ ਐਡਵੋਕੇਟ ਪੰਕਜ ਕ੍ਰਿਪਾਲ ਦੇ ਪਿਤਾ ਅਤੇ ਭੂਮੀ ਰੱਖਿਆ ਵਿਭਾਗ ਦੇ ਸੇਵਾ ਮੁਕਤ ਕੰਜ਼ਰਵੇਟਰ ਬਾਬੂ ਵੇਦ ਪ੍ਰਕਾਸ਼ ਕ੍ਰਿਪਾਲ ਦੇ ਦਿਹਾਂਤ 'ਤੇ ਸਾਬਕਾ ਕੇਂਦਰੀ ਮੰਤਰੀ ਤੇ ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਵਲੋਂ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਦੁੱਖ ਪ੍ਰਗਟ ਕੀਤਾ | ਇਸ ਮੌਕੇ ਮਨੀਸ਼ ਤਿਵਾੜੀ ਨੇ ਪਰਿਵਾਰ ਨਾਲ ਪੁਰਾਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਬਾਬੂ ਵੇਦ ਪ੍ਰਕਾਸ਼ ਕ੍ਰਿਪਾਲ ਦੇ ਦੇਹਾਂਤ ਨਾਲ ਪਰਿਵਾਰ ਅਤੇ ਸਮਾਜ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ | ਇਸ ਮੌਕੇ ਪਵਨ ਦੀਵਾਨ, ਸਤਵੀਰ ਸਿੰਘ ਪੱਲੀ ਝਿੱਖੀ, ਚੌਧਰੀ ਬਲਵਿੰਦਰ ਬਿੱਟੂ, ਕਮਲਜੀਤ ਰਿੰਕਾ, ਆਰ.ਪੀ. ਸੋਨੀ, ਪ੍ਰਕਾਸ਼ ਸਿੰਘ ਨੰਬਰਦਾਰ, ਵਿਨੋਦ ਸੈਣੀ, ਵਿਜੇ ਸ਼ਰਮਾ ਟਿੰਕੂ, ਦਰਵਜੀਤ ਸਿੰਘ ਪੂਨੀਆ, ਧਰਮ ਦਾਸ ਚੇਚੀ, ਦੀਪਕ ਰਾਜੂ, ਹਰਮੇਸ਼ ਸਿੰਘ ਕੰਗ, ਸੁਖਦੇਵ ਚੱਕ ਹਾਜੀਪੁਰ ਤੇ ਹੋਰ ਹਾਜ਼ਰ ਹੋਏ |
Ad Position 22
No active advertisement
ਪਿਛਲੀ ਖ਼ਬਰ 190 ਗ੍ਰਾਮ ਨਸ਼ੀਲੇ ਪਦਾਰਥ ਸਮੇਤ 1 ਕਾਬੂ ਅਗਲੀ ਖ਼ਬਰ ਫੁੱਟਬਾਲ ਅਕੈਡਮੀ ਪਾਲਦੀ ਦੇ ਹੋਣਹਾਰ ਖਿਡਾਰੀਆਂ ਨੂੰ ਕੀਤਾ ਸਨਮਾਨਿਤ
Ad Position 24