16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

'ਆਪ' ਵਲੋਂ ਮਨਰੇਗਾ 'ਚ ਤਬਦੀਲੀਆਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ <br/>

Ad Position 21
No active advertisement
ਆਪ ਵਲੋਂ ਲਗਾਏ ਗਏ ਧਰਨੇ ਵਿਚ ਸ਼ਾਮਿਲ ਮਹਿੰਦਰ ਭਗਤ ਤੇ ਨਾਲ ਰਾਜਵਿੰਦਰ ਕੌਰ ਥਿਆੜਾ, ਅੰਮਿ੍ਤਪਾਲ ਸਿੰਘ, ਬਲਕਾਰ ਸਿੰਘ, ਆਤਮ ਪ੍ਰਕਾਸ਼ ਸਿੰਘ ਬੱਬਲੂ, ਸ਼ੋਭਾ ਭਗਤ ਤੇ ਹੋਰ | (ਸੱਜੇ) ਨਾਅਰੇਬਾਜ਼ੀ ਕਰਦੇ ਹੋਏ ਪਵਨ ਟੀਨੂੰ, ਸੰਜੀਵ ਭਗਤ ਤੇ ਵੱਡੀ ਗਿਣਤੀ ਵਿਚ ਹਾਜ਼ਰ ਵਰਕਰ | ਤਸਵੀਰਾਂ : ਜੀ. ਪੀ. ਸਿੰਘ <br/> 22-01-2026
ਜਲੰਧਰ, 21 ਜਨਵਰੀ (ਸ਼ਿਵ)- ਮਨਰੇਗਾ ਵਿਚ ਕੀਤੀਆਂ ਤਬਦੀਲੀਆਂ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮੰਤਰੀ ਮਹਿੰਦਰ ਭਗਤ, ਪਵਨ ਟੀਨੂੰ ਦੀ ਅਗਵਾਈ ਵਿਚ ਤਹਿਸੀਲ ਕੰਪਲੈਕਸ ਸਾਹਮਣੇ ਕੇਂਦਰ ਖ਼ਿਲਾਫ਼ ਪੁਤਲਾ ਫ਼ੂਕ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਬੁਲਾਰਿਆਂ ਵੱਲੋਂ ਮਨਰੇਗਾ ਵਿਚ ਕੀਤੀ ਗਈ ਤਬਦੀਲੀਆਂ ਨੂੰ ਮਜ਼ਦੂਰ ਵਰਗ ਖ਼ਿਲਾਫ਼ ਦੱਸਦੇ ਹੋਏ ਇਸ ਵਿਚ ਕੀਤੇ ਗਏ ਫੇਰਬਦਲ ਨੂੰ ਵਾਪਸ ਲੈਣ ਦੀ ਮੰਗ ਕੀਤੀ | ਕੈਬਨਿਟ ਮੰਤਰੀ ਮਹਿੰਦਰ ਭਗਤ ਤੋਂ ਇਲਾਵਾ ਸੰਦੀਪ ਸੈਣੀ ਦੋਆਬਾ ਇੰਚਾਰਜ, ਮੇਅਰ ਵਨੀਤ ਧੀਰ, ਬਲਕਾਰ ਸਿੰਘ ਹਲਕਾ ਵਿਧਾਇਕ ਕਰਤਾਰਪੁਰ, ਜਰਨੈਲ ਨੰਗਲ ਦੋਆਬਾ ਇੰਚਾਰਜ ਐੱਸ.ਸੀ. ਵਿੰਗ, ਨਿਤਿਨ ਕੋਹਲੀ ਹਲਕਾ ਇੰਚਾਰਜ ਜਲੰਧਰ ਸੈਂਟਰਲ, ਰਾਜਵਿੰਦਰ ਕੌਰ ਥਿਆੜਾ ਹਲਕਾ ਇੰਚਾਰਜ ਜਲੰਧਰ ਕੈਂਟ, ਦਿਨੇਸ਼ ਢਲ ਇੰਚਾਰਜ ਉੱਤਰੀ ਹਲਕਾ, ਪਿ੍ੰਸੀਪਲ ਪ੍ਰੇਮ ਕੁਮਾਰ ਹਲਕਾ ਇੰਚਾਰਜ, ਬਾਹਰੀ ਸਲਮਾਨੀ ਚੇਅਰਮੈਨ, ਸੁਭਾਸ਼ ਭਗਤ ਚੇਅਰਮੈਨ ਫਿਲੌਰ, ਬਲਬੀਰ ਸਿੰਘ ਬਿੱਟੂ ਸੀਨੀਅਰ ਡਿਪਟੀ ਮੇਅਰ, ਮਲਕੀਤ ਸਿੰਘ ਡਿਪਟੀ ਮੇਅਰ, ਦੀਪਕ ਸ਼ਾਰਦਾ ਕੌਂਸਲਰ, ਤਰਨਦੀਪ ਸੰਨ੍ਹੀ ਦੋਆਬਾ ਮੀਡੀਆ ਇੰਚਾਰਜ, ਆਤਮ ਪ੍ਰਕਾਸ਼ ਸਿੰਘ ਦੋਆਬਾ ਮੀਡੀਆ ਸਕੱਤਰ, ਸੰਜੀਵ ਭਗਤ ਜ਼ਿਲ੍ਹਾ ਮੀਡੀਆ ਇੰਚਾਰਜ ਜਲੰਧਰ ਸਮੇਤ ਇੰਦਰ ਵੰਸ਼ ਸਿੰਘ ਚੱਢਾ, ਸ਼ਬਨਮ ਦੁੱਗਲ, ਅਯੂਬ ਦੁੱਗਲ, ਰਿੱਕੀ ਮਨੋਚਾ, ਡਾ. ਅਮਿਤ, ਵਿਜੈ ਭਾਟੀਆ, ਜਸਕਰਨ ਸਿੰਘ, ਸ਼ੋਭਾ ਭਗਤ, ਸੁੱਚਾ ਸਿੰਘ, ਗੁਰਪ੍ਰੀਤ ਕÏਰ, ਚਾਹਤ , ਪੂਨਮ ਭਗਤ, ਕੁਮਕੁਮ ਤੇ ਭਾਰੀ ਗਿਣਤੀ ਵਿਚ ਮਨਰੇਗਾ ਮਜ਼ਦੂਰ ਯੂਨੀਅਨ ਦੇ ਆਗੂ ਤੇ ਵਰਕਰ ਮੌਜੂਦ ਰਹੇ | ਇਸ ਮੌਕੇ ਸ੍ਰੀ ਮਹਿੰਦਰ ਭਗਤ ਮੰਤਰੀ ਰਕਸ਼ਾ ਸੇਵਾ ਕਲਿਆਣ ਸਵਤੰਤਰਤਾ ਸੈਨਾਨੀ ਤੇ ਬਾਗ਼ਬਾਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਨਰੇਗਾ ਕਾਨੂੰਨ ਨੂੰ ਕਮਜ਼ੋਰ ਕਰਨਾ ਦੇਸ਼ ਦੇ ਗ਼ਰੀਬ ਮਜ਼ਦੂਰਾਂ ਦੇ ਮੂੰਹੋਂ ਰੋਟੀ ਖੋਹਣ ਦੇ ਬਰਾਬਰ ਹੈ | ਪਵਨ ਕੁਮਾਰ ਟੀਨੂੰ ਚੇਅਰਮੈਨ ਪੰਜਾਬ ਸਟੇਟ ਕੋਆਪਰੇਟਿਵ ਐਗਰੀਕਲਚਰ ਬੈਂਕ ਨੇ ਕੇਂਦਰ ਸਰਕਾਰ ਵੱਲੋਂ ਮਨਰੇਗਾ ਵਿਚ ਕੀਤੀਆਂ ਜਾ ਰਹੀਆਂ ਤਬਦੀਲੀਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਭਾਜਪਾ ਦੀ ਇਹ ਨਵੀਂ ਮਜ਼ਦੂਰ ਵਿਰੋਧੀ ਨੀਤੀ ਇੱਕ ਸੋਚੀ-ਸਮਝੀ ਸਾਜ਼ਿਸ਼ ਹੈ | ਉਨ੍ਹਾਂ ਦੱਸਿਆ ਕਿ ਭਾਜਪਾ ਸਰਕਾਰ ਨੇ ਮਨਰੇਗਾ ਦਾ ਨਾਮ ਬਦਲ ਕੇ ਇਸ ਨੂੰ 'ਵੀ-ਬੀ-ਜੀ ਰਾਮ ਜੀ ਐਕਟ' ਰੱਖ ਦਿੱਤਾ ਹੈ ਤੇ ਇਸ ਨਵੇਂ ਨਾਂਅ ਹੇਠ ਕੀਤੇ ਜਾ ਰਹੇ ਫ਼ੈਸਲੇ ਬੇਹੱਦ ਖ਼ਤਰਨਾਕ ਹਨ | ਉਨ੍ਹਾਂ ਕਿਹਾ ਕਿ ਮਨਰੇਗਾ ਦੇ ਬਜਟ ਵਿਚ ਲਗਾਤਾਰ ਕਟÏਤੀਆਂ ਕਰਕੇ ਪਿੰਡਾਂ ਦੀ ਅਰਥਵਿਵਸਥਾ ਨੂੰ ਤਬਾਹ ਕੀਤਾ ਜਾ ਰਿਹਾ ਹੈ | ਜ਼ਿਲ੍ਹਾ ਪ੍ਰਧਾਨ ਜਲੰਧਰ ਸ਼ਹਿਰੀ ਅੰਮਿ੍ਤ ਪਾਲ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਵੱਧ ਰਹੀ ਬੇਰੁਜ਼ਗਾਰੀ, ਮਹਿੰਗਾਈ ਤੇ ਆਰਥਿਕ ਸੰਕਟ ਵਰਗੇ ਗੰਭੀਰ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਲੋਕ-ਹਿਤਕਾਰੀ ਯੋਜਨਾਵਾਂ ਦੇ ਨਾਮ ਬਦਲਣ ਦੀ ਰਾਜਨੀਤੀ ਕਰ ਰਹੀ ਹੈ | ਇਸ ਮੌਕੇ ਜੀ. ਪੀ. ਸਿੰਘ ਨੇ ਵੀ ਸੰਬੋਧਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਬੁਲੰਦਪੁਰ ਗਰਾਊਾਡ 'ਚ ਹੈਰੋਇਨ ਪੀਂਦਾ ਨੌਜਵਾਨ ਕਾਬੂ ਅਗਲੀ ਖ਼ਬਰ ਕੂੜਾ ਪ੍ਰਬੰਧਨ ਮਾਮਲੇ ਸੰਬੰਧੀ ਚੱਲ ਰਹੇ ਕੇਸ 'ਚ ਨਗਰ ਨਿਗਮ ਦਾ ਬੈਂਕ ਖਾਤਾ 'ਫ਼ਰੀਜ਼'
Ad Position 24