16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਪਲਾਸਟਿਕ ਦੇ ਲਿਫ਼ਾਫ਼ਿਆਂ ਦੇ ਟੁਕੜੇ ਕਰਨ ਲਈ ਨਿਗਮ ਨੇ ਖ਼ਰੀਦੀ ਮਸ਼ੀਨ

Ad Position 21
No active advertisement
ਅਜੀਤ ਡੈਸਕ 22-01-2026
ਜਲੰਧਰ, 21 ਜਨਵਰੀ (ਸ਼ਿਵ)- ਨਗਰ ਨਿਗਮ ਵੱਲੋਂ ਗੈਰ-ਕਾਨੂੰਨੀ ਤੌਰ 'ਤੇ ਜ਼ਬਤ ਕੀਤੇ ਜਾਂਦੇ ਪਲਾਸਟਿਕ ਦੇ ਲਿਫ਼ਾਫ਼ਿਆਂ ਨੂੰ ਟੁਕੜਿਆਂ ਵਿਚ ਬਣਾਉਣ ਲਈ ਮਸ਼ੀਨ ਦੀ ਖ਼ਰੀਦ ਕੀਤੀ ਹੈ ਤੇ ਜਿਸ ਨੂੰ ਫੋਲੜੀਵਾਲ ਸੀਵਰੇਜ ਟਰੀਟਮੈਂਟ ਪਲਾਂਟ ਕੰਪਲੈਕਸ 'ਚ ਲਗਾ ਕੇ ਇਸ ਦਾ ਟਰਾਇਲ ਸ਼ੁਰੂ ਕਰ ਦਿੱਤਾ ਗਿਆ ਹੈ ਕਿ ਜੇਕਰ ਇਹ ਪ੍ਰਾਜੈਕਟ ਸਫਲ ਹੰੁਦਾ ਹੈ ਤਾਂ ਸ਼ਹਿਰ ਦੇ ਅਲੱਗ-ਅਲੱਗ ਹਿੱਸਿਆਂ 'ਚ ਵੱਡੀਆਂ ਮਸ਼ੀਨਾਂ ਲਗਾਈਆਂ ਜਾਣਗੀਆਂ | ਨਗਰ ਨਿਗਮ ਵੱਲੋਂ ਜ਼ਬਤ ਲਿਫ਼ਾਫ਼ਿਆਂ ਦੀ ਸੰਭਾਲ ਕਰਨੀ ਔਖੀ ਹੋ ਜਾਂਦੀ ਹੈ ਪਰ ਹੁਣ ਮਸ਼ੀਨਾਂ ਰਾਹੀਂ ਇਨ੍ਹਾਂ ਨੂੰ ਛੋਟੇ ਟੁਕੜਿਆਂ ਵਿਚ ਬਦਲ ਦਿੱਤਾ ਜਾਵੇਗਾ ਤੇ ਇਸ ਨੂੰ ਅੱਗੇ ਵੇਚਿਆ ਵੀ ਜਾ ਸਕਦਾ ਹੈ ਜਿਸ ਤੋਂ ਹੋਰ ਚੀਜ਼ਾਂ ਤਿਆਰ ਹੁੰਦੀਆਂ ਹਨ | ਉਕਤ ਮਸ਼ੀਨ 5 ਲੱਖ ਵਿਚ ਖ਼ਰੀਦੀ ਗਈ ਹੈ | ਤਹਿਬਾਜ਼ਾਰੀ ਸ਼ਾਖਾ ਨੂੰ ਪੋਲੀਥੀਨ ਕੈਰੀ ਬੈਗਾਂ ਦੀ ਵਰਤੋਂ ਨੂੰ ਰੋਕਣ ਲਈ ਬਾਜ਼ਾਰਾਂ 'ਚ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ | ਪਲਾਸਟਿਕ ਦੀ ਰਹਿੰਦ-ਖੂੰਹਦ ਨੂੰ ਘਟਾਉਣ ਲਈ 1 ਅਪ੍ਰੈਲ ਨੂੰ ਪਾਬੰਦੀ ਲਗਾਈ ਗਈ ਸੀ | ਇਸ ਤੋਂ ਬਾਅਦ 1 ਜੂਨ, 2022 ਨੂੰ ਸਰਕਾਰ ਨੇ ਇਸ ਪਾਬੰਦੀ ਨੂੰ ਕਈ ਪਲਾਸਟਿਕ ਉਤਪਾਦਾਂ 'ਤੇ ਵਧਾ ਦਿੱਤਾ ਜਿਸ ਵਿਚ ਡਿਸਪੋਜ਼ੇਬਲ ਕਰੌਕਰੀ ਵੀ ਸ਼ਾਮਲ ਹੈ | ਨਿਗਮ ਪੱਧਰ 'ਤੇ ਵੀ ਛਾਪੇ ਮਾਰੇ ਗਏ ਤੇ ਪੋਲੀਥੀਨ ਕੈਰੀ ਬੈਗ ਤੇ ਪਲਾਸਟਿਕ ਸਮਗਰੀ ਜ਼ਬਤ ਕਰ ਲਈ ਗਈ ਪਰ ਇਹ ਮੁਹਿੰਮ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕੀ | ਹੁਣ ਬਾਜ਼ਾਰ ਵਿਚ ਪੋਲੀਥੀਨ ਕੈਰੀ ਬੈਗ ਖੁੱਲ੍ਹੇਆਮ ਵਿਕ ਰਹੇ ਹਨ | ਮੇਅਰ ਨੇ ਕਿਹਾ ਕਿ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਹੁਣ ਪੋਲੀਥੀਨ ਕੈਰੀ ਬੈਗਾਂ ਨੂੰ ਜ਼ਬਤ ਕਰਨ ਲਈ ਇੱਕ ਮੁਹਿੰਮ ਚਲਾਈ ਜਾਵੇਗੀ | ਪੋਲੀਥੀਨ ਕੈਰੀ ਬੈਗਾਂ ਨੂੰ ਜ਼ਬਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਸਟੋਰ ਕਰਨ ਦੀ ਬਜਾਏ, ਉਨ੍ਹਾਂ ਨੂੰ ਸ਼੍ਰੈਡਰ ਮਸ਼ੀਨ ਦੀ ਵਰਤੋਂ ਕਰਕੇ ਛੋਟੇ ਟੁਕੜਿਆਂ ਵਿਚ ਕੱਟਿਆ ਜਾਵੇਗਾ | ਇਸ ਰਹਿੰਦ-ਖੂੰਹਦ ਨੂੰ ਬਾਅਦ 'ਚ ਵੇਚਿਆ ਜਾ ਸਕਦਾ ਹੈ | ਨਿਗਮ ਨੇ ਕਈ ਬਾਰ ਲਿਫ਼ਾਫ਼ੇ ਫੜੇ ਸਨ ਪਰ ਉਹ ਸਟੋਰ ਤੋਂ ਗ਼ਾਇਬ ਹੋ ਰਹੇ ਸਨ | ਸ਼ਹਿਰ ਵਿਚ ਪਲਾਸਟਿਕ ਦੇ ਲਿਫ਼ਾਫ਼ੇ ਵੀ ਸੀਵਰੇਜ ਦੇ ਬੰਦ ਹੋਣ ਦਾ ਵੱਡਾ ਕਾਰਨ ਬਣੇ ਹੋਏ ਹਨ |

Ad Position 22
No active advertisement
ਪਿਛਲੀ ਖ਼ਬਰ ਕੂੜਾ ਪ੍ਰਬੰਧਨ ਮਾਮਲੇ ਸੰਬੰਧੀ ਚੱਲ ਰਹੇ ਕੇਸ 'ਚ ਨਗਰ ਨਿਗਮ ਦਾ ਬੈਂਕ ਖਾਤਾ 'ਫ਼ਰੀਜ਼' ਅਗਲੀ ਖ਼ਬਰ 25-26 ਜਨਵਰੀ ਨੂੰ ਫਗਵਾੜਾ ਗੇਟ ਇਲੈਕਟ੍ਰਾਨਿਕ ਮਾਰਕੀਟ ਨਾਲ ਸੰਬੰਧਤ 13 ਐਸੋਸੀਏਸ਼ਨਾਂ ਵਲੋਂ ਮਾਰਕੀਟ ਬੰਦ ਦਾ ਐਲਾਨ <...
Ad Position 24