16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਮੋਦੀ ਦੇ ਸ਼ਾਸਨਕਾਲ ’ਚ ‘ਨੀਤੀਗਤ ਖੜੋਤ’ ਦੀ ਥਾਂ ‘ਕਾਰਗੁਜ਼ਾਰੀ ਦੀ ਰਾਜਨੀਤੀ’ ਨੇ ਲਈ-ਅਮਿਤ ਸ਼ਾਹ

ਮੋਦੀ ਦੇ ਸ਼ਾਸਨਕਾਲ ’ਚ ‘ਨੀਤੀਗਤ ਖੜੋਤ’ ਦੀ ਥਾਂ ‘ਕਾਰਗੁਜ਼ਾਰੀ ਦੀ ਰਾਜਨੀਤੀ’ ਨੇ ਲਈ-ਅਮਿਤ ਸ਼ਾਹ

Ad Position 21
No active advertisement
ਅਜੀਤ ਡੈਸਕ 17-11-2026


ਵਿਜੈਵਾੜਾ (ਆਂਧਰਾ ਪ੍ਰਦੇਸ਼), 16 ਨਵੰਬਰ (ਏਜੰਸੀ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ 2014 ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਤਾ ’ਚ ਆਉਣ ਦੇ ਬਾਅਦ ਤੋਂ ‘ਨੀਤੀਗਤ ਖੜੋਤ’ ਦੀ ਥਾਂ ‘ਕਾਰਗੁਜ਼ਾਰੀ ਦੀ ਰਾਜਨੀਤੀ’ ਨੇ ਲੈ ਲਈ ਹੈ। ਉਹ ਇਥੇ ਰਾਮੋਜੀ ਗਰੁੱਪ ਦੁਆਰਾ ਇਸ ਦੇ ਸੰਸਥਾਪਕ ਅਤੇ ਅਨੁਭਵੀ ਪੱਤਰਕਾਰ ਰਾਮੋਜੀ ਰਾਓ ਦੀ ਯਾਦ ਵਿਚ ਸਥਾਪਿਤ ਰਾਮੋਜੀ ਐਕਸੀਲੈਂਸ ਐਵਾਰਡ ਸਮਾਰੋਹ ਵਿਚ ਬੋਲ ਰਹੇ ਸਨ। ਸ਼ਾਹ ਨੇ ਰਾਮੋਜੀ ਰਾਓ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹ ਕਦਰਾਂ-ਕੀਮਤਾਂ ਲਈ ਲੜੇ ਅਤੇ ਉਨ੍ਹਾਂ ਨੂੰ ਸਥਾਪਿਤ ਕੀਤਾ। 
ਕੇਂਦਰੀ ਮੰਤਰੀ ਨੇ ਐਨ.ਡੀ.ਏ. ਸਰਕਾਰ ਦੀਆਂ ਪ੍ਰਾਪਤੀਆਂ ’ਤੇ ਵੀ ਚਾਨਣਾ ਪਾਉਂਦਿਆਂ ਕਿਹਾ ਕਿ ਧਾਰਾ 370 ਨੂੰ ਖਤਮ ਕਰਨਾ, ਨਕਸਲਵਾਦ ਨੂੰ ਖਤਮ ਕਰਨਾ, ਰਾਸ਼ਟਰੀ ਸੁਰੱਖਿਆ ਅਤੇ ਆਰਥਿਕ ਤਰੱਕੀ ਨੂੰ ਯਕੀਨੀ ਬਣਾਉਣਾ, ਮੋਦੀ ਸ਼ਾਸਨ ਦੌਰਾਨ ਕੀਤੇ ਗਏ ਚੰਗੇ ਕੰਮਾਂ ਵਿਚੋਂ ਇਕ ਸੀ। ਇਸ ਮੌਕੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ, ਉਪ ਮੁੱਖ ਮੰਤਰੀ ਪਵਨ ਕਲਿਆਣ, ਰਾਜਪਾਲ ਅਬਦੁਲ ਨਜ਼ੀਰ, ਕੇਂਦਰੀ ਮੰਤਰੀ ਕਿਸ਼ਨ ਰੈੱਡੀ, ਕੇ. ਰਾਮ ਮੋਹਨ ਨਾਇਡੂ ਅਤੇ ਸ਼੍ਰੀਨਿਵਾਸ ਵਰਮਾ ਵੀ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਅਕਤੂਬਰ ’ਚ ਥੋਕ ਮਹਿੰਗਾਈ ਦਰ ਨੇ ਤੋੜੇ ਰਿਕਾਰਡ, 12.29 ਫੀਸਦੀ ਦੇ ਉੱਚ ਪੱਧਰ ’ਤੇ ਪੁੱਜੀ ਅਗਲੀ ਖ਼ਬਰ ਸੀ.ਬੀ.ਆਈ.ਵਲੋਂ ਐਨ.ਸੀ.ਬੀ. ਦੇ 2 ਅਧਿਕਾਰੀ ਗ੍ਰਿਫ਼ਤਾਰ
Ad Position 24