14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

‘ਉਪਦੇਸ਼ ਦੇਣੇ ਬੰਦ ਕਰ ਕੇ ਆਤਮ-ਨਿਰੀਖਣ ਕਰੋ’ ਅਮਰੀਕੀ ਕਮਿਸ਼ਨ ਦੀ ਟਿੱਪਣੀ ’ਤੇ ਭਾਰਤ ਦੀ ਤਿੱਖੀ ਪ੍ਰਤੀਕਿਰਿਆ

ਵਾਸ਼ਿੰਗਟਨ, 14 ਨਵੰਬਰ (ਪੀ.ਟੀ.ਆਈ)-ਭਾਰਤੀ ਰਾਜਦੂਤ ਵਿਨੈ ਮੋਹਨ ਕਵਾਤਰਾ ਨੇ ਅਮਰੀਕਾ ਦੀ ਇੱਕ ਸਲਾਹਕਾਰ ਸੰਸਥਾ ਨੂੰ ਕਿਹਾ ਹੈ ਕਿ ਉਹ ਆਪਣੇ ਖੁਦ ਦੇ ਪੱਖਪਾਤਾਂ ’ਤੇ ਆਤਮ-ਚਿੰਤਨ ਕਰੇ ਅਤੇ ਦੂਜਿਆਂ ਨੂੰ ਨਸੀਹਤਾਂ ਦੇਣੀਆਂ ਬੰਦ ਕਰੇ। ਇਹ ਟਿੱਪਣੀ ਉਦੋਂ ਆਈ ਹੈ ਜਦੋਂ ਇਸ ਸੰਸਥਾ ਨੇ ਭਾਰਤ....

Ad Position 21
No active advertisement
ਅਜੀਤ ਡੈਸਕ 15-11-2026

ਵਾਸ਼ਿੰਗਟਨ, 14 ਨਵੰਬਰ (ਪੀ.ਟੀ.ਆਈ)-ਭਾਰਤੀ ਰਾਜਦੂਤ ਵਿਨੈ ਮੋਹਨ ਕਵਾਤਰਾ ਨੇ ਅਮਰੀਕਾ ਦੀ ਇੱਕ ਸਲਾਹਕਾਰ ਸੰਸਥਾ ਨੂੰ ਕਿਹਾ ਹੈ ਕਿ ਉਹ ਆਪਣੇ ਖੁਦ ਦੇ ਪੱਖਪਾਤਾਂ ’ਤੇ ਆਤਮ-ਚਿੰਤਨ ਕਰੇ ਅਤੇ ਦੂਜਿਆਂ ਨੂੰ ਨਸੀਹਤਾਂ ਦੇਣੀਆਂ ਬੰਦ ਕਰੇ। ਇਹ ਟਿੱਪਣੀ ਉਦੋਂ ਆਈ ਹੈ ਜਦੋਂ ਇਸ ਸੰਸਥਾ ਨੇ ਭਾਰਤ ਵਿਚ ਕਥਿਤ ਤੌਰ ‘ਤੇ ਧਾਰਮਿਕ ਆਧਾਰ ‘ਤੇ ਕੀਤੀਆਂ ਗਈਆਂ ਗ੍ਰਿਫਤਾਰੀਆਂ ‘ਤੇ ਸਵਾਲ ਚੁੱਕੇ ਸਨ। ਸ਼ੁੱਕਰਵਾਰ ਨੂੰ ਕਵਾਤਰਾ ਵੱਲੋਂ ਦਿੱਤਾ ਗਿਆ ਇਹ ਕਰਾਰਾ ਜਵਾਬ ਉਦੋਂ ਸਾਹਮਣੇ ਆਇਆ, ਜਦੋਂ ‘ਯੂ.ਐੱਸ. ਕਮਿਸ਼ਨ ਆਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ’ (ਯੂ. ਐਸ. ਸੀ.ਆਈ.ਆਰ.ਐਫ) ਨੇ ‘ਐਕਸ’ ‘ਤੇ ਸ਼ਰਜੀਲ ਇਮਾਮ ਬਾਰੇ ਪੋਸਟ ਪਾਉਂਦੇ ਹੋਏ ਉਸ ਨੂੰ “ਭਾਰਤ ਵਿਚ ਧਾਰਮਿਕ ਆਜ਼ਾਦੀ ਦੀ ਵਕਾਲਤ ਕਰਨ ਕਾਰਨ ਹਿਰਾਸਤ ਵਿਚ ਲਿਆ ਗਿਆ ਇੱਕ ਮੁਸਲਮਾਨ ਵਿਅਕਤੀ” ਦੱਸਿਆ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਇਮਾਮ ਵਿਰੁੱਧ ਯੂ.ਏ.ਪੀ.ਏ. (ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਸ ‘ਤੇ ਫਰਵਰੀ 2020 ਦੇ ਦੰਗਿਆਂ ਦੇ ਮੁੱਖ ਸਾਜ਼ਿਸ਼ਕਰਤਾਵਾਂ ਵਿਚ ਸ਼ਾਮਿਲ ਹੋਣ ਦੇ ਦੋਸ਼ ਹਨ। 

Ad Position 22
No active advertisement
ਪਿਛਲੀ ਖ਼ਬਰ ਖੇਡਾਂ ਮਨੁੱਖ ਦੇ ਸਰਬਪੱਖੀ ਵਿਕਾਸ ’ਚ ਅਹਿਮ ਭੂਮਿਕਾ ਨਿਭਾਉਂਦੀਆਂ-ਪ੍ਰਿੰ. ਜਸਵੀਰ ਚੰਦਰ ਅਗਲੀ ਖ਼ਬਰ ‘ ਆਪ’ ਵਿਦਿਆਰਥੀ ਵਿੰਗ ਪੰਜਾਬ ’ਚ ਵੱਖ-ਵੱਖ ਅਹੁਦਿਆਂ ਦੀਆਂ ਨਿਯੁਕਤੀਆਂ
Ad Position 24