31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਪੰਜਾਬ ਮੰਤਰੀ ਮੰਡਲ ਦੀ ਬੈਠਕ ਅੱਜ ਕੁਝ ਅਹਿਮ ਮੁੱਦਿਆਂ ’ਤੇ ਚਰਚਾ ਸੰਭਵ

ਚੰਡੀਗੜ੍ਹ, 30 ਅਕਤੂਬਰ (ਬਿਊਰੋ ਚੀਫ਼)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੱਲ੍ਹ ਸ਼ਾਮ 4 ਵਜੇ ਆਪਣੇ ਨਿਵਾਸ ਅਸਥਾਨ ’ਤੇ ਮੰਤਰੀ ਮੰਡਲ ਦੀ ਇਕ ਜ਼ਰੂਰੀ ਮੀਟਿੰਗ ਸੱਦੀ ਗਈ ਹੈ। ਇਸ ਮੀਟਿੰਗ ਲਈ ਹਾਲਾਂਕਿ ਕੋਈ ਏਜੰਡਾ ਜਾਰੀ ਨਹੀਂ ਕੀਤਾ ਗਿਆ, ਲੇਕਿਨ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਜੋ ਅੱਜ ਬਾਅਦ ਦੁਪਹਿਰ ਦਿੱਲੀ ਚਲੇ ਗਏ ਸਨ ਵਲੋਂ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਹਾਈਕਮਾਨ ਦੇ ਦੂਜੇ ਆਗੂਆਂ ਨਾਲ ਵਿਚਾਰ-ਵਟਾਂਦਰੇ ਬਾਅਦ ਕੁਝ ਅਹਿਮ ਏਜੰਡੇ ਇਸ ਮੀਟਿੰਗ ਵਿਚ ਲਿਆਂਦੇ ਜਾ ਸਕਦੇ ਹਨ। ਚਰਚਾ ਇਹ ਹੈ ਕਿ ...

Ad Position 21
No active advertisement
ਅਜੀਤ ਡੈਸਕ 31-10-2026

ਚੰਡੀਗੜ੍ਹ, 30 ਅਕਤੂਬਰ (ਬਿਊਰੋ ਚੀਫ਼)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੱਲ੍ਹ ਸ਼ਾਮ 4 ਵਜੇ ਆਪਣੇ ਨਿਵਾਸ ਅਸਥਾਨ ’ਤੇ ਮੰਤਰੀ ਮੰਡਲ ਦੀ ਇਕ ਜ਼ਰੂਰੀ ਮੀਟਿੰਗ ਸੱਦੀ ਗਈ ਹੈ। ਇਸ ਮੀਟਿੰਗ ਲਈ ਹਾਲਾਂਕਿ ਕੋਈ ਏਜੰਡਾ ਜਾਰੀ ਨਹੀਂ ਕੀਤਾ ਗਿਆ, ਲੇਕਿਨ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਜੋ ਅੱਜ ਬਾਅਦ ਦੁਪਹਿਰ ਦਿੱਲੀ ਚਲੇ ਗਏ ਸਨ ਵਲੋਂ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਹਾਈਕਮਾਨ ਦੇ ਦੂਜੇ ਆਗੂਆਂ ਨਾਲ ਵਿਚਾਰ-ਵਟਾਂਦਰੇ ਬਾਅਦ ਕੁਝ ਅਹਿਮ ਏਜੰਡੇ ਇਸ ਮੀਟਿੰਗ ਵਿਚ ਲਿਆਂਦੇ ਜਾ ਸਕਦੇ ਹਨ। ਚਰਚਾ ਇਹ ਹੈ ਕਿ ਸਰਕਾਰ ਗ਼ਰੀਬਾਂ ਤੇ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਮੌਜੂਦਾ ਸਹੂਲਤਾਂ ਵਿਚ ਚੋਣਾਂ ਤੋਂ ਬਾਅਦ ਵਾਧਾ ਕੀਤੇ ਜਾਣ ਅਤੇ ਕੁਝ ਨਵੀਆਂ ਰਿਆਇਤਾਂ ਸੰਬੰਧੀ ਵਿਚਾਰ ਕਰ ਰਹੀ ਹੈ। ਸੂਚਨਾ ਅਨੁਸਾਰ ਕੁਝ ਵਿਰੋਧੀ ਪਾਰਟੀਆਂ ਵਲੋਂ ਆਉਂਦੇ ਦਿਨਾਂ ਦੌਰਾਨ ਮੌਜੂਦਾ ਸਹੂਲਤਾਂ ਜਿਨ੍ਹਾਂ ਵਿਚ 300 ਯੂਨਿਟ ਬਿਜਲੀ ਪ੍ਰਤੀ ਮਹੀਨਾ ਦੇਣ ਤੇ ਔਰਤਾਂ ਨੂੰ ਇਕ ਹਜ਼ਾਰ ਤੇ 1500 ਰੁਪਏ ਦੇਣ ਦੀਆਂ ਮੌਜੂਦਾ ਸਹੂਲਤਾਂ ਵਿਚ ਜਿੱਤਣ ਦੀ ਸੂਰਤ ਵਿਚ ਵਾਧੇ ਦਾ ਐਲਾਨ ਕਰਨ ਦੇ ਚਰਚੇ ਹਨ। ਜਦੋਂ ਕਿ ਸਰਕਾਰ ਕੁਝ ਇਕ ਹੋਰ ਨਵੀਆਂ ਸਹੂਲਤਾਂ ਤੇ ਸਕੀਮਾਂ ਸੰਬੰਧੀ ਵੀ ਵਿਚਾਰ ਕਰ ਰਹੀ ਹੈ, ਜਿਨ੍ਹਾਂ ਲਈ ਕੋਈ ਵਿਸ਼ੇਸ਼ ਵਿੱਤੀ ਬੋਝ ਦੀ ਸੰਭਾਵਨਾ ਨਹੀਂ। ਪ੍ਰਸ਼ਾਸਨਿਕ ਹਲਕਿਆਂ ਵਿਚ ਚਰਚਾ ਇਹ ਵੀ ਹੈ ਕਿ ਮੁੱਖ ਸਕੱਤਰ ਸਾਰੇ ਵਿਭਾਗਾਂ ਤੋਂ ਡੀ.ਏ ਜਾਰੀ ਕਰਨ ਦੀ ਸੂਰਤ ਵਿਚ ਰਾਜ ਸਰਕਾਰ ’ਤੇ ਪੈਣ ਵਾਲੇ ਬੋਝ ਸੰਬੰਧੀ ਜੋ ਰਿਪੋਰਟ ਮੰਗੀ ਹੋਈ ਹੈ, ਉਸ ’ਤੇ ਵੀ ਮੀਟਿੰਗ ਵਿਚ ਵਿਚਾਰ ਹੋ ਸਕਦਾ ਹੈ। ਹਾਈਕੋਰਟ ਵਲੋਂ ਡੀ.ਏ ਮਾਮਲੇ ਵਿਚ ਲਏ ਗਏ ਸਖ਼ਤ ਰੁਖ਼ ਕਾਰਨ ਰਾਜ ਸਰਕਾਰ ਵੀ ਪਰੇਸ਼ਾਨ ਨਜ਼ਰ ਆ ਰਹੀ ਹੈ। ਲੇਕਿਨ ਰਾਜ ਸਰਕਾਰ ਇਸ ਮਾਮਲੇ ’ਤੇ ਹੁਣ ਕੀ ਰੁਖ਼ ਲਵੇ ਇਸ ਸੰਬੰਧੀ ਵੀ ਸਰਕਾਰੀ ਪੱਧਰ ’ਤੇ ਵਿਚਾਰ-ਵਟਾਂਦਰੇ ਜਾਰੀ ਹਨ। ਮੁੱਖ ਮੰਤਰੀ ਜੋ ਕੱਲ੍ਹ ਸਵੇਰੇ ਇਕ ਨਿਰਧਾਰਿਤ ਪ੍ਰੋਗਰਾਮ ’ਚ ਹਾਜ਼ਰੀ ਭਰਨ ਲਈ ਬਠਿੰਡਾ ਪੁੱਜਣਗੇ, ਮੰਤਰੀ ਮੰਡਲ ਦੀ ਬੈਠਕ ਲਈ ਸ਼ਾਮ ਚੰਡੀਗੜ੍ਹ ਪਰਤ ਆਉਣਗੇ।

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਮਨੀਸ਼ਾ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਅਗਲੀ ਖ਼ਬਰ ਮਾਨਸਾ ਦੇ ਦਲਜੀਤ ਸਿੰਘ ਭੰਮੇ ਕਲਾਂ ਦੇ ਪਿਤਾ ਸਸਕਾਰ ਕਰਨ ਲਈ ਸਹਿਮਤ
Ad Position 24