22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਜੀਓ ਦੇ ਆਈ.ਪੀ.ਓ. ਨੇ ਪਹਿਲੇ ਦਿਨ ਮਚਾਈ ਧੂਮ 100 ਮਿੰਟਾਂ ’ਚ ਪੂਰੀ ਤਰ੍ਹਾਂ ਸਬਸਕ੍ਰਾਈਬ ਹੋਇਆ

ਨਵੀਂ ਦਿੱਲੀ, 21 ਅਕਤੂਬਰ (ਪੀ. ਟੀ. ਆਈ.)-ਦੂਰਸੰਚਾਰ ਖੇਤਰ ਦੀ ਦਿੱਗਜ ਕੰਪਨੀ ਜੀਓ ਪਲੇਟਫਾਰਮਜ਼ ਲਿਮਟਿਡ ਦਾ 30,213 ਕਰੋੜ ਰੁਪਏ ਦਾ ਸ਼ੁਰੂਆਤੀ ਜਨਤਕ ਸ਼ੇਅਰ ਨਿਰਗਮ (ਆਈ.ਪੀ.ਓ.) ਬੁੱਧਵਾਰ ਨੂੰ ਖੁੱਲ੍ਹਣ ਤੋਂ ਮਹਿਜ਼ ...

Ad Position 21
No active advertisement
ਅਜੀਤ ਡੈਸਕ 22-10-2026

ਨਵੀਂ ਦਿੱਲੀ, 21 ਅਕਤੂਬਰ (ਪੀ. ਟੀ. ਆਈ.)-ਦੂਰਸੰਚਾਰ ਖੇਤਰ ਦੀ ਦਿੱਗਜ ਕੰਪਨੀ ਜੀਓ ਪਲੇਟਫਾਰਮਜ਼ ਲਿਮਟਿਡ ਦਾ 30,213 ਕਰੋੜ ਰੁਪਏ ਦਾ ਸ਼ੁਰੂਆਤੀ ਜਨਤਕ ਸ਼ੇਅਰ ਨਿਰਗਮ (ਆਈ.ਪੀ.ਓ.) ਬੁੱਧਵਾਰ ਨੂੰ ਖੁੱਲ੍ਹਣ ਤੋਂ ਮਹਿਜ਼ 100 ਮਿੰਟਾਂ ਦੇ ਅੰਦਰ ਪੂਰੀ ਤਰ੍ਹਾਂ ਸਬਸਕ੍ਰਾਈਬ ਹੋ ਗਿਆ। ਇਸ ਦੇ ਨਾਲ ਹੀ ਇਹ ਦੇਸ਼ ਦੇ ਵੱਡੇ ਆਈ.ਪੀ.ਓਜ਼ ’ਚੋਂ ਸਭ ਤੋਂ ਤੇਜ਼ੀ ਨਾਲ ਪੂਰੀ ਤਰ੍ਹਾਂ ਸਬਸਕ੍ਰਾਈਬ ਹੋਣ ਵਾਲਾ ਆਈ.ਪੀ.ਓ. ਬਣ ਗਿਆ ਹੈ। ਦੇਸ਼ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਆਈ.ਪੀ.ਓ. ’ਚ ਸੰਸਥਾਗਤ ਨਿਵੇਸ਼ਕਾਂ ਨੇ ਸ਼ੁਰੂਆਤ ਤੋਂ ਹੀ ਭਾਰੀ ਦਿਲਚਸਪੀ ਦਿਖਾਈ। ਸਟਾਕ ਐਕਸਚੇਂਜ ਦੇ ਅੰਕੜਿਆਂ ਅਨੁਸਾਰ, ਬੁੱਧਵਾਰ ਦੁਪਹਿਰ 12.33 ਵਜੇ ਤੱਕ 19.75 ਕਰੋੜ ਪੇਸ਼ਕਸ਼ੀ ਸ਼ੇਅਰਾਂ ਦੇ ਮੁਕਾਬਲੇ 28.31 ਕਰੋੜ ਸ਼ੇਅਰਾਂ ਲਈ ਬੋਲੀਆਂ ਪ੍ਰਾਪਤ ਹੋਈਆਂ। ਇਸ ਤਰ੍ਹਾਂ ਆਈ.ਪੀ.ਓ. ਨੂੰ ਕੁੱਲ 1.43 ਗੁਣਾ ਸਬਸਕ੍ਰਿਪਸ਼ਨ ਮਿਲਿਆ। ਇਹ ਆਈ.ਪੀ.ਓ. 23 ਅਕਤੂਬਰ ਤੱਕ ਖੁੱਲ੍ਹਾ ਰਹੇਗਾ। ਇਸ ਆਈ.ਪੀ.ਓ. ’ਚ ਇਕ ਸ਼ੇਅਰ ਦੀ ਕੀਮਤ 1,065 ਰੁਪਏ ਤੋਂ 1,119 ਰੁਪਏ ਤੈਅ ਕੀਤੀ ਗਈ ਹੈ। ਸ਼ੇਅਰ ਖ਼ਰੀਦਣ ਲਈ ਆਮ ਨਿਵੇਸ਼ਕ ਨੂੰ ਘੱਟੋ-ਘੱਟ 13,428 ਰੁਪਏ ਨਿਵੇਸ਼ ਕਰਨੇ ਪੈਣਗੇ। ਨਿਵੇਸ਼ਕ ਵੱਧ ਤੋਂ ਵੱਧ 14 ਲਾਟਾਂ, ਭਾਵ 168 ਸ਼ੇਅਰਾਂ ਲਈ ਅਰਜ਼ੀ ਦੇ ਸਕਦੇ ਹਨ। ਇਸ ਲਈ ਲਗਭਗ 1.87 ਲੱਖ ਰੁਪਏ ਨਿਵੇਸ਼ ਕਰਨੇ ਪੈਣਗੇ। ਗ੍ਰੇਅ ਮਾਰਕੀਟ ਦੇ ਅਨੁਮਾਨਾਂ ਅਨੁਸਾਰ ਸ਼ੇਅਰਾਂ ਦੀ ਸੂਚੀਬੱਧਤਾ ਸਮੇਂ 22 ਫ਼ੀਸਦੀ ਤੱਕ ਰਿਟਰਨ ਮਿਲਣ ਦੀ ਸੰਭਾਵਨਾ ਹੈ। ਇਸ ਆਈ.ਪੀ.ਓ. ਤਹਿਤ ਕੰਪਨੀ 27 ਕਰੋੜ ਸ਼ੇਅਰ ਜਾਰੀ ਕਰ ਰਹੀ ਹੈ, ਜਿਸ ਰਾਹੀਂ 30,188 ਕਰੋੜ ਰੁਪਏ ਜੁਟਾਉਣ ਦਾ ਟੀਚਾ ਹੈ। ਸ਼ੇਅਰ ਬਾਜ਼ਾਰ ’ਚ ਸੂਚੀਬੱਧ ਹੋਣ ਤੋਂ ਬਾਅਦ ਕੰਪਨੀ ਦਾ ਬਾਜ਼ਾਰ ਪੂੰਜੀਕਰਨ 10.30 ਲੱਖ ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ।

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਵਲੋਂ ਰਿਲਾਇੰਸ ਦੀ ਰਿਫਾਇਨਿੰਗ ਸਮਰੱਥਾ ਨਾਲ ਸਾਂਝ ਵਧਾਉਣ ਦੀ ਕੋਸ਼ਿਸ਼ ਰੂਬੀਓ ਵਲੋਂ ਜਾਮਨਗਰ ਰਿਫਾਇਨਰੀ ਦਾ ਦੌਰਾ ਅਗਲੀ ਖ਼ਬਰ ਰੱਖਿਆ ਮੰਤਰਾਲੇ ਵਲੋਂ ਰਾਡਾਰ ਖਰੀਦਣ ਲਈ 770 ਕਰੋੜ ਦਾ ਸਮਝੌਤਾ
Ad Position 24