20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਸਰਕਾਰੀ ਕਰਮਚਾਰੀ ਲਈ ਮੌਤ ਦੀ ਸਜ਼ਾ ਵਾਂਗ ਹੈ ਨੌਕਰੀ ਤੋਂ ਬਰਖਾਸਤਗੀ-ਸੁਪਰੀਮ ਕੋਰਟ

ਸਰਕਾਰੀ ਕਰਮਚਾਰੀ ਲਈ ਮੌਤ ਦੀ ਸਜ਼ਾ ਵਾਂਗ ਹੈ ਨੌਕਰੀ ਤੋਂ ਬਰਖਾਸਤਗੀ-ਸੁਪਰੀਮ ਕੋਰਟ

Ad Position 21
No active advertisement
ਅਜੀਤ ਡੈਸਕ 20-10-2026

ਨਵੀਂ ਦਿੱਲੀ, 19 ਅਕਤੂਬਰ (ਪੀ. ਟੀ. ਆਈ.)-ਤਾਮਿਲਨਾਡੂ ’ਚ ਪੇਰੀਆਰ ਯੂਨੀਵਰਸਿਟੀ ਦੇ ਇਕ ਡਿਪਟੀ ਰਜਿਸਟਰਾਰ ਨੂੰ ਬਹਾਲ ਕਰਨ ਦਾ ਨਿਰਦੇਸ਼ ਦਿੰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਸੇਵਾ ਤੋਂ ਬਰਖਾਸਤਗੀ ਦੀ ਸਜ਼ਾ ਸਰਕਾਰੀ ਕਰਮਚਾਰੀ ਲਈ ਮੌਤ ਦੀ ਸਜ਼ਾ ਤੋਂ ਘੱਟ ਨਹੀਂ ਹੈ। ਡਿਪਟੀ ਰਜਿਸਟਰਾਰ ਨੂੰ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ ਵੱਧ ਜਾਇਦਾਦ ਰੱਖਣ ਦੇ ਦੋਸ਼ ’ਚ ਬਰਖਾਸਤ ਕੀਤਾ ਗਿਆ ਸੀ। ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਤੇ ਸ੍ਰੀ ਚੰਦਰਸ਼ੇਖਰ ਦੇ ਬੈਂਚ ਨੇ ਮਦਰਾਸ ਹਾਈ ਕੋਰਟ ਦੇ ਡਵੀਜ਼ਨ ਬੈਂਚ ਦੇ ਆਦੇਸ਼ ਨੂੰ ਰੱਦ ਕਰ ਦਿੱਤਾ ਤੇ ਆਰ. ਸਰਵਨਨ ਦੀਆਂ ਸੇਵਾਵਾਂ ਨੂੰ ਬਹਾਲ ਕਰਨ ਵਾਲੇ ਸਿੰਗਲ-ਜੱਜ ਬੈਂਚ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ। ਸਿਖਰਲੀ ਅਦਾਲਤ ਨੇ ਕਿਹਾ ਕਿ ਯੂਨੀਵਰਸਿਟੀ ਦੁਆਰਾ ਗਠਿਤ ਇਕ-ਮੈਂਬਰੀ ਕਮਿਸ਼ਨ ਦੀ ਜਾਂਚ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਅਪੀਲਕਰਤਾ ਨੂੰ ਬਿਨਾਂ ਸਬੂਤਾਂ ਦੇ ਦੋਸ਼ੀ ਠਹਿਰਾਇਆ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਯੂ.ਏ.ਈ. ਦੇ ਉਪ ਪ੍ਰਧਾਨ ਮੰਤਰੀ 2 ਦਿਨਾਂ ਦੇ ਦੌਰੇ ’ਤੇ ਭਾਰਤ ਪਹੁੰਚੇ ਅਗਲੀ ਖ਼ਬਰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਤੋਂ ਈ.ਡੀ. ਨੇ ਕੀਤੀ ਪੁੱਛਗਿੱਛ
Ad Position 24