19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਫਰਾਂਸ ’ਚ ਹਿੰਸਕ ਪ੍ਰਦਰਸ਼ਨ ਮਹਿੰਗਾਈ ਤੇ ਸਕੂਲਾਂ ਦੇ ਮਾੜੇ ਹਾਲਾਤ ਦਾ ਵਿਰੋਧ 1800 ਗ੍ਰਿਫ਼ਤਾਰ

ਪੈਰਿਸ, 18 ਅਕਤੂਬਰ (ਏਜੰਸੀ)-ਫਰਾਂਸ ’ਚ ਮਹਿੰਗਾਈ ਤੇ ਸਕੂਲਾਂ ਦੇ ਮਾੜੇ ਹਾਲਾਤਾਂ ਦੇ ਵਿਰੋਧ ਵਿਚ ਦੇਸ਼ ਭਰ ’ਚ ਵੱਡੇ ਪੱਧਰ ’ਤੇ ਹੋ ਰਹੇ ਪ੍ਰਦਰਸ਼ਨਾਂ ਦੌਰਾਨ ਕੁਝ ਲੋਕਾਂ ਨੇ ਹਿੰਸਾ ਕੀਤੀ, ਪੁਲਿਸ ਨਾਲ ਝੜਪਾਂ ਹੋਈਆਂ ਤੇ ਦੁਕਾਨਾਂ ’ਚ ...

Ad Position 21
No active advertisement
ਅਜੀਤ ਡੈਸਕ 19-10-2026

ਪੈਰਿਸ, 18 ਅਕਤੂਬਰ (ਏਜੰਸੀ)-ਫਰਾਂਸ ’ਚ ਮਹਿੰਗਾਈ ਤੇ ਸਕੂਲਾਂ ਦੇ ਮਾੜੇ ਹਾਲਾਤਾਂ ਦੇ ਵਿਰੋਧ ਵਿਚ ਦੇਸ਼ ਭਰ ’ਚ ਵੱਡੇ ਪੱਧਰ ’ਤੇ ਹੋ ਰਹੇ ਪ੍ਰਦਰਸ਼ਨਾਂ ਦੌਰਾਨ ਕੁਝ ਲੋਕਾਂ ਨੇ ਹਿੰਸਾ ਕੀਤੀ, ਪੁਲਿਸ ਨਾਲ ਝੜਪਾਂ ਹੋਈਆਂ ਤੇ ਦੁਕਾਨਾਂ ’ਚ ਲੁੱਟਮਾਰ ਕੀਤੀ। ਪੁਲਿਸ ਨੇ ਇਸ ਸੰਬੰਧ ’ਚ ਦੇਸ਼ ਭਰ ’ਚ ਘੱਟੋ-ਘੱਟ 1,800 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਮੁਤਾਬਕ, ਸਨਿਚਰਵਾਰ ਨੂੰ ਮੂੰਹ ਢੱਕ ਕੇ ਆਏ ਕੁਝ ਲੋਕਾਂ ਨੇ ਕਈ ਸ਼ਹਿਰਾਂ ’ਚ ਅੱਗ ਲਗਾਈ ਤੇ ਸਰਕਾਰੀ ਇਮਾਰਤਾਂ ’ਤੇ ਹਮਲੇ ਕੀਤੇ। ਮੱਧ ਫਰਾਂਸ ਦੇ ਸ਼ਹਿਰ ਲਿਮੋਜ ’ਚ ਸਿਟੀ ਹਾਲ ਨੂੰ ਅੱਗ ਲੱਗ ਗਈ। ਇਹ ਇਮਾਰਤ 19ਵੀਂ ਸਦੀ ਦੀ ਸੀ। ਅੱਗ ਇੰਨੀ ਭਿਆਨਕ ਸੀ ਕਿ ਇਮਾਰਤ ਦੀ ਛੱਤ ਡਿੱਗ ਗਈ। ਇਲਾਕੇ ਦੇ ਅਧਿਕਾਰੀ ਮੌਰਿਸ ਬਾਰਾਤੇ ਨੇ ਦੱਸਿਆ ਕਿ ਅੱਗ ਜਾਣਬੁੱਝ ਕੇ ਲਗਾਈ ਗਈ ਸੀ ਤੇ ਇਮਾਰਤ ਲਗਭਗ ਪੂਰੀ ਤਰ੍ਹਾਂ ਤਬਾਹ ਹੋ ਗਈ। ਹਾਲਾਂਕਿ, ਕਾਫ਼ੀ ਮੁਸ਼ਕਤ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ। ਫਰਾਂਸ ਦੇ ਗ੍ਰਹਿ ਮੰਤਰੀ ਲੌਰਾਂ ਨੂਨੇਜ਼ ਨੇ ਕਿਹਾ ਕਿ ਪ੍ਰਦਰਸ਼ਨ ਕਰਨਾ ਹਰ ਨਾਗਰਿਕ ਦਾ ਬੁਨਿਆਦੀ ਹੱਕ ਹੈ, ਪਰ ਜਾਣਬੁੱਝ ਕੇ ਹਿੰਸਾ ਫੈਲਾਉਣਾ ਤੇ ਲੋਕਾਂ ਦਾ ਨੁਕਸਾਨ ਕਰਨਾ ਗਲਤ ਹੈ। ਉਨ੍ਹਾਂ ਦੱਸਿਆ ਕਿ ਪੈਰਿਸ, ਮਾਰਸੇਈ, ਲਿਓਂ, ਬੋਰਦੋ, ਰੇਨੇਸ, ਸਟ੍ਰਾਸਬੁਰਗ, ਗ੍ਰੇਨੋਬਲ, ਨੀਸ ਅਤੇ ਹੋਰ ਸ਼ਹਿਰਾਂ ’ਚ ਸੈਂਕੜੇ ਦੁਕਾਨਾਂ ਦੀ ਲੁੱਟਮਾਰ ਕੀਤੀ ਗਈ। ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਸੇਬਾਸਤਿਆਂ ਲੇਕੋਰਨੂ ਨੇ ਹਿੰਸਾ ਲਈ ਕੁਝ ਕੱਟੜ ਖੱਬੇ ਪੱਖੀ ਗਰੁੱਪਾਂ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਬਾਅਦ ’ਚ ਕੁਝ ਹੋਰ ਲੋਕ ਵੀ ਲੁੱਟਮਾਰ ਕਰਨ ਲਈ ਇਨ੍ਹਾਂ ਨਾਲ ਸ਼ਾਮਲ ਹੋ ਗਏ। ਪੈਰਿਸ ਪੁਲਿਸ ਮੁਤਾਬਕ, ਸਿਰਫ਼ ਰਾਜਧਾਨੀ ਪੈਰਿਸ ਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ’ਚ ਹੀ ਐਤਵਾਰ ਤਕ 855 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀਆਂ ਦੇ ਅਨੁਸਾਰ ਦੇਸ਼ ਭਰ ’ਚ ਲਗਭਗ 5.5 ਲੱਖ ਲੋਕਾਂ ਨੇ ਪ੍ਰਦਰਸ਼ਨਾਂ ’ਚ ਹਿੱਸਾ ਲਿਆ, ਜਦਕਿ ਪ੍ਰਦਰਸ਼ਨ ਕਰਵਾਉਣ ਵਾਲੇ ਪ੍ਰਬੰਧਕਾਂ ਨੇ ਇਹ ਗਿਣਤੀ ਲਗਭਗ 8 ਲੱਖ ਦੱਸੀ। ਗ੍ਰਹਿ ਮੰਤਰੀ ਅਨੁਸਾਰ, 500 ਤੋਂ ਵੱਧ ਪੁਲਿਸ ਮੁਲਾਜ਼ਮ, ਜੈਂਡਰਮ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਜ਼ਖ਼ਮੀ ਹੋਏ। ਪੈਰਿਸ ਪੁਲਿਸ ਨੇ ਦੱਸਿਆ ਕਿ ਇਕ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਹਾਲਾਂਕਿ, ਇਸ ਬਾਰੇ ਹੋਰ ਜਾਣਕਾਰੀ ਨਹੀਂ ਦਿੱਤੀ ਗਈ। ਸਰਕਾਰੀ ਵਕੀਲ ਦੇ ਦਫ਼ਤਰ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਹੁਣ ਦੁਨੀਆ ਭਰ ਦੇ ਲੋਕ ਲੈ ਸਕਣਗੇ ਪੰਜਾਬ ਦੇ ‘ਚਿੱਟੇ ਛੋਲੇ’ ਤੇ ‘ਰਾਜਮਾਂਹ’ ਦਾ ਸਵਾਦ-ਮੁੱਖ ਮੰਤਰੀ ‘ਐਸ.ਆਈ.ਏ.ਐਲ. ਪੈਰਿ... ਅਗਲੀ ਖ਼ਬਰ ਲੁੱਟ-ਖੋਹ ਕਰਨ ਵਾਲਿਆਂ ਨੂੰ ਨੁਕਸਾਨ ਦੀ ਭਰਪਾਈ ਕਰਨੀ ਪਵੇਗੀ-ਮੈਕਰੋਨ
Ad Position 24