18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਗੁਜਰਾਤ ’ਚ ਰਸਾਇਣਕ ਇਕਾਈ ’ਚ ਧਮਾਕੇ ਕਾਰਨ ਪੰਜ ਮਜ਼ਦੂਰਾਂ ਦੀ ਮੌਤ

ਭਰੂਚ, 17 ਅਕਤੂਬਰ (ਪੀ.ਟੀ.ਆਈ.)-ਅਧਿਕਾਰੀਆਂ ਨੇ ਦੱਸਿਆ ਕਿ ਗੁਜਰਾਤ ਦੇ ਭਰੂਚ ਜ਼ਿਲ੍ਹੇ ਵਿਚ ਇਕ ਰਸਾਇਣ ਨਿਰਮਾਣ ਇਕਾਈ ਵਿਚ ਹੋਏ ਧਮਾਕੇ ਤੋਂ ਬਾਅਦ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ।ਉਨ੍ਹਾਂ ...

Ad Position 21
No active advertisement
ਅਜੀਤ ਡੈਸਕ 18-10-2026

ਭਰੂਚ, 17 ਅਕਤੂਬਰ (ਪੀ.ਟੀ.ਆਈ.)-ਅਧਿਕਾਰੀਆਂ ਨੇ ਦੱਸਿਆ ਕਿ ਗੁਜਰਾਤ ਦੇ ਭਰੂਚ ਜ਼ਿਲ੍ਹੇ ਵਿਚ ਇਕ ਰਸਾਇਣ ਨਿਰਮਾਣ ਇਕਾਈ ਵਿਚ ਹੋਏ ਧਮਾਕੇ ਤੋਂ ਬਾਅਦ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ।ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਰਾਤ ਕਰੀਬ 10 ਵਜੇ ਵਾਗਰਾ ਤਾਲੁਕਾ ਦੇ ਸਾਇਖਾ ਜੀ.ਆਈ.ਡੀ.ਸੀ. ਖੇਤਰ ਵਿਚ ਸਿਨਜ਼ੀਲ ਫਾਰਮਾਕੈਮ ਵਿਚ ਹਾਈਡ੍ਰੋਜਨੇਸ਼ਨ ਪ੍ਰਕਿਰਿਆ ਦੌਰਾਨ ਧਮਾਕਾ ਹੋਇਆ, ਜਿਸ ਕਾਰਨ ਜ਼ਹਿਰੀਲੀ ਮਿਥਾਈਲੀਨ ਡਾਈਕਲੋਰਾਈਡ (ਐਮ.ਡੀ.ਸੀ.) ਗੈਸ ਲੀਕ ਹੋ ਗਈ। ਭਰੂਚ ਦੀ ਉਪ-ਮੰਡਲ ਮੈਜਿਸਟ੍ਰੇਟ ਮਨੀਸ਼ਾ ਮਨਾਨੀ ਨੇ ਦੱਸਿਆ ਕਿ ਸਿਨਜ਼ੀਲ ਫਾਰਮਾਕੈਮ ਦੀ ਸਥਾਪਨਾ ਸਾਇਖਾ ਵਿਚ ਸਿਰਫ਼ ਇੱਕ ਸਾਲ ਪਹਿਲਾਂ ਹੋਈ ਸੀ ਅਤੇ ਇਹ ਫਾਰਮਾ ਇੰਟਰਮੀਡੀਏਟਸ ਦਾ ਨਿਰਮਾਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਧਮਾਕਾ, ਜਿਸ ਦੇ ਹਾਈਡ੍ਰੋਜਨੇਸ਼ਨ ਪ੍ਰਕਿਰਿਆ ਦੌਰਾਨ ਹੋਣ ਦਾ ਸ਼ੱਕ ਹੈ, ਇੰਨਾ ਸ਼ਕਤੀਸ਼ਾਲੀ ਸੀ ਕਿ ਇਸ ਨੇ ਰਿਐਕਟਰ ਟੈਂਕ ਨੂੰ ਪਾੜ ਦਿੱਤਾ ਅਤੇ ਮਸ਼ੀਨਰੀ ਦੇ ਪੁਰਜ਼ੇ ਪੂਰੇ ਅਹਾਤੇ ਵਿਚ ਖਿੱਲਰ ਗਏ।ਪੁਲਿਸ ਸੁਪਰਡੈਂਟ ਅਕਸ਼ੈ ਰਾਜ ਮਕਵਾਨਾ ਨੇ ਦੱਸਿਆ ਕਿ ਧਮਾਕੇ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਪੰਜ ਹੋਰ ਜ਼ਖ਼ਮੀ ਹੋਏ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਜੈਦੀਪ ਮਹੇਸ਼ਭਾਈ ਪਟੇਲ ਅਤੇ ਭਾਵਿਕ ਦਿਲੀਪ ਕੁਮਾਰ ਵਸਾਵਾ ਵਜੋਂ ਹੋਈ ਹੈ, ਇਹ ਦੋਵੇਂ ਅਮੋਦ ਦੇ ਰਹਿਣ ਵਾਲੇ ਸਨ, ਗਿਰ ਸੋਮਨਾਥ ਜ਼ਿਲ੍ਹੇ ਦੇ ਤਲਾਲਾ ਦਾ ਵ੍ਰੁੰਦ ਤਲਾਵੀਆ ਅਤੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਅਨਿਕੇਤ ਹਰੀਲਾਲ ਗੌਤਮ ਅਤੇ ਅਰਜੁਨਕੁਮਾਰ ਰਾਮਸਿੰਘ ਗੌਤਮ ਵਜੋਂ ਹੋਈ ਹੈ।

Ad Position 22
No active advertisement
ਪਿਛਲੀ ਖ਼ਬਰ ਅਦਾਕਾਰ ਇਮਰਾਨ ਖ਼ਾਨ ਵਲੋਂ ‘ਭਾਰਤ ਛੱਡੋ’ ਨੋਟਿਸ ਨੂੰ ਹਾਈ ਕੋਰਟ ’ਚ ਚੁਣੌਤੀ ਅਗਲੀ ਖ਼ਬਰ ਮਹਿਲਾ ਸੰਗਠਨਾਂ ਵਲੋਂ ਦਿੱਲੀ ਪੁਲਿਸ ਹੈੱਡਕੁਆਰਟਰ ਅੱਗੇ ਰੋਸ ਮੁਜ਼ਾਹਰਾ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ
Ad Position 24