18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਕੈਂਸਰ ਦੀਆਂ 137 ਦਵਾਈਆਂ ਦੀਆਂ ਘਟਣਗੀਆਂ ਕੀਮਤਾਂ ਵਪਾਰਕ ਮੁਨਾਫ਼ੇ ਦੀ ਹੱਦ 30 ਫ਼ੀਸਦੀ ਤੱਕ ਕੀਤੀ ਗਈ ਤੈਅ

ਨਵੀਂ ਦਿੱਲੀ, 17 ਅਕਤੂਬਰ (ਪੀ. ਟੀ. ਆਈ.)-ਡਰੱਗ ਪ੍ਰਾਈਸਿੰਗ ਰੈਗੂਲੇਟਰ (ਐਨ.ਪੀ.ਪੀ.ਏ.) ਨੇ ਕੈਂਸਰ ਦੀਆਂ 137 ਦਵਾਈਆਂ ’ਤੇ ਵਪਾਰਕ ਮੁਨਾਫ਼ੇ ਦੀ ਹੱਦ 30 ਫ਼ੀਸਦੀ ਤੈਅ ਕਰ ਦਿੱਤੀ ਹੈ। ਰਸਾਇਣ ਤੇ ਖਾਦ ਮੰਤਰਾਲੇ ਅਨੁਸਾਰ 9 ....

Ad Position 21
No active advertisement
ਅਜੀਤ ਡੈਸਕ 18-10-2026

ਨਵੀਂ ਦਿੱਲੀ, 17 ਅਕਤੂਬਰ (ਪੀ. ਟੀ. ਆਈ.)-ਡਰੱਗ ਪ੍ਰਾਈਸਿੰਗ ਰੈਗੂਲੇਟਰ (ਐਨ.ਪੀ.ਪੀ.ਏ.) ਨੇ ਕੈਂਸਰ ਦੀਆਂ 137 ਦਵਾਈਆਂ ’ਤੇ ਵਪਾਰਕ ਮੁਨਾਫ਼ੇ ਦੀ ਹੱਦ 30 ਫ਼ੀਸਦੀ ਤੈਅ ਕਰ ਦਿੱਤੀ ਹੈ। ਰਸਾਇਣ ਤੇ ਖਾਦ ਮੰਤਰਾਲੇ ਅਨੁਸਾਰ 9 ਨਵੰਬਰ ਤੋਂ ਲਾਗੂ ਹੋਣ ਵਾਲੇ ਇਸ ਕਦਮ ਨਾਲ ਇਨ੍ਹਾਂ ਮਹੱਤਵਪੂਰਨ ਜੀਵਨ-ਰੱਖਿਅਕ ਦਵਾਈਆਂ ਦੀਆਂ ਪ੍ਰਚੂਨ ਕੀਮਤਾਂ ’ਚ ਉਨ੍ਹਾਂ ਦੇ ਮੌਜੂਦਾ ਮੁੱਲ ਢਾਂਚੇ ਦੇ ਆਧਾਰ ’ਤੇ 70 ਫ਼ੀਸਦੀ ਤੱਕ ਦੀ ਕਮੀ ਆਉਣ ਦੀ ਉਮੀਦ ਹੈ। ਇਸ ਦਾ ਮੁੱਖ ਮਕਸਦ ਕੈਂਸਰ ਦੇ ਮਰੀਜ਼ਾਂ ਨੂੰ ਮਹਿੰਗੀਆਂ ਦਵਾਈਆਂ ਤੋਂ ਰਾਹਤ ਦੇਣਾ ਹੈ। ਐਨ.ਪੀ.ਪੀ.ਏ. ਨੇ ਇਹ ਫੈਸਲਾ ਦਵਾਈਆਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਵਾਲੇ ਨਿਯਮਾਂ ਤਹਿਤ ਲਿਆ ਹੈ। ਇਸ ਸਬੰਧੀ ਮਾਹਿਰਾਂ ਦੀ ਇਕ ਕਮੇਟੀ ਨੇ ਸਿਫ਼ਾਰਸ਼ ਕੀਤੀ ਸੀ। ਇਸ ਕਮੇਟੀ ’ਚ ਕੈਂਸਰ ਦੇ ਮਾਹਿਰ ਡਾਕਟਰਾਂ, ਹੋਰ ਮੈਡੀਕਲ ਮਾਹਿਰਾਂ, ਹਸਪਤਾਲਾਂ ਦੇ ਨੁਮਾਇੰਦਿਆਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਕਮੇਟੀ ਨੇ 137 ਦਵਾਈਆਂ ’ਤੇ ਵਪਾਰਕ ਮੁਨਾਫ਼ੇ ਦੀ ਹੱਦ ਤੈਅ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਸਰਕਾਰ ਵੱਲੋਂ ਇਸ ਸੂਚੀ ਨੂੰ ਸਮੇਂ-ਸਮੇਂ ’ਤੇ ਅਪਡੇਟ ਵੀ ਕੀਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਬੰਗਲਾਦੇਸ਼ ਦੇ ਸਮੁੰਦਰੀ ਤੱਟੀ ਰਿਜ਼ੋਰਟ ’ਚ ਅੱਗ ਲੱਗਣ ਕਾਰਨ 10 ਮੌਤਾਂ ਅਗਲੀ ਖ਼ਬਰ ਏਅਰ ਇੰਡੀਆ, ਏ.ਆਈ. ਐਕਸਪ੍ਰੈੱਸ ਵਲੋਂ 24 ਤੱਕ ਸਾਊਦੀ ਅਰਬ ਦੀਆਂ ਉਡਾਣਾਂ ਰੱਦ
Ad Position 24