16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਪ੍ਰਧਾਨ ਮੰਤਰੀ ਵਲੋਂ ਏਸ਼ਿਆਈ ਖੇਡਾਂ ਦੇ ਤਗਮਾ ਜੇਤੂਆਂ ਨਾਲ ਮੁਲਾਕਾਤ 2036 ਉਲੰਪਿਕ ਦੀ ਮੇਜ਼ਬਾਨੀ ਕਰਨ ਦੇ ਸੰਕਲਪ ਨੂੰ ਦੁਹਰਾਇਆ

ਨਵੀਂ ਦਿੱਲੀ, 15 ਅਕਤੂਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਮੇਜਰ ਧਿਆਨ ਚੰਦ ਸਟੇਡੀਅਮ ’ਚ ਏਸ਼ਿਆਈ ਖੇਡਾਂ ’ਚ ਤਗਮੇ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਇਸ ਵਿਚ ਸੋਨ ਤਗਮਾ ਜਿੱਤਣ ਵਾਲੀਆਂ ਪੁਰਸ਼ ਅਤੇ ਮਹਿਲਾ ਕ੍ਰਿਕਟ ...

Ad Position 21
No active advertisement
ਅਜੀਤ ਡੈਸਕ 16-10-2026

ਨਵੀਂ ਦਿੱਲੀ, 15 ਅਕਤੂਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਮੇਜਰ ਧਿਆਨ ਚੰਦ ਸਟੇਡੀਅਮ ’ਚ ਏਸ਼ਿਆਈ ਖੇਡਾਂ ’ਚ ਤਗਮੇ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਇਸ ਵਿਚ ਸੋਨ ਤਗਮਾ ਜਿੱਤਣ ਵਾਲੀਆਂ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮਾਂ ਵੀ ਸ਼ਾਮਿਲ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨਾ ਸਿਰਫ਼ ਪ੍ਰਦਰਸ਼ਨ ਦੇ ਲਿਹਾਜ਼ ਨਾਲ ਇਕ ਮਜ਼ਬੂਤ ਤਾਕਤ ਬਣ ਰਿਹਾ ਹੈ, ਸਗੋਂ ਵੱਡੇ ਅੰਤਰਰਾਸ਼ਟਰੀ ਸਮਾਗਮਾਂ ਲਈ ਇਕ ‘ਭਰੋਸੇਯੋਗ ਮੇਜ਼ਬਾਨ’ ਵਜੋਂ ਵੀ ਉੱਭਰ ਰਿਹਾ ਹੈ। ਇਸ ਦੌਰਾਨ ਮੋਦੀ ਨੂੰ ਕਈ ਯਾਦਗਾਰੀ ਚੀਜ਼ਾਂ ਭੇਟ ਕੀਤੀਆਂ ਗਈਆਂ, ਜਿਨ੍ਹਾਂ ਵਿਚ ਖਿਡਾਰੀਆਂ ਦੇ ਦਸਤਖਤ ਵਾਲੀਆਂ ਜਰਸੀਆਂ ਤੋਂ ਲੈ ਕੇ 17 ਸਾਲਾ ਤੀਰਅੰਦਾਜ਼ ਕੁਮਕੁਮ ਮੋਹੋਦ ਵਲੋਂ ਦਿੱਤਾ ਗਿਆ ਇਕ ਕਮਾਨ (ਧਨੁਸ਼) ਵੀ ਸ਼ਾਮਿਲ ਸੀ। ਕੁਮਕੁਮ ਨੇ ਇਨ੍ਹਾਂ ਖੇਡਾਂ ਵਿਚ ਦੋ ਸੋਨ ਤਗਮੇ ਅਤੇ ਇਕ ਚਾਂਦੀ ਦਾ ਤਗਮਾ ਜਿੱਤਿਆ ਹੈ। ਖਿਡਾਰੀਆਂ ਦੇ ਇਸ ਦਲ ਨਾਲ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦੇ ਚੇਅਰਮੈਨ ਜੈ ਸ਼ਾਹ ਅਤੇ ਭਾਰਤੀ ਉਲੰਪਿਕ ਸੰਘ ਦੀ ਪ੍ਰਧਾਨ ਪੀ.ਟੀ. ਊਸ਼ਾ ਸਮੇਤ ਹੋਰ ਅਧਿਕਾਰੀ ਵੀ ਸ਼ਾਮਿਲ ਸਨ। ਤਗਮਾ ਜੇਤੂਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਸੀਂ 140 ਕਰੋੜ ਭਾਰਤੀਆਂ ਨੂੰ ਮਾਣ ਮਹਿਸੂਸ ਕਰਵਾਇਆ ਹੈ। ਇਸ ਲਈ ਤੁਹਾਡੀ ਇਹ ਸਫਲਤਾ ਸਿਰਫ਼ ਤੁਹਾਡੀ ਨਹੀਂ, ਸਗੋਂ ਸਾਡੇ ਕਰੋੜਾਂ ਦੇਸ਼ ਵਾਸੀਆਂ ਦੀ ਸਫਲਤਾ ਹੈ। ਮੈਂ ਪੂਰੇ ਦੇਸ਼ ਵਲੋਂ ਤੁਹਾਨੂੰ ਵਧਾਈ ਦਿੰਦਾ ਹਾਂ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਅੰਤਰਰਾਸ਼ਟਰੀ ਖੇਡ ਸਮਾਗਮਾਂ ਲਈ ਇਕ ਭਰੋਸੇਯੋਗ ਅਤੇ ਮਹਿਮਾਨ-ਨਿਵਾਜ ਦੇਸ਼ ਵਜੋਂ ਉੱਭਰ ਰਿਹਾ ਹੈ। ਅਸੀਂ 2036 ਦੀਆਂ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਦਾਅਵੇਦਾਰੀ ਪੇਸ਼ ਕਰ ਰਹੇ ਹਾਂ ਅਤੇ ਇਹ ਸਾਡਾ ਪੱਕਾ ਇਰਾਦਾ ਹੈ ਕਿ ਅਸੀਂ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕਰਾਂਗੇ। ਭਾਰਤ ਨੇ ਏਸ਼ੀਆਈ ਖੇਡਾਂ ਵਿਚ ਕੁੱਲ 85 ਤਗਮੇ ਜਿੱਤੇ, ਜਿਨ੍ਹਾਂ ਵਿਚ 21 ਸੋਨ ਤਗਮੇ ਸ਼ਾਮਿਲ ਸਨ। 

Ad Position 22
No active advertisement
ਪਿਛਲੀ ਖ਼ਬਰ ਪਿਸ਼ਾਵਰ ’ਚ ਨਿੱਜੀ ਸਕੂਲ ਦੀ ਛੱਤ ਡਿਗਣ ਕਾਰਨ ਅਧਿਆਪਕਾ ਸਮੇਤ 34 ਬੱਚਿਆਂ ਦੀ ਮੌਤ ਅਗਲੀ ਖ਼ਬਰ ਮੁੱਖ ਮੰਤਰੀ ਦੀ ਫਰਾਂਸ ਫੇਰੀ ਨੂੰ ਕੇਂਦਰ ਨੇ ਨਹੀਂ ਦਿੱਤੀ ਇਜਾਜ਼ਤ * ਪੰਜਾਬ ਸਰਕਾਰ ਵਲੋਂ ਹਾਈ ਕੋਰਟ ਦਾ ਰੁਖ * ਕੇਂਦਰ ਤ...
Ad Position 24