ਭਦੋਹੀ (ਯੂ.ਪੀ.), 4 ਅਕਤੂਬਰ (ਪੀ.ਟੀ.ਆਈ.)-ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਭਦੋਹੀ ਜ਼ਿਲ੍ਹੇ ਦਾ ਨਾਂਅ ਹੁਣ ਬਦਲ ਕੇ ਸੰਤ ਰਵਿਦਾਸ ਨਗਰ ਭਦੋਹੀ ਕਰ ਦਿੱਤਾ ਜਾਵੇਗਾ। ਇੱਥੇ ਕਰਵਾਏ ਗਏ ਇੱਕ ਪ੍ਰੋਗਰਾਮ ਦੌਰਾਨ ਨਾਂਅ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘ਹੁਣ ਸਾਡੇ ਭਦੋਹੀ ਜ਼ਿਲ੍ਹੇ ਨੂੰ ਸੰਤ ਰਵਿਦਾਸ ਨਗਰ ਭਦੋਹੀ ਕਿਹਾ ਜਾਵੇਗਾ।’ਆਦਿਤਿਆਨਾਥ ਭਦੋਹੀ ਵਿਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ, ਜਿੱਥੇ ਉਨ੍ਹਾਂ ਨੇ 1,340 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ 112 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖੇ।
ਯੂ.ਪੀ. ਦੇ ਭਦੋਹੀ ਜ਼ਿਲ੍ਹੇ ਦਾ ਨਾਂਅ ਬਦਲ ਕੇ ਸੰਤ ਰਵਿਦਾਸ ਨਗਰ ਭਦੋਹੀ ਕਰਨ ਦਾ ਐਲਾਨ
ਭਦੋਹੀ (ਯੂ.ਪੀ.), 4 ਅਕਤੂਬਰ (ਪੀ.ਟੀ.ਆਈ.)-ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਭਦੋਹੀ ਜ਼ਿਲ੍ਹੇ ਦਾ ਨਾਂਅ ਹੁਣ ਬਦਲ ਕੇ ਸੰਤ ਰਵਿਦਾਸ ਨਗਰ ਭਦੋਹੀ ਕਰ ਦਿੱਤਾ ਜਾਵੇਗਾ। ਇੱਥੇ ...
ਅਜੀਤ ਡੈਸਕ
05-10-2026