04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸਰਹੱਦ ’ਤੇ ਮਾਰੇ ਗਏ ਦੋ ਘੁਸਪੈਠੀਆਂ ਨੂੰ ਪਾਕਿ ਨੇ ਆਪਣਾ ਨਾਗਰਿਕ ਦੱਸਿਆ ਭਾਰਤੀ ਰਾਜਦੂਤ ਤਲਬ

ਅੰਮ੍ਰਿਤਸਰ, 3 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਅੱਜ ਇਸਲਾਮਾਬਾਦ ਸਥਿਤ ਭਾਰਤ ਦੇ ਰਾਜਦੂਤ ਨੂੰ ਤਲਬ ਕਰਕੇ ਬੀ. ਐੱਸ. ਐੱਫ਼. ਦੀ ਗੋਲੀਬਾਰੀ ਦੌਰਾਨ ਦੋ ਪਾਕਿਸਤਾਨੀ ਘੁਸਪੈਠੀਆਂ ਦੀ ਮੌਤ ’ਤੇ ਸਖ਼ਤ ਵਿਰੋਧ ਦਰਜ ਕਰਵਾਇਆ। ਪਾਕਿਸਤਾਨ ਦੇ ਵਿਦੇਸ਼ ....

Ad Position 21
No active advertisement
ਅਜੀਤ ਡੈਸਕ 04-10-2026

ਅੰਮ੍ਰਿਤਸਰ, 3 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਅੱਜ ਇਸਲਾਮਾਬਾਦ ਸਥਿਤ ਭਾਰਤ ਦੇ ਰਾਜਦੂਤ ਨੂੰ ਤਲਬ ਕਰਕੇ ਬੀ. ਐੱਸ. ਐੱਫ਼. ਦੀ ਗੋਲੀਬਾਰੀ ਦੌਰਾਨ ਦੋ ਪਾਕਿਸਤਾਨੀ ਘੁਸਪੈਠੀਆਂ ਦੀ ਮੌਤ ’ਤੇ ਸਖ਼ਤ ਵਿਰੋਧ ਦਰਜ ਕਰਵਾਇਆ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਬੀ. ਐੱਸ. ਐੱਫ. ਵਲੋਂ ਸ਼ੁੱਕਰਵਾਰ ਨੂੰ ਪਾਕਿ ਨਾਗਰਿਕਾਂ ਵਿਰੁੱਧ ਕੀਤੀ ਗਈ ਇਹ ਕਾਰਵਾਈ ਪੂਰੀ ਤਰ੍ਹਾਂ ਨਾਜਾਇਜ਼ ਅਤੇ ਬੇਲੋੜੀ ਸੀ। ਮੰਤਰਾਲੇ ਨੇ ਮ੍ਰਿਤਕਾਂ ਨੂੰ ‘ਘੁਸਪੈਠੀਏ’ ਦੱਸਣ ’ਤੇ ਵੀ ਇਤਰਾਜ਼ ਜਤਾਇਆ ਤੇ ਕਿਹਾ ਕਿ ਇਹ ਘਟਨਾ ਜੀਵਨ ਦੇ ਮੌਲਿਕ ਅਧਿਕਾਰ ਸਮੇਤ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਹੈ। ਇਸ ਦੇ ਨਾਲ ਹੀ ਭਾਰਤ ਸਰਕਾਰ ਤੋਂ ਇਸ ਘਟਨਾ ਦੀ ਤੁਰੰਤ, ਪਾਰਦਰਸ਼ੀ ਅਤੇ ਭਰੋਸੇਯੋਗ ਜਾਂਚ ਕਰਵਾਉਣ ਅਤੇ ਦੋਸ਼ੀਆਂ ਖ਼ਿਲਾਫ਼ ਢੁਕਵੀਂ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ। ਪਾਕਿਸਤਾਨ-ਭਾਰਤ ਕੌਮਾਂਤਰੀ ਸਰਹੱਦ ਨੇੜੇ ਕਸੂਰ ਸੈਕਟਰ ’ਚ ਭਾਰਤੀ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਵਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਮਾਰੇ ਗਏ ਦੋ ਪਾਕਿਸਤਾਨੀ ਘੁਸਪੈਠੀਆਂ ਦੀ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਸ਼ਨਾਖ਼ਤ ਕਰਦਿਆਂ ਦੱਸਿਆ ਕਿ ਇਨ੍ਹਾਂ ਦੀ ਪਛਾਣ ਅਜ਼ਮਤ ਰਸੂਲ ਸ਼ਾਹ ਅਤੇ ਮੋਹਸਿਨ ਜੱਟ ਵਾਸੀ ਪਿੰਡ ਲੱਧੜ (ਜੱਟਾਂ ਵਾਲੀ ਹਵੇਲੀ) ਵਜੋਂ ਹੋਈ ਹੈ। ਹਾਲਾਂਕਿ, ਜਾਨ ਬਚਾਅ ਕੇ ਵਾਪਸ ਭੱਜੇ ਤੀਜੇ ਘੁਸਪੈਠੀਏ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਲਹਿੰਦੇ ਪੰਜਾਬ ਦੇ ਉਕਤ ਤਿੰਨੋਂ ਪਾਕਿਸਤਾਨੀ ਨਾਗਰਿਕ ਸਰਹੱਦੀ ਪਿੱਲਰ ਤੋਂ ਕੁਝ ਕਦਮ ਅੱਗੇ ਵਧੇ ਹੀ ਸਨ ਕਿ ਬੀ. ਐੱਸ. ਐੱਫ. ਨੇ ਬਿਨਾ ਚਿਤਾਵਨੀ ਦਿੱਤੇ ਉਨ੍ਹਾਂ ’ਤੇ ਗੋਲੀਬਾਰੀ ਕਰ ਦਿੱਤੀ। ਇਹ ਤਿੰਨੋਂ ਵਿਅਕਤੀ ਸਰਹੱਦੀ ਕੰਡਿਆਲੀ ਤਾਰ ਪਾਰ ਕਰਨ ਦੀ ਕੋਈ ਕੋਸ਼ਿਸ਼ ਕਰ ਰਹੇ ਸਨ। ਪਾਕਿ ਨੇ ਘੁਸਪੈਠੀਆਂ ਦੇ ਮੁਕਾਬਲਿਆਂ ’ਚ ਮਾਰੇ ਜਾਣ ਤੋਂ ਬਾਅਦ ਭਾਰਤੀ ਸੁਰੱਖਿਆ ਬਲਾਂ ਨੂੰ ਦੋਸ਼ੀ ਠਹਿਰਾਉਣ ਦੀ ਆਪਣੀ ਪੁਰਾਣੀ ਰੀਤ ਮੁਤਾਬਿਕ ਇਸ ਘਟਨਾ ਨੂੰ ਦੁਵੱਲੇ ਸਰਹੱਦੀ ਸਮਝੌਤਿਆਂ ਅਤੇ ਤੈਅ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰਜ਼ ਦੀ ਖੁੱਲ੍ਹੀ ਉਲੰਘਣਾ ਕਰਾਰ ਦਿੱਤਾ।

Ad Position 22
No active advertisement
ਪਿਛਲੀ ਖ਼ਬਰ ਅਮੀਰ ਮੁਹੰਮਦ (ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਅਗਲੀ ਖ਼ਬਰ ਅੱਜ ਜਨਮ ਦਿਨ 'ਤੇ ਵਿਸ਼ੇਸ਼ ਲਾਲਾ ਧਨੀ ਰਾਮ ਚਾਤਿ੍ਕ
Ad Position 24