27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਬਟਾਲਾ ’ਚ ਪਤਨੀ ਤੇ ਧੀ ਦਾ ਕਤਲ

ਬਟਾਲਾ, 26 ਸਤੰਬਰ (ਹਰਦੇਵ ਸਿੰਘ ਸੰਧੂ)-ਸ਼ਹਿਰ ਬਟਾਲਾ ’ਚ ਇਕ ਵਿਅਕਤੀ ਵਲੋਂ ਆਪਣੀ ਪਤਨੀ ਤੇ 12 ਸਾਲਾ ਧੀ ਦਾ ਤੇਜਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਉਪਰੰਤ ਉਕਤ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ...

Ad Position 21
No active advertisement
ਅਜੀਤ ਡੈਸਕ 27-09-2026

ਬਟਾਲਾ, 26 ਸਤੰਬਰ (ਹਰਦੇਵ ਸਿੰਘ ਸੰਧੂ)-ਸ਼ਹਿਰ ਬਟਾਲਾ ’ਚ ਇਕ ਵਿਅਕਤੀ ਵਲੋਂ ਆਪਣੀ ਪਤਨੀ ਤੇ 12 ਸਾਲਾ ਧੀ ਦਾ ਤੇਜਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਉਪਰੰਤ ਉਕਤ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਔਰਤ ਬਬਲੀ ਦੇ ਭਰਾ ਸ਼ੇਰਾ ਨੇ ਦੱਸਿਆ ਕਿ ਅਸੀਂ ਸਵੇਰੇ ਆਪਣੀ ਭੈਣ ਨੂੰ ਫੋਨ ਕਰ ਰਹੇ ਸੀ, ਪਰ ਕਈ ਵਾਰ ਫੋਨ ਕਰਨ ’ਤੇ ਵੀ ਉਸ ਨੇ ਫੋਨ ਨਹੀਂ ਚੁੱਕਿਆ ਤਾਂ ਮੈਂ ਤੁਰੰਤ ਆਪਣੀ ਭੈਣ ਦੇ ਘਰ ਬਟਾਲਾ-ਡੇਰਾ ਬਾਬਾ ਨਾਨਕ ਰੋਡ ਫਰੈਂਡਜ਼ ਕਾਲੋਨੀ ਬਟਾਲਾ ’ਚ ਪਹੁੰਚਿਆ ਤਾਂ ਦੇਖਿਆ ਕਿ ਉਸ ਦੇ ਘਰ ਨੂੰ ਤਾਲਾ ਲਗਾ ਹੋਇਆ ਸੀ, ਸ਼ੱਕ ਪੈਣ ’ਤੇ ਮੈਂ ਘਰ ਦੇ ਦਰਵਾਜੇ ’ਚੋਂ ਅੰਦਰ ਵੇਖਿਆਂ ਤਾਂ ਮੈਨੂੰ ਕੁਝ ਸ਼ੱਕੀ ਨਜ਼ਰ ਆਇਆ, ਜਿਸ ’ਤੇ ਮੈਂ ਗੁਆਂਢੀਆਂ ਨੂੰ ਬੁਲਾ ਕੇ ਗੇਟ ਦਾ ਜਿੰਦਰਾ ਤੋੜਿਆ। ਜਦ ਅੰਦਰ ਜਾ ਕੇ ਦੇਖਿਆ ਤਾਂ ਉਥੇ ਮੇਰੀ ਭੈਣ ਬਬਲੀ (40) ਤੇ ਭਣੇਵੀ ਤਮੰਨਾ (12) ਦੀਆਂ ਖੂਨ ਨਾਲ ਲੱਥ-ਪੱਥ ਲਾਸ਼ਾਂ ਪਈਆਂ ਸਨ, ਜਿਸ ਸਬੰਧੀ ਅਸੀਂ ਪੁਲਿਸ ਨੂੰ ਸੂਚਿਤ ਕੀਤਾ। ਉਸ ਨੇ ਦੱਸਿਆ ਕਿ ਮੇਰਾ ਜੀਜਾ ਨਸ਼ੇ ਕਰਨ ਦਾ ਆਦੀ ਸੀ ਤੇ ਘਰ ਵਿਚ ਹਮੇਸ਼ਾ ਝਗੜਾ ਕਰਦਾ ਰਹਿੰਦਾ ਸੀ ਅਤੇ ਅੱਜ ਉਹ ਇਨ੍ਹਾਂ ਦੋਵਾਂ ਮਾਂ-ਧੀ ਦਾ ਕਤਲ ਕਰ ਕੇ ਫਰਾਰ ਹੋ ਗਿਆ। ਮੌਕੇ ’ਤੇ ਪਹੁੰਚੇ ਡੀ.ਐਸ.ਪੀ. ਸਿਟੀ ਸੁੱਖਇੰਦਰ ਸਿੰਘ ਤੇ ਐਸ.ਐਚ.ਓ. ਸਿਵਲ ਲਾਇਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਸੂਚਨਾ ਮਿਲਣ ’ਤੇ ਇਥੇ ਪਹੁੰਚੇ ਹਾਂ। ਉਨ੍ਹਾਂ ਦੱਸਿਆ ਕਿ ਜਸਵਿੰਦਰ ਮਸੀਹ ਪੁੱਤਰ ਸਾਦਿਕ ਮਸੀਹ ਇਸ ਮੁਹੱਲੇ ’ਚ ਕਿਰਾਏ ਦੇ ਮਕਾਨ ਵਿਚ ਆਪਣੀ ਪਤਨੀ ਤੇ ਇਕ ਧੀ ਨਾਲ ਰਹਿੰਦਾ ਸੀ, ਜੋ ਸ਼ਰਾਬ ਪੀਣ ਦਾ ਆਦੀ ਸੀ, ਉਹ ਘਰ ਵਿਚ ਹਮੇਸ਼ਾ ਕਲੇਸ਼ ਕਰਦਾ ਸੀ, ਜਿਸ ਦੇ ਚਲਦਿਆਂ ਜਸਵਿੰਦਰ ਮਸੀਹ ਨੇ ਆਪਣੀ ਪਤਨੀ ਤੇ ਧੀ ਦਾ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮ੍ਰਿਤਕ ਬਬਲੀ ਦੇ ਪੇਕੇ ਪਰਿਵਾਰ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਫਰਾਰ ਹੋਏ ਜਸਵਿੰਦਰ ਮਸੀਹ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਫਿਰੋਜ਼ਪੁਰ ’ਚ 3 ਕਿੱਲੋ ਤੋਂ ਵੱਧ ਹੈਰੋਇਨ ਤੇ ਹਥਿਆਰਾਂ ਸਮੇਤ ਇੰਸਪੈਕਟਰ ਗ੍ਰਿਫ਼ਤਾਰ 6 ਪਿਸਤੌਲ, ਮੈਗਜ਼ੀਨ, 17 ਜਿੰਦਾ ਰੌ... ਅਗਲੀ ਖ਼ਬਰ ਪਾਕਿਸਤਾਨ ਦੇ ਦਾਅਵਿਆਂ ਨਾਲ ਹਕੀਕਤ ਨਹੀਂ ਬਦਲੇਗੀ-ਭਾਰਤ ਸੰਯੁਕਤ ਰਾਸ਼ਟਰ ’ਚ ਸ਼ਾਹਬਾਜ਼ ਸ਼ਰੀਫ ਦੇ ਭਾਸ਼ਨ ਦਾ ਦਿੱਤਾ ਜਵਾਬ
Ad Position 24